Tuesday, September 29, 2026
BREAKING NEWS
• 21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨ • ਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀ • ਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇ • ANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰ • ਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮ • ਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰ • ਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜ • Weather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨ • Breaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰ • ਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਪੰਜਾਬ

ਗੈਂਗਸਟਰ ਹੈਪੀ ਪਾਸੀਅਨ ਦੇ ਤਿੰਨ ਸਾਥੀਆਂ 'ਤੇ ਚੱਲੇਗਾ ਮੁਕੱਦਮਾ

August 06, 2026 08:08 PM

ਚੰਡੀਗੜ੍ਹ 06 ਅਗਸਤ 2026: ਗੈਂਗਸਟਰ ਹੈਪੀ ਪਾਸੀਅਨ ਦੇ ਤਿੰਨ ਸਾਥੀਆਂ 'ਤੇ ਜ਼ਿਲ੍ਹਾ ਅਦਾਲਤ ਵਿੱਚ ਮੁਕੱਦਮਾ ਚਲਾਇਆ ਜਾਵੇਗਾ। ਉਨ੍ਹਾਂ ਨੂੰ ਆਰਡੀਐਕਸ ਨਾਲ ਚੰਡੀਗੜ੍ਹ ਵਿੱਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਥਾਣਿਆਂ ਨੂੰ ਵੀ ਨਿਸ਼ਾਨੇ 'ਤੇ ਸਨ। ਉਨ੍ਹਾਂ ਵਿਰੁੱਧ ਮੁਕੱਦਮਾ 25 ਅਗਸਤ ਨੂੰ ਸ਼ੁਰੂ ਹੋਵੇਗਾ। ਅਦਾਲਤ ਨੇ ਗਵਾਹਾਂ ਨੂੰ ਅਗਲੀ ਤਾਰੀਖ਼ 'ਤੇ ਪੇਸ਼ ਹੋਣ ਲਈ ਤਲਬ ਕੀਤਾ ਹੈ।

ਅਦਾਲਤ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਜੋਬਨਜੀਤ ਸਿੰਘ ਉਰਫ਼ ਬਿੱਲਾ, ਸੁਮਨਦੀਪ ਸਿੰਘ ਉਰਫ਼ ਸਿੰਮਾ ਅਤੇ ਗੁਰਦਾਸਪੁਰ ਦੇ ਰਹਿਣ ਵਾਲੇ ਹਰਵੰਤ ਸਿੰਘ ਉਰਫ਼ ਹੈਰੀ ਖ਼ਿਲਾਫ਼ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 121(1), 132, 221, ਅਤੇ 109(1), ਵਿਸਫੋਟਕ ਪਦਾਰਥ ਐਕਟ ਦੀ ਧਾਰਾ 4 ਅਤੇ 5, ਅਤੇ ਅਸਲਾ ਐਕਟ ਦੀ ਧਾਰਾ 25 ਅਤੇ 27 ਤਹਿਤ ਦੋਸ਼ ਤੈਅ ਕੀਤੇ ਹਨ।

ਇਨ੍ਹਾਂ ਤਿੰਨਾਂ ਨੂੰ ਚੰਡੀਗੜ੍ਹ ਪੁਲਿਸ ਨੇ ਪਿਛਲੇ ਸਾਲ ਸੈਕਟਰ 39 ਜੀਰੀ ਮੰਡੀ ਚੌਕ ਨੇੜੇ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੇ ਕਬਜ਼ੇ ਵਿੱਚੋਂ ਲਗਭਗ 2.5 ਕਿਲੋਗ੍ਰਾਮ ਆਰਡੀਐਕਸ, ਇੱਕ ਰਿਮੋਟ ਕੰਟਰੋਲ, ਦੋ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਸਨ।

ਦੋਸ਼ ਸੀ ਕਿ ਉਹ ਸ਼ਹਿਰ ਵਿੱਚ ਇੱਕ ਵੱਡਾ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਅਨੁਸਾਰ, ਤਿੰਨੋਂ ਦੋਸ਼ੀ ਗੈਂਗਸਟਰ ਹੈਪੀ ਪਾਸੀਅਨ ਦੇ ਗੈਂਗ ਨਾਲ ਜੁੜੇ ਹੋਏ ਹਨ। ਪੁੱਛਗਿੱਛ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਉਹ ਸ਼ਹਿਰ ਦੇ ਕੁਝ ਪੁਲਿਸ ਸਟੇਸ਼ਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

ਉਦਯੋਗ ਬੰਦ ਹੋ ਰਹੇ ਹਨ, ਝੋਨੇ ਦੀ ਫ਼ਸਲ ਸੁੱਕ ਰਹੀ ਹੈ: ਰਾਜਾ ਵੜਿੰਗ

ਸਰਕਾਰ ਨੇ ਬਿਜਲੀ ਸੈਕਟਰ ਨੂੰ ਤਬਾਹ ਕੀਤਾ: ਸੁਨੀਲ ਜਾਖੜ

ਪੰਜਾਬ 'ਚ ਬਿਜਲੀ ਕਟੌਤੀ ਦੀ ਹਾਹਾਕਾਰ, ਸਰਕਾਰ ਦਾ ਝੂਠ ਬੇਨਕਾਬ : ਮਜੀਠੀਆ

ਪੰਜਾਬ-ਹਰਿਆਣਾ ਹਾਈ ਕੋਰਟ ‘ਚ ਡੀਏ ਮਾਮਲੇ ਦੀ ਹੋਈ ਸੁਣਵਾਈ

ਪੰਜਾਬ ਸਰਕਾਰ ਵੱਲੋਂ 12 ਸਤੰਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ 'ਚ ਛੁੱਟੀ ਦਾ ਐਲਾਨ

ਤਰਨਤਾਰਨ 'ਚ ਪੁਲਿਸ ਮੁਕਾਬਲੇ ਦੌਰਾਨ ਦੋ ਬਦਮਾਸ਼ ਜ਼ਖਮੀ

PRTC ਦੇ ਆਊਟਸੋਰਸ ਕਰਮਚਾਰੀਆਂ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ ਵੱਡਾ ਝਟਕਾ

ਪੰਜਾਬ ਇੰਚਾਰਜ ਵਜੋਂ ਸਚਿਨ ਪਾਇਲਟ ਦੀ ਨਿਯੁਕਤੀ ਨੇ ਪਾਰਟੀ ਵਰਕਰਾਂ 'ਚ ਜਗਾਈ ਨਵੀਂ ਉਮੀਦ: ਚਰਨਜੀਤ ਚੰਨੀ

ਮੋਹਾਲੀ ਦੇ ਸਨੇਟਾ 'ਚ ਪੁਲਿਸ ਮੁਕਾਬਲੇ 'ਚ ਲੋੜੀਂਦਾ ਬਦਮਾਸ਼ ਕਾਬੂ, ਹਥਿਆਰ ਬਰਾਮਦ

ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ SIT ਵੱਲੋਂ ਸੁਖਬੀਰ ਸਿੰਘ ਬਾਦਲ ਤਲਬ

 
 
 
 
Subscribe