Thursday, May 01, 2025
 

ਮਨੋਰੰਜਨ

ਅਦਾਕਾਰਾ ਪੂਨਮ ਪਾਂਡੇ ਨੂੰ ਲਿਆ ਹਿਰਾਸਤ 'ਚ

November 06, 2020 09:18 AM

ਮੁੰਬਈ  : ਅਦਾਕਾਰਾ ਪੂਨਮ ਪਾਂਡੇ ਨੂੰ ਗੋਆ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ। ਤੱਟੀ ਰਾਜ ਵਿਚ ਸਰਕਾਰੀ ਸੰਪਤੀ ਵਿਚ ਘੁਸਪੈਠ ਕਰਨ ਅਤੇ ਕਾਨਕੋਨਾ ਦੇ ਚਾਪੋਲੀ ਡੈਮ ਵਿਚ ਇਤਰਾਜ਼ਯੋਗ ਵੀਡੀਓ ਸ਼ੂਟ ਕਰਨ ਦੇ ਦੋਸ਼ ਵਿਚ ਅਦਾਕਾਰਾ ਨੂੰ ਵੀਰਵਾਰ ਹਿਰਾਸਤ ਵਿਚ ਲੈ ਲਿਆ ਗਿਆ। ਦੱਖਣੀ ਗੋਆ ਜ਼ਿਲ੍ਹੇ ਦੇ ਇਕ ਖ਼ੇਤਰ ਵਿਚ ਸ਼ੂਟਿੰਗ ਵਿਚ ਸਰਕਾਰੀ ਸੰਪਤੀ ਦੀ ਦੁਰਵਰਤੋਂ ਕੀਤੇ ਜਾਣ ਦਾ ਦੋਸ਼ ਲਗਾਉਂਦੇ ਹੋਏ ਸਥਾਨਕ ਲੋਕਾਂ ਦੇ ਪ੍ਰਦਰਸ਼ਨ ਪਿੱਛੋਂ ਦੋ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੂਨਮ ਪਾਂਡੇ ਉੱਤਰੀ ਗੋਆ ਦੇ ਇਕ ਪੰਜ ਤਾਰਾ ਹੋਟਲ ਵਿਚ ਰੁਕੀ ਹੋਈ ਸੀ।

ਦਰਅਸਲ, ਗੋਆ ਦੇ ਕੈਨਾਕੋਨਾ ਪੁਲਸ ਸਟੇਸ਼ਨ 'ਚ ਇਕ ਵਿਅਕਤੀ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਹ ਅਣਜਾਨ ਸ਼ਖਸ ਬਾਲੀਵੁੱਡ ਅਦਾਕਾਰਾ ਪੂਨਮ ਪਾਂਡੇ ਦਾ ਅਸ਼ਲੀਲ ਵੀਡੀਓ ਸ਼ੂਟ ਕਰ ਰਿਹਾ ਸੀ, ਜਿਸ ਤੋਂ ਬਾਅਦ ਪੁਲਸ ਸਟੇਸ਼ਨ 'ਚ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਥੇ ਹੀ ਗੋਆ ਫਾਰਵਰਡ ਪਾਰਟੀ ਦੀ ਮਹਿਲਾ ਵਿੰਗ ਨੇ ਪੂਨਮ ਪਾਂਡੇ ਖ਼ਿਲਾਫ਼ ਵੀ ਸ਼ਿਕਾਇਤ ਕਰਵਾਈ। ਦਰਅਸਲ, ਪੂਨਮ ਪਾਂਡੇ ਚਾਪੋਲੀ ਡੈਮ 'ਤੇ ਇਕ ਅਸ਼ਲੀਲ ਵੀਡੀਓ ਸ਼ੂਟ ਕਰ ਰਹੀ ਸੀ, ਜਿਸ ਤੋਂ ਬਾਅਦ ਮਹਿਲਾ ਵਿੰਗ ਨੇ ਇਹ ਐਕਸ਼ਨ ਲਿਆ ਗਿਆ।

