Saturday, October 17, 2026
BREAKING NEWS
• ਅਮਿਤ ਸ਼ਾਹ ਦਾ ‘ਆਪ’ ਸਰਕਾਰ ‘ਤੇ ਤਿੱਖਾ ਹਮਲਾ: ਨਸ਼ੇ ਅਤੇ ਗੈਂਗਸਟਰਵਾਦ ਨੂੰ ਲੈ ਕੇ ਚੁੱਕੇ ਸਵਾਲ • Breaking : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਪ ਵਿਧਾਇਕ ਗਿਆਸਪੁਰਾ ਤਨਖ਼ਾਹੀਆ ਕਰਾਰ, ਜੀਵਨ ਸਿੰਘ ਬਗੀਚੀਵਾਲੇ 'ਤੇ ਰੋਕ • ਸੁਡਾਨ ਵਿੱਚ ਸੋਨੇ ਦੀ ਖ਼ਾਨ 'ਤੇ ਭਿਆਨਕ ਮਿਜ਼ਾਈਲ ਹਮਲਾ: 72 ਲੋਕਾਂ ਦੀ ਮੌਤ, ਸੁਡਾਨ ਨੇ ਮਿਸਰ ਦੀ ਹਵਾਈ ਸੈਨਾ ਨੂੰ ਠਹਿਰਾਇਆ ਜ਼ਿੰਮੇਵਾਰ • ਸਾਊਦੀ ਅਰਬ: ਰਿਆਧ ਦੇ ਕਿੰਗ ਖਾਲਿਦ ਹਵਾਈ ਅੱਡੇ 'ਤੇ ਹੂਤੀ ਬਾਗੀਆਂ ਦਾ ਭਿਆਨਕ ਮਿਜ਼ਾਈਲ ਹਮਲਾ; ਹੈਦਰਾਬਾਦ ਦੇ ਨਾਗਰਿਕ ਸਮੇਤ 13 ਦੀ ਮੌਤ, ਭਗਦੜ ਮਚੀ • ਦਿੱਲੀ-ਚੇਨਈ ਇੰਡੀਗੋ ਫਲਾਈਟ ਵਿੱਚ ਪਾਵਰ ਬੈਂਕ ਨੂੰ ਲੱਗੀ ਅੱਗ: ਜਹਾਜ਼ ਨੂੰ ਹੈਦਰਾਬਾਦ ਵੱਲ ਮੋੜਿਆ ਗਿਆ, ਸਾਰੇ ਯਾਤਰੀ ਸੁਰੱਖਿਅਤ • Punjab Weather : 48 ਘੰਟਿਆਂ ਵਿਚ ਦੁਬਾਰਾ ਪੈ ਸਕਦੈ ਮੀਂਹ • ਇਮਾਨਦਾਰੀ ਹੀ ਮੇਰਾ ਅਸਲ ਸਰਮਾਇਆ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ • ਪੰਜਾਬ ਅਤੇ ਚੰਡੀਗੜ੍ਹ 'ਚ ਮੌਸਮ ਨੇ ਲਿਆ ਮੋੜ: ਅੱਜ ਕਈ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ • ਗੁਰਦੁਆਰਾ ਬੰਗਲਾ ਸਾਹਿਬ 'ਚ ਜੁੱਤੀਆਂ ਸਮੇਤ ਦਾਖਲ ਹੋਣ ਦੇ ਦੋਸ਼ਾਂ 'ਤੇ ਦਿੱਲੀ ਪੁਲਿਸ ਦਾ ਸਪੱਸ਼ਟੀਕਰਨ: ਵੀਡੀਓ ਫਿਰਕੂ ਸਦਭਾਵਨਾ ਭੰਗ ਕਰਨ ਦੀ 'ਖਰਾਬ ਨੀਅਤ' ਨਾਲ ਕੀਤਾ ਗਿਆ ਵਾਇਰਲ, ਕਾਨੂੰਨੀ ਕਾਰਵਾਈ ਸ਼ੁਰੂ • ਸੀਜੇਪੀ ਆਗੂਆਂ ਲਈ ਵੱਡੀ ਰਾਹਤ: ਅਭਿਜੀਤ ਦੀਪਕੇ, ਸੌਰਵ ਦਾਸ ਅਤੇ ਆਸ਼ੂਤੋਸ਼ ਰੰਕਾ ਮੈਜਿਸਟਰੇਟ ਸਾਹਮਣੇ ਪੇਸ਼ੀ ਤੋਂ ਬਾਅਦ ਰਿਹਾਅ

