Friday, January 09, 2026
BREAKING NEWS
IPS Dr Ravjot kaur ਨੂੰ ਕੀਤਾ ਗਿਆ ਬਹਾਲ ਲਾਲੂ ਯਾਦਵ ਲਈ ਵੱਡਾ ਝਟਕਾ, ਨੌਕਰੀਆਂ ਲਈ ਜ਼ਮੀਨ ਮਾਮਲੇ ਵਿੱਚ ਦੋਸ਼ ਤੈਅMACT ਦਾ ਵੱਡਾ ਫੈਸਲਾ: ਹਾਦਸੇ ਵਿੱਚ ਜਾਨ ਗੁਆਉਣ ਵਾਲੇ ਨੌਜਵਾਨ ਦੀ ਭੈਣ ਵੀ ਮੁਆਵਜ਼ੇ ਦੀ ਹੱਕਦਾਰ, ਬੀਮਾ ਕੰਪਨੀ ਦੇਵੇਗੀ 19.61 ਲੱਖ ਰੁਪਏਪੰਜਾਬ ਦੇ ਪ੍ਰਾਈਵੇਟ ਸਕੂਲਾਂ 'ਚ ਗਰੀਬ ਬੱਚਿਆਂ ਨੂੰ ਮਿਲੇਗਾ ਦਾਖਲਾ: ਸਿੱਖਿਆ ਵਿਭਾਗ ਨੇ ਸ਼ੁਰੂ ਕੀਤੀ ਪ੍ਰਕਿਰਿਆ, 12 ਜਨਵਰੀ ਤੱਕ ਰਜਿਸਟ੍ਰੇਸ਼ਨ ਲਾਜ਼ਮੀPunjab ਪੁਲਿਸ ਦੀ ਵੱਡੀ ਸਫ਼ਲਤਾ: ਫਰੈਂਚਾਈਜ਼ੀ ਦੇ ਨਾਂ 'ਤੇ ਕਰੋੜਾਂ ਦੀ ਠੱਗੀ ਮਾਰਨ ਵਾਲੇ ਅੰਤਰਰਾਜੀ ਗਿਰੋਹ ਦੇ 7 ਮੈਂਬਰ ਗ੍ਰਿਫ਼ਤਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (9 ਜਨਵਰੀ 2026)Weather update - ਪੰਜ ਰਾਜ ਸੰਘਣੀ ਧੁੰਦ ਦੀ ਲਪੇਟ ਵਿੱਚ, ਜਾਣੋ ਮੌਸਮ ਦਾ ਹਾਲਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (8 ਜਨਵਰੀ 2026)ਅਮਰੀਕਾ ਦੀ ਭਾਰਤੀ ਵਿਦਿਆਰਥੀਆਂ ਨੂੰ ਸਖ਼ਤ ਚੇਤਾਵਨੀ: ਨਿਯਮ ਤੋੜਨ 'ਤੇ ਵੀਜ਼ਾ ਹੋਵੇਗਾ ਰੱਦ, ਦੇਸ਼ ਨਿਕਾਲੇ ਦੀ ਵੀ ਧਮਕੀਕੁਲਤਾਰ ਸਿੰਘ ਸੰਧਵਾਂ ਦੀ ਜਥੇਦਾਰ ਸਾਹਿਬ ਨੂੰ ਅਪੀਲ: "ਸਿਆਸੀ ਮੁਫ਼ਾਦਾਂ ਦੀ ਥਾਂ ਪੰਥਕ ਭੂਮਿਕਾ ਨਿਭਾਓ"

ਕਾਵਿ ਕਿਆਰੀ

ਵਾਂਙ ਨਿੰਬੂਆਂ ਲਹੂ ਨਿਚੋੜ ਸੁੱਟੇ

August 18, 2020 10:48 AM

ਆਈਆਂ ਪੜਤਲਾਂ ਬੀੜ ਕੇ ਤੋਪਖਾਨੇ,

ਅੱਗੋਂ ਸਿੰਘਾਂ ਨੇ ਪਾਸੜੇ ਤੋੜ ਸੁੱਟੇ ।
ਮਾਖੇ ਖਾਂ ਤੇ ਮੇਵਾ ਸਿੰਘ ਹੋਏ ਸਿੱਧੇ,
ਹੱਲੇ ਤਿੰਨ ਫ਼ਿਰੰਗੀ ਦੇ ਮੋੜ ਸੁੱਟੇ ।
ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ,
ਮਾਰ ਸ਼ਸਤ੍ਰੀਂ ਜੋੜ ਵਿਛੋੜ ਸੁੱਟੇ ।
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,
ਵਾਂਙ ਨਿੰਬੂਆਂ ਲਹੂ ਨਿਚੋੜ ਸੁੱਟੇ ।

ਓਧਰ ਆਪ ਫ਼ਿਰੰਗੀ ਨੂੰ ਭਾਂਜ ਆਈ,
ਦੌੜੇ ਜਾਣ ਗੋਰੇ ਦਿੱਤੀ ਕੰਡ ਮੀਆਂ ।
ਚੱਲੇ ਤੋਪਖ਼ਾਨੇ ਸਾਰੇ ਬੇੜਿਆਂ ਦੇ,
ਮਗਰੋਂ ਹੋਈ ਬੰਦੂਕਾਂ ਦੀ ਫੰਡ ਮੀਆਂ ।
ਕਿਨ੍ਹੇ ਜਾਇ ਕੇ ਲਾਟ ਨੂੰ ਖਬਰ ਦਿੱਤੀ,
'ਨੰਦਨ ਹੋਇ ਬੈਠੀ ਤੇਰੀ ਰੰਡ ਮੀਆਂ ।
ਸ਼ਾਹ ਮੁਹੰਮਦਾ ਦੇਖ ਮੈਦਾਨ ਜਾ ਕੇ,
ਰੁਲਦੀ ਗੋਰਿਆਂ ਦੀ ਓਥੇ ਝੰਡ ਮੀਆਂ ।

 

Have something to say? Post your comment

Subscribe