Saturday, August 02, 2025
 

ਖੇਡਾਂ

ਨੈਸ਼ਨਲ ਪੱਧਰ ਦੇ ਹਾਕੀ ਖਿਡਾਰੀ ਨੇ ਰਾਂਚੀ 'ਚ ਕੀਤੀ ਖ਼ੁਦਕੁਸ਼ੀ

August 28, 2020 09:14 AM

ਫਰੀਦਕੋਟ : ਹਰ ਇਕ ਮਾਂ ਨੂੰ ਰੀਜ ਹੁੰਦੀ ਹੈ ਕਿ ਉਹ ਆਪਣੇ ਪੁੱਤਰ ਦੇ ਸਿਰ ਤੇ ਸਿਹਰਾ ਸਜਾਉਣ ਦਾ ਸੁਪਨਾ ਦੇਖਦੀ ਹੈ ਅਤੇ ਜਦੋਂ ਉਹ ਸੁਪਨਾ ਟੁੱਟਦਾ ਹੈ ਤਾਂ ਮਾਂ ਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ। ਅਜਿਹਾ ਹੀ ਭਾਣਾ ਫਰੀਦਕੋਟ ਦੀ ਮਾਂ ਨਾਲ ਵਾਪਰਿਆ, ਜਿਸ ਦਾ ਪੁੱਤਰ ਫਰੀਦਕੋਟ ਸ਼ਹਿਰ ਦੇ ਬਲਬੀਰ ਬਸਤੀ ਦਾ ਰਹਿਣ ਵਾਲਾ ਸੀ ਅਤੇ ਨੈਸ਼ਨਲ ਹਾਕੀ ਖਿਡਾਰੀ ਗੁਰਸ਼ਰਨ ਸਿੰਘ ਜੋ ਛੱਤੀਸਗੜ੍ਹ ਦੀ ਰਾਜਧਾਨੀ ਰਾਂਚੀ 'ਚ ਰਹਿੰਦੇ ਦੀ ਉਸ ਦੀ ਆਤਮ ਹੱਤਿਆ ਕਰਨ ਸੂਚਨਾ ਮਾਂ ਨੂੰ ਮਿਲੀ ਤਾਂ ਉਸ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਅਤੇ ਪਿਤਾ ਦਾ ਦਿਲ ਮੰਨਣ ਨੂੰ ਤਿਆਰ ਨਹੀਂ ਹੈ, ਕਿ ਉਨ੍ਹਾਂ ਦਾ 28 ਸਾਲ ਦਾ ਪੁੱਤਰ ਆਤਮ ਹੱਤਿਆ ਕਰ ਸਕਦਾ ਹੈ।

ਰਿਸ਼ਤੇਦਾਰਾਂ ਨੂੰ ਗੁਰਸ਼ਰਨ ਦੀ ਆਤਮ ਹੱਤਿਆ ਦੀ ਘਟਨਾ ਪਿੱਛੇ ਕੁੱਝ ਹੋਰ ਕਾਰਨ ਲੱਗ ਰਿਹਾ ਹੈ ਅਤੇ ਉਹ ਰਾਂਚੀ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਏ ਜਾਣ ਦੀ ਮੰਗ ਕਰ ਰਹੇ ਹਨ, ਤਾਂ ਕਿ ਅਸਲ ਗੱਲ ਸਾਹਮਣੇ ਆ ਸਕੇ। ਜ਼ਿਕਰਯੋਗ ਹੈ ਕਿ ਫਰੀਦਕੋਟ ਸ਼ਹਿਰ ਦੇ ਬਲਬੀਰ ਬਸਤੀ ਨਿਵਾਸੀ ਨੈਸ਼ਨਲ ਹਾਕੀ ਖਿਡਾਰੀ ਗੁਰਸ਼ਰਨ ਸਿੰਘ ਨੇ ਸੋਮਵਾਰ ਦੇਰ ਰਾਤ ਛੱਤੀਸਗੜ੍ਹ ਦੀ ਰਾਜਧਾਨੀ ਰਾਂਚੀ ਦੇ ਏ.ਜੀ. ਕਾਲੋਨੀ 'ਚ ਆਪਣੇ ਕੁਆਟਰ 'ਚ ਆਤਮ-ਹੱਤਿਆ ਕਰ ਲਈ ਸੀ, ਜਿਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਇਸ ਮੌਕੇ ਗੁਰਸ਼ਰਨ ਦੇ ਭਰਾ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਗੁਰਸ਼ਰਨ ਨੇ ਨਵੰਬਰ 2017 'ਚ ਰਾਂਚੀ 'ਚ ਏਜੀ ਆਫਿਸ 'ਚ ਅਕਾਊਟੈਂਟ ਦੀ ਪੋਸਟ 'ਤੇ ਸੀ ਅਤੇ ਦੋ ਸਾਲ ਪਹਿਲਾਂ ਉਸ ਦਾ ਪ੍ਰਮੋਸ਼ਨ ਹੋਣ 'ਤੇ ਉਹ ਸੀਨੀਅਰ ਅਕਾਊਟੈਂਟ ਬਣ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਗੁਰਸ਼ਰਨ ਫਰੀਦਕੋਟ ਛੁੱਟੀ ਆਇਆ ਸੀ ਕਿ ਦੇਸ਼ 'ਚ ਕੋਰੋਨਾ ਮਹਾਮਾਰੀ ਦੇ ਕਾਰਨ ਲਾਕਡਾਊਨ ਲੱਗ ਗਿਆ, ਇੱਥੇ ਤਿੰਨ ਮਹੀਨੇ ਰਹਿਣ ਦੇ ਬਾਅਦ ਉਹ ਅੱਠ ਜੁਲਾਈ ਨੂੰ ਰਾਂਚੀ ਵਾਪਸ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਸੋਮਵਾਰ ਨੂੰ ਦਿਨ 'ਚ ਗੁਰਸ਼ਰਨ ਦੀ ਉਨ੍ਹਾਂ ਨਾਲ ਗੱਲ ਹੋਈ ਸੀ, ਉਹ ਕਿਸੇ ਟੈਨਸ਼ਨ 'ਚ ਵੀ ਨਹੀਂ ਸਨ ਪਰ ਪਤਾ ਨਹੀ ਉਹਨਾਂ ਨੇ ਆਤਮਹੱਤਿਆ ਕਿਉਂ ਕੀਤੀ। ਉਸ ਨੇ ਦੱਸਿਆ ਕਿ ਗੁਰਸ਼ਰਮ ਹਾਕੀ 'ਚ ਸਟੇਟ ਫਾਰਵਰਡ ਖੇਡਦਾ ਸੀ, ਉਹ ਬਹੁਤ ਵਧੀਆ ਖਿਡਾਰੀ ਸੀ ਅਤੇ ਨੈਸ਼ਨਲ ਪੱਧਰ ਤੇ ਚਾਰ ਵਾਰ ਖੇਡ ਚੁੱਕਿਆ ਸੀ ਅਤੇ ਉਸ ਦੀ ਨੌਕਰੀ ਵੀ ਸਪੋਰਟਸ ਦੀ ਵਜ੍ਹਾ ਕਾਰਨ ਹੀ ਮਿਲੀ ਸੀ ਅਤੇ ਕੰਪਨੀ ਵੱਲੋਂ ਵੀ ਕਈ ਮੁਕਾਬਲੇ ਖੇਡ ਚੁੱਕਿਆ ਹੈ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਬੈਂਗਲੁਰੂ ਭਗਦੜ: ਕੀ RCB 'ਤੇ ਪਾਬੰਦੀ ਲੱਗੇਗੀ ? BCCI ਵੱਡਾ ਫੈਸਲਾ ਲੈ ਸਕਦਾ ਹੈ