ਦੱਸ ਦਈਏ ਕਿ ਪੂਨਮ ਪਾਂਡੇ ਨੇ ਹਾਲ ਹੀ 'ਚ ਆਪਣੇ ਪ੍ਰੇਮੀ ਸੈਮ ਬੰਬੇ ਨਾਲ ਵਿਆਹ ਕਰਵਾਇਆ ਸੀ ਪਰ ਦੋ ਹਫ਼ਤਿਆਂ ਬਾਅਦ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ 'ਚ ਦਰਾਰ ਆ ਗਈ। ਹਨੀਮੂਨ 'ਤੇ ਗਈ ਪੂਨਮ ਪਾਂਡੇ ਨਾਲ ਪਤੀ ਨੇ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਅਦਾਕਾਰਾ ਨੇ ਪਤੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਪੂਨਮ ਪਾਂਡੇ ਦੇ ਪਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ। ਹਾਲਾਂਕਿ ਬਾਅਦ 'ਚ ਉਸ ਨੂੰ ਬੇਲ ਮਿਲ ਗਈ।
ਪੂਨਮ ਪਾਂਡੇ ਨੇ ਆਪਣੇ ਪਤੀ 'ਤੇ ਦੋਸ਼ ਲਾਉਂਦੇ ਹੋਏ ਕਿਹਾ ਸੀ, 'ਸੈਮ ਨੇ ਇਕ ਵਾਰ ਮੈਨੂੰ ਇੰਨੀ ਬੁਰੀ ਤਰ੍ਹਾਂ ਮਾਰਿਆ ਸੀ ਕਿ ਮੇਰਾ ਬ੍ਰੇਨ ਹੈਮਰੇਜ ਹੋ ਗਿਆ ਸੀ। ਮੈਂ ਕਈ ਦਿਨਾਂ ਤੱਕ ਹਸਪਤਾਲ 'ਚ ਦਾਖ਼ਲ ਰਹੀ ਸੀ। ਮੇਰਾ ਮੂੰਹ ਸੁਜਿਆ ਹੋਇਆ ਸੀ, ਮੇਰੇ ਸਰੀਰ 'ਤੇ ਕਈ ਨਿਸ਼ਾਨ ਸਨ। ਸੈਮ ਨੇ ਆਪਣੇ ਇੰਸਟਾਗ੍ਰਾਮ ਤੋਂ ਮੇਰੀਆਂ ਸਾਰੀਆਂ ਤਸਵੀਰਾਂ ਡਿਲੀਟ ਕਰ ਦਿੱਤੀਆਂ ਹਨ ਜਦੋਂ ਕਿ ਮੈਂ ਕੁਝ ਵੀ ਨਹੀਂ ਕੀਤਾ ਕਿਉਂਕਿ ਮੈਨੂੰ ਲੱਗਾ ਕਿ ਆਖ਼ਿਰ 'ਚ ਸਭ ਕੁਝ ਠੀਕ ਹੋ ਜਾਵੇਗਾ।'
 

 

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

दर्शकों को एक आलीशान क्रूज़ के सफ़र पर ले जाएगी 'हाउसफुल 5' 

अभिनेत्री पारुल यादव ने वेटिकन सिटी के पोप फ्रांसिस को भावभीनी श्रद्धांजलि दी

जब सेलिब्रिटी न्यूट्रिशनिस्ट पायल रंगार ने सलमान खान को प्रभावित किया

वेरोनिका वनिज ने अपने पॉडकास्ट से अभिनेत्री मंदाकिनी का दिल जीता

दर्शक देखेंगे अब तन्वी द ग्रेट में 'शुभांगी' का जादू

ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ 'ਅਬੀਰ ਗੁਲਾਲ'

मुंबई के एफएबी शो 2025 में टेक्सटाइल्स और अपैरल सेक्टर के विकास को तेज़ करने की पहल

बड़े पर्दे पर लौट रही है शाह बानो केस की कहानी

कपिल शर्मा-अनुराग कश्‍यप की जोड़ी ने मचाया धमाल

ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ 2 ਦਿਨ ਪਹਿਲਾਂ ਅਨੁਰਾਗ ਕਸ਼ਯਪ ਦੀ ਧੀ ਆਪਣੇ ਪਤੀ ਨਾਲ ਸੀ

 
 
 
 
Subscribe