Sunday, August 03, 2025
 

ਮਨੋਰੰਜਨ

ਡਰੱਗਸ ਕੇਸ 'ਚ ਬਾਲੀਵੁੱਡ ਦਾ ਇੱਕ ਹੋਰ ਵੱਡਾ ਨਾਂ ਆਇਆ ਸਾਹਮਣੇ, ਦੀਪਿਕਾ ਪਾਦੁਕੋਣ ਦਾ ਨਾਂ ਕੰਨਫਰਮ

September 22, 2020 09:04 AM

ਮੁੰਬਈ : ਸੁਸ਼ਾਂਤ ਸਿੰਘ ਰਾਜਪੂਤ ਮੌਤ ਦੇ ਕੇਸ ਨਾਲ ਜੁੜੇ ਡਰੱਗਸ ਕੇਸ ਵਿੱਚ ਕਈ ਹੋਰ ਫਿਲਮੀ ਸਿਤਾਰਿਆਂ ਦੇ ਨਾਂ ਜੁੜੇ ਜਾ ਰਹੇ ਹਨ। ਸੁਸ਼ਾਂਤ ਸਿੰਘ ਰਾਜਪੂਤ ਦੀ ਟੈਲੇਂਟ ਮੈਨੇਜਰ ਜਯਾ ਸਾਹਾ ਦੀ ਕਥਿਤ ਗੱਲਬਾਤ ਵਿਚ ਡੀ ਅਤੇ ਕੇ ਦਾ ਜ਼ਿਕਰ ਹੈ। NCB ਦੇ ਸੂਤਰਾਂ ਮੁਤਾਬਕ ਡੀ ਦਾ ਮਤਲਬ ਦੀਪਿਕਾ ਪਾਦੁਕੋਣ ਅਤੇ ਕੇ ਯਾਨੀ ਕਰਿਸ਼ਮਾ (ਜਯਾ ਦੀ ਐਸੋਸਿਏਟ) ਹੈ।

ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸੁਸ਼ਾਂਤ ਸਿੰਘ ਦੀ ਸਾਬਕਾ ਮੈਨੇਜਰ ਸ਼ਰੂਤੀ ਮੋਦੀ ਅਤੇ ਉਸ ਦੀ ਟੈਲੇਂਟ ਮੈਨੇਜਰ ਜਯਾ ਸਾਹਾ ਨੂੰ ਸੋਮਵਾਰ ਨੂੰ ਏਜੰਸੀ ਦੇ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ। ਅਧਿਕਾਰੀ ਨੇ ਦੱਸਿਆ ਕਿ ਜਯਾ ਸਾਹਾ ਦੁਪਹਿਰ ਕਰੀਬ ਦੋ ਵਜੇ ਦੱਖਣੀ ਮੁੰਬਈ ਸਥਿਤ ਐਨਸੀਬੀ ਦੀ ਵਿਸ਼ੇਸ਼ ਜਾਂਚ ਟੀਮ (SIT) ਦੇ ਦਫ਼ਤਰ ਪਹੁੰਚੀ।

ਐਨਸੀਬੀ ਨੇ ਮੰਗਲਵਾਰ ਨੂੰ ਜਯਾ ਸਾਹਾ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਹੈ। ਇਸ ਸਮੇਂ ਦੌਰਾਨ ਬਹੁਤ ਸਾਰੇ ਮਹੱਤਵਪੂਰਣ ਖੁਲਾਸੇ ਹੋ ਸਕਦੇ ਹਨ।

ਪੜ੍ਹੋ ਚੈਟ-

D' to K : ਕੀ ਤੁਹਾਡੇ ਕੋਲ ਮਾਲ ਹੈ?

K' reply: ਹੈ ਪਰ ਘਰ 'ਤੇ। ਮੈਂ ਬਾਂਦਰਾ ਵਿਚ ਹਾਂ।

K writes: ਜੇ ਤੁਸੀਂ ਚਾਹੁੰਦੇ ਹੋ, ਮੈਂ ਅਮਿਤ ਨੂੰ ਕਹਿੰਦੀ ਹਾਂ

D writes: ਹਾਂ, ਕ੍ਰਿਪਾ ਕਰਕੇ।

K writes: ਅਮਿਤ ਕੋਲ ਹੈ, ਉਹ ਰੱਖਦਾ ਹੈ।

D writes: ਹੈਸ਼ ਹੈ ਨਾ?

D writes: ਭੰਗ ਨਹੀਂ।

K writes: ਕੋਕੋ ਕੋਲ ਤੁਸੀਂ ਕਦੋਂ ਆ ਰਹੇ ਹੋ?

D writes: 11 - 12:30 ਦੇ ਵਿਚਕਾਰ।


ਸਾਰਾ ਸਮੇਤ ਇਨ੍ਹਾਂ ਐਕਟਰਸ ਨੂੰ ਸੰਮਨ ਭੇਜਿਆ ਜਾਵੇਗਾ:


ਜਾਂਚ ਏਜੰਸੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਐਨਸੀਬੀ ਡਰੱਗਸ ਕੇਸ ਨਾਲ ਜੁੜੇ ਮਾਮਲੇ ਦੀ ਜਾਂਚ ਸਬੰਧੀ ਅਦਾਕਾਰਾ ਸਾਰਾ ਅਲੀ ਖ਼ਾਨ, ਰਕੂਲ ਪ੍ਰੀਤ ਸਿੰਘ ਅਤੇ ਫੈਸ਼ਨ ਡਿਜ਼ਾਈਨਰ ਸਿਮੋਨ ਖਾਂਬਟਾ ਨੂੰ ਪੁੱਛਗਿੱਛ ਲਈ ਬੁਲਾਉਣ ਜਾ ਰਹੀ ਹੈ। ਦੱਸ ਦੇਈਏ ਕਿ ਡਰੱਗਸ ਕੇਸ ਵਿੱਚ ਐਨਸੀਬੀ ਨੇ ਐਕਟਰਸ ਰੀਆ ਚੱਕਰਵਰਤੀ ਅਤੇ ਉਸਦੇ ਭਰਾ ਸ਼ੌਵਿਕ ਚੱਕਰਵਰਤੀ ਸਮੇਤ ਇੱਕ ਦਰਜਨ ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

सिद्धांत-तृप्ति स्टारर 'धड़क 2' और 'सन ऑफ सरदार 2' में 1 अगस्त को बॉक्स ऑफिस क्लैश

जियोहॉटस्टार के अनोखे शो 'द सोसाइटी' में में होगा मेरा नया अवतार-खुशी मुखर्जी

क्या रंग लाएगी निर्माता शेख फाज़िल और साउथ एक्ट्रेस रेजिना कैसंड्रा की केमिस्ट्री!

18 जुलाई को रिलीज़ के लिए तैयार है फिल्म "आराध्य"

7 लाख के रेड ब्लेजर अवतार में इंटरनेट पर तहलका मचाती उर्वशी रौतेला

राणा नायडू सीज़न 2 में दमदार प्रदर्शन करने के लिए तैयार हैं तनुज विरवानी

फ्लिपकार्ट के ग्लैम अप फेस्ट 2025 में तमन्ना भाटिया, तारा सुतारिया और वामिका गब्बी का जलवा

आमिर खान की ‘सितारे ज़मीन पर’ देख सुधा मूर्ति हुईं भावुक

25 सितम्बर को सिनेमाघरों में धूम मचाएगी पवन कल्याण स्टारर ‘’ओजी"

ज्योतिका तांगरी और प्रिंस नरूला ने "हार्ट वाली बाजी" में दिलों की धड़कनें बढ़ाई

 
 
 
 
Subscribe