Friday, May 09, 2025
 
BREAKING NEWS
ਬਲੋਚ ਬਾਗ਼ੀਆਂ ਨੇ ਪਾਕਿਸਤਾਨੀ ਫ਼ੌਜੀਆਂ ਦੀ ਗੱਡੀ ਨੂੰ ਰਿਮੋਟ ਬੰਬ ਨਾਲ ਉਡਾ ਦਿੱਤਾ, 12 ਦੀ ਮੌਤਪਾਕਿ ਨੇ ਅਜੀਤ ਡੋਭਾਲ ਨਾਲ ਕੀਤੀ ਗੱਲ, ਜਾਣੋ ਪਾਕਿਸਤਾਨ ਦੇ ਹਾਲਾਤ ਕੀ ਹਨ?ਭਾਰਤ 'ਚ 300 ਤੋਂ ਵੱਧ ਉਡਾਣਾਂ ਰੱਦ, 25 ਹਵਾਈ ਅੱਡੇ ਅਸਥਾਈ ਤੌਰ 'ਤੇ ਬੰਦ, ਜਾਣੋ ਕਿੰਨਾ ਸਮਾਂ ਰਹਿਣਗੇ ਬੰਦफ़िल्मी दुनिया के 30 से अधिक दिग्गजों ने लॉन्च किया भारत का पहला आर्टिस्ट-ओन ऐप "गुनगुनालो" कृष्णा अभिषेक के साथ 'शैक-द डाउट' में एक अंधी महिला की भूमिका निभाएंगी पायल घोषਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (8 ਮਈ 2025)Pakistan ਵਿੱਚ ਹੁਣ ਐਮਰਜੈਂਸੀ ਲਗਾ ਦਿੱਤੀ'ਅਸੀਂ ਹਨੂੰਮਾਨ ਜੀ ਦੇ ਆਦਰਸ਼ਾਂ ਦੀ ਪਾਲਣਾ ਕੀਤੀ', ਰਾਜਨਾਥ ਸਿੰਘ ਨੇ ਕਿਹਾ- ਅਸੀਂ ਉਨ੍ਹਾਂ ਨੂੰ ਮਾਰਿਆ ਜਿਨ੍ਹਾਂ ਨੇ...बरनाला के रिहायशी इलाके में धमाका, दो किलोमीटर दूर तक धमाके की आवाज सुनकर सहमे लोगਆਪ੍ਰੇਸ਼ਨ ਸਿੰਦੂਰ : ਹੁਣ ਤੱਕ 90 ਤੋਂ ਵੱਧ ਅੱਤਵਾਦੀ ਮਾਰੇ ਜਾ ਚੁੱਕੇ