ਪੰਜਾਬ

ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਮੋਹਾਲੀ ’ਚ ਵਿਸ਼ਾਲ ਰੋਸ ਧਰਨਾ

October 15, 2026 10:04 PM
Massive protest demonstration in Mohali under the leadership of Balbir Singh Sidhu to seek justice for Parvinder Singh Jhota
ਮੋਹਾਲੀ, 15/10/2026

ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਅੱਜ ਦਾਰਾ ਸਟੂਡੀਓ ਚੌਂਕ, ਮੋਹਾਲੀ ਵਿਖੇ ਮਰਹੂਮ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਰੋਸ ਧਰਨਾ ਦਿੱਤਾ ਗਿਆ। ਇਸ ਦੌਰਾਨ ਪੰਜਾਬ ਵਿੱਚ ਵਧ ਰਹੇ ਨਸ਼ਿਆਂ ਦੇ ਕਹਿਰ ਅਤੇ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਗਈ।

ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ਿਆਂ ਨੂੰ ਖ਼ਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਪਰ ਜੇਕਰ ਪੰਜਾਬ ਵਿੱਚ ਸਭ ਕੁਝ ਠੀਕ ਹੈ ਤਾਂ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਲੋਕ ਅੱਜ ਵੀ ਚਿੰਤਤ ਕਿਉਂ ਹਨ? ਸਰਕਾਰ ਦੱਸੇ ਕਿ ਨਸ਼ਿਆਂ ਦੇ ਕਾਰੋਬਾਰ ਨੂੰ ਜੜ੍ਹੋਂ ਖ਼ਤਮ ਕਰਨ ਲਈ ਅਸਲ ਵਿੱਚ ਕੀ ਠੋਸ ਕਦਮ ਚੁੱਕੇ ਗਏ ਹਨ? ਸਿਰਫ਼ ਇਸ਼ਤਿਹਾਰਾਂ ਅਤੇ ਬਿਆਨਾਂ ਨਾਲ ਪੰਜਾਬ ਦੀ ਨੌਜਵਾਨੀ ਦਾ ਭਵਿੱਖ ਨਹੀਂ ਬਚਾਇਆ ਜਾ ਸਕਦਾ।

ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਵਿੱਚ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਅਤੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ਵਿੱਚ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਿਸ ਦੀ ਹੈ? ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਅਤੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਰਕਾਰ ਕੀ ਕਰ ਰਹੀ ਹੈ? ਉਨ੍ਹਾਂ ਮੰਗ ਕੀਤੀ ਕਿ ਮਾਮਲੇ ਨਾਲ ਜੁੜੇ ਸਾਰੇ ਤੱਥ ਸਾਹਮਣੇ ਲਿਆਂਦੇ ਜਾਣ ਅਤੇ ਜੇਕਰ ਕਿਸੇ ਦੀ ਜ਼ਿੰਮੇਵਾਰੀ ਸਾਹਮਣੇ ਆਉਂਦੀ ਹੈ ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ।

ਬਲਬੀਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸਰਕਾਰ ਨੂੰ ਲੋਕਾਂ ਦੇ ਸਵਾਲਾਂ ਤੋਂ ਭੱਜਣ ਦੀ ਬਜਾਏ ਜਵਾਬਦੇਹੀ ਤੈਅ ਕਰਨੀ ਚਾਹੀਦੀ ਹੈ। ਉਨ੍ਹਾਂ ਸਵਾਲ ਉਠਾਇਆ ਕਿ ਆਖ਼ਰ ਪੰਜਾਬ ਵਿੱਚ ਇਹ ਸਭ ਕੁਝ ਕਿਸ ਦੀ ਸ਼ਹਿ ’ਤੇ ਹੋ ਰਿਹਾ ਹੈ? ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਪੀੜਤ ਪਰਿਵਾਰ ਨੂੰ ਇਨਸਾਫ਼ ਕਦੋਂ ਮਿਲੇਗਾ? ਕੀ ਪੰਜਾਬ ਸਰਕਾਰ ਇਨ੍ਹਾਂ ਮਾਮਲਿਆਂ ਵਿੱਚ ਜਵਾਬਦੇਹੀ ਤੈਅ ਕਰੇਗੀ?

