ਇੰਸਟਾਗ੍ਰਾਮ ’ਤੇ ਵਾਪਸ ਆਏ ਵਿਰਾਟ ਕੋਹਲੀ, ਅਕਾਊਂਟ ਫਿਰ ਹੋਇਆ ਐਕਟਿਵ
ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਇੰਸਟਾਗ੍ਰਾਮ ’ਤੇ ਮੁੜ ਸਰਗਰਮ ਹੋ ਗਏ ਹਨ। ਕੁਝ ਸਮੇਂ ਦੀ ਖਾਮੋਸ਼ੀ ਤੋਂ ਬਾਅਦ ਕੋਹਲੀ ਦੇ ਅਕਾਊਂਟ ਦੇ ਐਕਟਿਵ ਹੋਣ ਨਾਲ ਫੈਨਜ਼ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਵੱਲੋਂ ਸਾਂਝੀ ਕੀਤੀ ਗਈ ਪੋਸਟ ਨੂੰ ਕੁਝ ਹੀ ਸਮੇਂ ਵਿੱਚ ਲੱਖਾਂ ਲਾਈਕਸ ਅਤੇ ਕਮੈਂਟਸ ਮਿਲੇ। ਸੋਸ਼ਲ ਮੀਡੀਆ ’ਤੇ ਵਿਰਾਟ ਕੋਹਲੀ ਦੀ ਵੱਡੀ ਫੈਨ ਫਾਲੋਇੰਗ ਹੈ ਅਤੇ ਉਹ ਅਕਸਰ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨਾਲ ਜੁੜੀਆਂ ਅਪਡੇਟਸ ਸਾਂਝੀਆਂ ਕਰਦੇ ਰਹਿੰਦੇ ਹਨ।