Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਅਮਰੀਕਾ

ਅਮਰੀਕਾ 'ਚ 12 ਸੂਬਿਆਂ ਦੇ 100 ਜੰਗਲਾਂ 'ਚ ਫੈਲੀ ਅੱਗ

October 02, 2020 08:28 AM

ਵਾਸ਼ਿੰਗਟਨ :   ਦੁਨੀਆ ਦੇ ਤਿੰਨ ਦੇਸ਼ ਅਮਰੀਕਾ, ਬਰਾਜ਼ੀਲ ਅਤੇ ਪਰਾਗਵੇ ਕੌਮਾਂਤਰੀ ਮਹਾਮਾਰੀ ਦੇ ਦੌਰ ਵਿਚ ਜੰਗਲ ਦੀ ਅੱਗ ਨਾਲ ਜੂਝ ਰਹੇ ਹਨ। ਅਮਰੀਕਾ ਵਿਚ ਪਿਛਲੇ ਮਹੀਨੇ ਤੋਂ ਅੱਗ ਲੱਗੀ ਹੋਈ ਹੈ, ਜੋ 12 ਪੱਛਮੀ ਸੂਬਿਆਂ ਵਿਚ 100 ਤੋਂ ਜ਼ਿਆਦਾ ਜੰਗਲਾਂ ਵਿਚ ਫੈਲ ਗਈ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਪ੍ਰਭਾਵਤ ਸੂਬਾ ਕੈਲੀਫੋਰਨੀਆ ਅਤੇ ਓਰੇਗਨ ਹੈ। ਇਨ੍ਹਾਂ ਦੋ ਸੂਬਿਆਂ ਵਿਚ ਜੰਗਲ ਦੀ ਅੱਗ 4250 ਵਰਗ ਕਿਲੋਮੀਟਰ ਖੇਤਰ ਵਿਚ ਫੈਲ ਗਈ  ਹੈ।

10 ਲੱਖ ਤੋਂ ਵਧ ਲੋਕ ਘਰ ਛੱਡਣ ਲਈ ਮਜਬੂਰ

ਦੋਵੇਂ ਸੂਬਿਆਂ ਦੇ ਕਰੀਬ 10 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਘਰ ਛੱਡਣਾ ਪਿਆ ਹੈ। ਮੰਗਲਵਾਰ ਰਾਤ ਅਮਰੀਕਾ ਦੇ ਉਤਰ ਕੈਲੀਫੋਰਨੀਆ ਦੀ ਵਾਈਨ ਕਾਊਂਟੀ ਵਿਚ ਅੱਗ ਭੜਕ ਗਈ। ਇਸ ਦੀ ਲਪੇਟ ਵਿਚ ਆ ਕੇ ਤਿੰਨ ਲੋਕਾਂ ਦੀ ਮੌਤ ਹੋ ਗਈ। ਜਦ ਕਿ 70 ਹਜ਼ਾਰ ਲੋਕਾਂ ਨੂੰ ਬਚਾ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ 15 ਹਜ਼ਾਰ ਤੋਂ ਜ਼ਿਆਦਾ ਅੱਗ ਬੁਝਾਉਣ ਲਈ ਕਰਮਚਾਰੀ ਲੱਗੇ ਹੋਏ ਹਨ। ਹੈਲੀਕਾਪਟਰ ਅਤੇ ਹਵਾਈ ਜਹਾਜ਼ ਦੀ ਮਦਦ ਲਈ ਜਾ ਰਹੀ ਹੈ।

ਇਹ ਵੀ ਪੜ੍ਹੋ : ਕਾਂਗਰਸ ਅਤੇ ਅਕਾਲੀਆਂ ਦੀਆਂ ਸਰਗਰਮੀ ਨੂੰ ਦੇਖਦੇ ਹੋਏ 'ਆਪ ' ਨੇ ਵੀ ਚੁੱਕਿਆ ਇਹ ਕਦਮ

ਸਮੁੰਦਰ ਦੇ ਕਿਨਾਰੇ ਵਾਲੇ ਇਲਾਕਿਆਂ ਵਿਚ 70-80 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚਲ ਰਹੀਆਂ ਹਨ। ਇਸ ਕਾਰਨ ਅੱਗ ਹੋਰ ਤੇਜ਼ੀ ਨਾਲ ਫੈਲ ਰਹੀ ਹੈ।  ਬਰਾਜ਼ੀਲ ਦੇ ਪੈਂਟਾਨਲ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਨਾਲ ਸੈਂਕੜੇ ਜਾਨਵਰਾਂ ਦੀ ਮੌਤ ਹੋ ਗਈ। ਬਰਾਜ਼ੀਲ ਵਿਚ ਦੁਨੀਆ ਦਾ ਸਭ ਤੋਂ ਵੱਡਾ ਵੇਟਲੈਂਡ ਜੰਗਲ ਹੈ ਲੇਕਿਨ ਇਸ ਭਿਆਨਕ ਅੱਗ ਦੇ ਕਾਰਨ ਜ਼ਮੀਨ ਦੀ ਨਮੀ ਖਤਮ ਹੋ ਗਈ ਹੈ। ਬਰਾਜ਼ੀਲ ਵਿਚ ਫੈਲੀ ਅੱਗ ਪਰਾਗਵੇ ਤੱਕ ਪਹੁੰਚ ਗਈ ਹੈ।

ਇਹ ਵੀ ਪੜ੍ਹੋ : ਰਾਹੁਲ ਦੀਆਂ ਹਿਦਾਇਤਾਂ 'ਤੇ ਕਾਂਗਰਸ ਦਾ ਝੰਡਾ ਚੁੱਕਣ ਲਈ ਮੰਨੇ ਨਵਜੋਤ ਸਿੱਧੂ

 

Have something to say? Post your comment

 
 
 
 
 
Subscribe