ਕਾਵਿ ਕਿਆਰੀ

ਆਖ਼ਰ ਸਿਵਿਆਂ ਵਿਚ ਖੱਟੀ ਵਾਹ ਵਾਹ

October 02, 2020 09:41 PM

ਭਾਵੇਂ ਉੱਥੇ ਲਾਸ਼ ਵੀ ਸੁਆਹ ਹੁੰਦੀ ਏ।
ਸਿਵਿਆਂ 'ਚ ਬੰਦੇ ਦੀ ਵਾਹ ਵਾਹ ਹੁੰਦੀ ਏ।
ਅਫਸੋਸ ਲਈ ਕਹਿੰਦੇ ਨੇ ਬੜਾ ਹੀ ਚੰਗਾ ਸੀ।
ਇਸਦੇ ਜਿਹਾ ਨਾਂ ਹੋਰ ਕੋਈ ਬੰਦਾ ਸੀ।
ਉਪਰੋਂ-ਉਪਰੋਂ ਭਾਵੇਂ ਖਾਹ ਮਖਾਹ ਹੁੰਦੀ ਏ।
ਸਿਵਿਆਂ 'ਚ ਬੰਦੇ ਦੀ ਵਾਹ ਵਾਹ ਹੁੰਦੀ ਏ।
ਦੁਸ਼ਮਣ ਵੀ ਜਾ ਕੇ ਸਿਰ ਨਿਵਾਉਂਦੇ ਨੇ।
ਓੜਕ ਏਹੀ ਘਰ ਹੈ ਚੇਤੇ ਆਉਂਦੇ ਨੇ।
ਖਮੋਸ਼ੀ ਉਸ ਸਮੇਂ ਦੀ ਗਵਾਹ ਹੁੰਦੀ ਏ।
ਸਿਵਿਆਂ 'ਚ ਬੰਦੇ ਦੀ ਵਾਹ ਵਾਹ ਹੁੰਦੀ ਏ।
ਸ਼ਾਇਦ ਆਖਰੀ ਇਸ਼ਨਾਨ ਕਰਮ ਧੋਂਦਾ ਹੈ।
ਘੜੀ ਪਲਾਂ ਲਈ ਚੰਗਾ ਅਖਵਾਉਂਦਾ ਹੈ।
ਰੂਹ ਨੂੰ ਮਿਲੇ ਸ਼ਾਂਤੀ ਇਹ ਦੁਆ ਹੁੰਦੀ ਏ।
ਸਿਵਿਆਂ 'ਚ ਬੰਦੇ ਦੀ ਵਾਹ ਵਾਹ ਹੁੰਦੀ ਏ।
ਰਿਸ਼ਤੇਦਾਰੀਆਂ ਚਾਹੇ ਉਦੋਂ ਲੱਖਾਂ ਰੋਦੀਂਆਂ ਨੇ।
ਬਹੁਤਿਆ ਦੀਆ ਵਖਾਵੇ ਲਈ ਅੱਖਾਂ ਰੋਂਦੀਆ ਨੇ।
ਰੂਹ ਦੀ ਹੋਵੇ ਸਾਂਝ ਤੇ ਦਿਲ ਹਿਲਾ ਹੁੰਦੀ ਏ।
ਸਿਵਿਆਂ 'ਚ ਬੰਦੇ ਦੀ ਵਾਹ ਵਾਹ ਹੁੰਦੀ ਏ।
ਜਿਊਦਿਆਂ ਜੇ ਚੰਗੇ ਰਿਸ਼ਤੇ ਬਣਾ ਲਈਏ।
ਦੁਸ਼ਮਣ ਵੀਂ ਹੋਣ ਗਲਵੱਕੜੀਆਂ ਪਾ ਲਈਏ।
ਜਿੰਨਾਂ ਨਾਲ ਭਾਵੇਂ ਠਾਹ ਠਾਹ ਹੁੰਦੀ ਏ।
ਸਿਵਿਆਂ 'ਚ ਬੰਦੇ ਦੀ ਵਾਹ ਵਾਹ ਹੁੰਦੀ ਏ।
ਟੁੱਟਣਾ ਕਿ ਜੁੜਨਾਂ ਇਹ ਰਿਸ਼ਤੇ ਜ਼ੁਬਾਨ ਦੇ।
ਰੱਬ ਨੇ ਇਹ ਦਿੱਤਾ ਸਭ ਹੱਥ ਇਨਸਾਨ ਦੇ।
ਚੀਜ਼ ਦਾ ਸੰਧੂ ਮੁੱਲ ਦਿਸੇ ਜਦੋਂ ਗੁਆ ਹੁੰਦੀ ਏ।
ਸਿਵਿਆਂ 'ਚ ਬੰਦੇ ਦੀ ਵਾਹ ਵਾਹ ਹੁੰਦੀ ਏ।

ਸ਼ਿਨਾਗ ਸਿੰਘ ਸੰਧੂ
ਦਫਤਰ ਬਲਾਕ ਸਿੱਖਿਆ ਅਫਸਰ (ਐ.)
ਚੋਹਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ।
 
 

Have something to say? Post your comment

Subscribe