ਨਿਊਜ਼ੀਲੈਂਡ ਕ੍ਰਿਕਟ ਟੀਮ ਨੂੰ ਨਵਾਂ ਮੁੱਖ ਕੋਚ ਮਿਲਿਆ, ਰੌਬ ਵਾਲਟਰ ਤਿੰਨ ਸਾਲਾਂ ਲਈ ਨਿਯੁਕਤ

ਬੰਗਲੌਰ ਵਿੱਚ RCB ਈਵੈਂਟ ਦੌਰਾਨ ਹੋਏ ਹਾਦਸੇ 'ਤੇ ਵਿਰਾਟ ਕੋਹਲੀ ਦੀ ਪ੍ਰਤੀਕਿਰਿਆ, ਕਿਹਾ- ...

ਮੁੱਲਾਂਪੁਰ ਵਿੱਚ IPL ਐਲੀਮੀਨੇਟਰ- ਰਾਇਲ ਚੈਲੇਂਜਰਸ- ਪੰਜਾਬ ਦਾ ਮੁਕਾਬਲਾ ਅੱਜ

इंडिया कप सीजन 3: प्रीमियर टेनिस बॉल क्रिकेट लीग लाखों लोगों को लुभाने के लिए तैयार

ਕੀ ਵਿਰਾਟ ਕੋਹਲੀ ਨੇ BCCI ਦੇ ਰਵੱਈਏ ਤੋਂ ਦੁਖੀ ਹੋ ਕੇ ਸੰਨਿਆਸ ਲੈ ਲਿਆ?

ਮੁੰਬਈ ਇੰਡੀਅਨਜ਼ ਦਾ ਸਾਬਕਾ ਖਿਡਾਰੀ ਸ਼ਿਵਾਲਿਕ ਸ਼ਰਮਾ ਜੋਧਪੁਰ ਵਿੱਚ ਬਲਾਤਕਾਰ ਦੇ ਦੋਸ਼ 'ਚ ਗ੍ਰਿਫ਼ਤਾਰ

ਕੁਲਦੀਪ ਯਾਦਵ-ਰਿੰਕੂ ਸਿੰਘ ਵਿਵਾਦ: ਥੱਪੜਾਂ ਦਾ ਵੀਡੀਓ ਵਾਇਰਲ

Gautam ਗੰਭੀਰ ਨੂੰ 'ISIS ਕਸ਼ਮੀਰ' ਵੱਲੋਂ ਈਮੇਲ ਰਾਹੀਂ ਧਮਕੀ, ਦਿੱਲੀ ਪੁਲਿਸ ਦੀ ਜਾਂਚ ਜਾਰੀ

चेन्नई लायंस ने इंडियनऑयल अल्टीमेट टेबल टेनिस नीलामी में चीनी पैडलर फैन सिकी को सबसे अधिक कीमत पर खरीदा

 
 
 
 
Subscribe