ਬਾਂਦਰਾ : ਮੀਡੀਆ ਰਿਪੋਰਟਾਂ ਅਨੁਸਾਰ ਸੁਸ਼ਾਂਤ ਦੇ ਡਰਾਈਵਰ ਨੇ ਦੱਸਿਆ ਕਿ ਰੀਆ ਮੈਡਮ ਦੀ ਹਰ ਚੀਜ਼ ਉੱਤੇ ਪਕੜ ਸੀ। ਇਸ ਤੋਂ ਇਲਾਵਾ,  ਸਿਰਫ਼ ਉਹ ਹੀ ਸੁਸ਼ਾਂਤ ਦੀ ਦਵਾਈ ਬਾਰੇ ਜਾਣਦੀ ਹੈ,  ਇਥੋਂ ਤੱਕ ਕਿ ਸੁਸ਼ਾਂਤ ਨੂੰ ਵੀ ਆਪਣੀ ਦਵਾਈ ਬਾਰੇ ਪਤਾ ਨਹੀਂ ਸੀ। ਸੁਸ਼ਾਂਤ ਦੇ ਬਾਡੀਗਾਰਡ ਅਤੇ ਕੁੱਕ ਨੇ ਐਸਆਈਟੀ ਨੂੰ ਦੱਸਿਆ ਕਿ ਸੁਸ਼ਾਂਤ ਦੀਆਂ ਯੋਜਨਾਵਾਂ ਬਾਰੇ,  ਕਿਸ ਨੂੰ ਮਿਲਣਾ ਹੈ,  ਕਿੱਥੇ ਜਾਣਾ ਹੈ,  ਸੱਭ ਰੀਆ ਹੀ ਤੈਅ ਕਰਿਆ ਕਰਦੀ ਸੀ। ਇਕ ਹੋਰ ਹੈਰਾਨ ਕਰਨ ਵਾਲਾ ਪਹਿਲੂ ਇਹ ਹੈ ਕਿ ਰੀਆ ਜਾਦੂ-ਟੂਣੇ ਵਿੱਚ ਵਿਸ਼ਵਾਸ ਕਰਦੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਈ ਡੀ ਰੀਆ ਦੇ ਬੈਂਕ ਖਾਤੇ ਦੀ ਜਾਂਚ ਕਰ ਰਹੀ ਹੈ ਅਤੇ ਬਿਹਾਰ ਪੁਲਿਸ ਨੇ ਕੁੱਝ ਦਸਤਾਵੇਜ ਅਤੇ FIR ਦੀ ਕਾਪੀ ਈ ਡੀ ਨੂੰ ਸੌਂਪੀ ਹੈ। ਹੁਣੇ ਹੁਣੇ ਮਿਲੀ ਜਾਣਕਾਰੀ ਅਨੁਸਾਰ ਬਿਹਾਰ ਪੁਲਿਸ ਦੀ ਟੀਮ ਬਾਂਦਰਾ ਵਿਖੇ ਕੋਟਕ ਮਹਿੰਦਰ ਬੈਂਕ ਵਿਖੇ ਸੁਸ਼ਾਂਤ ਦੇ ਬੈਂਕ ਖਾਤੇ ਦੀ ਜਾਣਕਾਰੀ ਲੈਣ ਪਹੁੰਚੀ ਹੈ।