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨਸ਼ਿਆਂ ਅਤੇ ਅਪਰਾਧਾਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ ਅਤੇ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਪੱਧਰ ’ਤੇ ਸੰਘਰਸ਼ ਕਰੇਗੀ। ਇਸ ਮੌਕੇ ਬਾਬਾ ਕਸ਼ਮੀਰਾ ਸਿੰਘ ਜੀ, ਮੁਖਤਿਆਰ ਸਿੰਘ ਜੀ, ਨਰਿੰਦਰ ਸਿੰਘ ਜੀ, ਨੀਰੋ ਦੇਵੀ ਜੀ, ਬਿਮਲਾ ਦੇਵੀ ਜੀ, ਹੈਪੀ ਮਲਿਕ ਜੀ ਅਤੇ ਆਸ਼ੂ ਮਲਿਕ ਜੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
 
 
 
 

Have something to say? Post your comment

 

ਹੋਰ ਪੰਜਾਬ ਖ਼ਬਰਾਂ

Breaking : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਪ ਵਿਧਾਇਕ ਗਿਆਸਪੁਰਾ ਤਨਖ਼ਾਹੀਆ ਕਰਾਰ, ਜੀਵਨ ਸਿੰਘ ਬਗੀਚੀਵਾਲੇ 'ਤੇ ਰੋਕ

ਝਿੰਜਰ ਦਾ ਘਨੌਰ ਵਿੱਚ ਰੋਸ ਪ੍ਰਦਰਸ਼ਨ: ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ ਦੱਸਿਆ 'ਪੰਜਾਬ ਦੀ ਜਵਾਨੀ ਦਾ ਕਤਲ

Punjab Weather : 48 ਘੰਟਿਆਂ ਵਿਚ ਦੁਬਾਰਾ ਪੈ ਸਕਦੈ ਮੀਂਹ

ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੱਡੇ ਇਕੱਠ ਨਾਲ ਪਰਗਟ ਸਿੰਘ ਦੇ ਸਹੁੰ ਚੁੱਕ ਸਮਾਗਮ ਵਿੱਚ ਕੀਤੀ ਸ਼ਿਰਕਤ

ਕੈਬਨਿਟ ਮੰਤਰੀ ਨੇ ਕਿਸਾਨਾਂ ਨੂੰ ਕੀਤੀ ਸੁੱਕਾ ਝੋਨਾ ਮੰਡੀ 'ਚ ਲਿਆਉਣ ਦੀ ਅਪੀਲ

ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੀ ਪਵਿੱਤਰਤਾ ਭੰਗ ਕਰਨ ਵਾਲੀ ਘਟਨਾ ਦੀ ਸਖ਼ਤ ਨਿਖੇਧੀ: ਕਾਲਕਾ

ਇਮਾਨਦਾਰੀ ਹੀ ਮੇਰਾ ਅਸਲ ਸਰਮਾਇਆ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਅਤੇ ਚੰਡੀਗੜ੍ਹ 'ਚ ਮੌਸਮ ਨੇ ਲਿਆ ਮੋੜ: ਅੱਜ ਕਈ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ

ਪੰਜਾਬ ਦੇ ਮੌਸਮ ਨੂੰ ਲੈ ਕੇ ਅਲਰਟ: ਤਿੰਨ ਜ਼ਿਲ੍ਹਿਆਂ ਵਿੱਚ ਮੀਂਹ ਤੇ ਤੇਜ਼ ਹਵਾਵਾਂ ਦੀ ਸੰਭਾਵਨਾ, ਚੰਡੀਗੜ੍ਹ ਵਿੱਚ ਵੀ ਬੱਦਲਵਾਈ

ਤਰਨ ਤਾਰਨ 'ਚ ਸ਼ੋਅਰੂਮ ਮਾਲਕ 'ਤੇ ਫਾਇਰਿੰਗ ਕਰਨ ਆਏ ਹਮਲਾਵਰ ਨੂੰ ਦੁਕਾਨਦਾਰ ਨੇ ਮੌਕੇ 'ਤੇ ਹੀ ਦਬੋਚਿਆ

 
 
 
 
 
Subscribe