Thursday, May 01, 2025
 

ਮਨੋਰੰਜਨ

G.O.A.T. ਕਰਕੇ ਸੁਰਖ਼ੀਆਂ ‘ਚ ਛਾਏ ਦਿਲਜੀਤ ਦੋਸਾਂਝ

August 06, 2020 08:26 AM

ਚੰਡੀਗੜ੍ਹ : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਏਨੀਂ ਦਿਨੀਂ ਉਹ ਆਪਣੀ ਮਿਊਜ਼ਿਕ ਐਲਬਮ G.O.A.T. ਕਰਕੇ ਸੁਰਖ਼ੀਆਂ ‘ਚ ਛਾਏ ਹੋਏ। ਉਨ੍ਹਾਂ ਨੇ ਆਪਣਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਹੈ । ਜਿਸ ‘ਚ ਉਹ ਭੰਗੜਾ ਪਾਉਂਦੇ ਹੋਏ ਦਿਖਾਈ ਦੇ ਰਹੇ ਹਨ।  ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਇਹ ਗੀਤ ਦਰਸ਼ਕਾਂ ਦੇ ਸਨਮੁੱਖ  ਹੋਇਆ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਉਨ੍ਹਾਂ ਦੀ ਇਸ ਐਲਬਮ ‘ਚ 16 ਗੀਤ ਨੇ ਇਸ ਐਲਬਮ ਦੇ ਗੀਤਾਂ ਦੇ ਵੀਡੀਓ ਦਰਸ਼ਕਾਂ ਦੇ ਰੁਬਰੂ ਹੋਣਗੇ । ਆਉਣ ਵਾਲੇ ਸਮੇਂ 'ਚ ਉਹ  ਉਹ ਪੰਜਾਬੀ ਫ਼ਿਲਮਾਂ ‘ਚ ਵੀ ਨਜ਼ਰ ਆ ਸਕਦੇ ਨੇ । ਉਹ ਬਹੁਤ ਜਲਦ ਪੰਜਾਬੀ ਫ਼ਿਲਮ ‘ਜੋੜੀ’ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ।

ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਨੰਬਰ ਵਨ ਇੰਡੀਅਨ ਡਿਜ਼ੀਟਲ ਸਟਾਰ ਬਣ ਗਏ ਹਨ। ਉਨ੍ਹਾਂ ਦੀ ਨਵੀਂ ਐਲਬਮ ਸੋਸ਼ਲ ਮੀਡੀਆ ‘ਤੇ ਖੂਬ ਧਮਾਲ ਪਾ ਰਹੀ ਹੈ । ਉਨ੍ਹਾਂ ਦੀ ਹਾਲ ‘ਚ ਹੀ ਆਈ ਐਲਬਮ ‘ਗੌਟ’ ਨੇ ਕਾਮਯਾਬੀ ਦੀਆਂ ਨਵੀਆਂ ਉਚਾਈਆਂ ਨੂੰ ਛੂਹਿਆ ਹੈ । ਜਿਸ ਤੋਂ ਬਾਅਦ ਉਨ੍ਹਾਂ ਦੇ ਨਾਂਅ ਨਵਾਂ ਰਿਕਾਰਡ ਕਾਇਮ ਹੋ ਚੁੱਕਿਆ ਹੈ । ਦਿਲਜੀਤ ਦੀ ਇਸ ਐਲਬਮ ਨੂੰ ਰਿਕਾਰਡ ਤੋੜ ਓਪਨਿੰਗ ਮਿਲੀ ਤੇ ਇੱਕ ਦਿਨ ਤੋਂ ਵੀ ਘੱਟ ਸਮੇਂ ਵਿੱਚ ਵੱਖ-ਵੱਖ ਦੇਸ਼ਾਂ ‘ਚ ਨੰਬਰ ਵਨ ਟ੍ਰੈਂਡਿੰਗ ਤੇ ਇਸ ਐਲਬਮ ਨੇ ਆਪਣੀ ਜਗ੍ਹਾ ਬਣਾਈ। ਦਿਲਜੀਤ ਦੋਸਾਂਝ ਨੇ ਆਪਣੀ ਨਵੀ ਐਲਬਮ ‘G.O.A.T’ ਦੇ ਰਿਲੀਜ਼ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਚਾਰਟਬਸਟਰ ਦੇ ਰਾਹੀਂ ਹੋਰ ਉਚਾਈਆਂ ਨੂੰ ਛੂਹਿਆ ਹੈ। ਹਾਲੇ ਵੀ ਇਸ ਪੂਰੀ ਐਲਬਮ ਦਾ ਪੂਰੇ ਵਰਲਡ ‘ਚ ਕ੍ਰੇਜ਼ ਬਣਿਆ ਹੋਇਆ ਹੈ ਜਿਸ ਨਾਲ ਦਿਲਜੀਤ ਦੋਸਾਂਝ ਗਲੋਬਲ ਮਿਊਜ਼ਿਕ ਮੈਪ ਤੇ ਸਭ ਤੋਂ ਵੱਧ ਡਿਮਾਂਡ ਵਾਲੇ ਇੰਡੀਅਨ ਗਾਇਕ ਬਣ ਗਏ ਹਨ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

दर्शकों को एक आलीशान क्रूज़ के सफ़र पर ले जाएगी 'हाउसफुल 5' 

अभिनेत्री पारुल यादव ने वेटिकन सिटी के पोप फ्रांसिस को भावभीनी श्रद्धांजलि दी

जब सेलिब्रिटी न्यूट्रिशनिस्ट पायल रंगार ने सलमान खान को प्रभावित किया

वेरोनिका वनिज ने अपने पॉडकास्ट से अभिनेत्री मंदाकिनी का दिल जीता

दर्शक देखेंगे अब तन्वी द ग्रेट में 'शुभांगी' का जादू

ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ 'ਅਬੀਰ ਗੁਲਾਲ'

मुंबई के एफएबी शो 2025 में टेक्सटाइल्स और अपैरल सेक्टर के विकास को तेज़ करने की पहल

बड़े पर्दे पर लौट रही है शाह बानो केस की कहानी

कपिल शर्मा-अनुराग कश्‍यप की जोड़ी ने मचाया धमाल

ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ 2 ਦਿਨ ਪਹਿਲਾਂ ਅਨੁਰਾਗ ਕਸ਼ਯਪ ਦੀ ਧੀ ਆਪਣੇ ਪਤੀ ਨਾਲ ਸੀ

 
 
 
 
Subscribe