Monday, December 29, 2025
BREAKING NEWS
ਰੂਸ ਫੌਜ ਵਿੱਚ ਭਰਤੀ ਹੋਏ 10 ਭਾਰਤੀਆਂ ਦੀ ਮੌਤ ਦੀ ਪੁਸ਼ਟੀ : ਚਾਰ ਅਜੇ ਵੀ ਲਾਪਤਾ5 ਸਾਲ ਦੇ ਮੁੰਡੇ ਨੇ ਜੰਗਲ ਵਿੱਚ ਆਪਣੇ ਮਰੇ ਪਿਤਾ ਅਤੇ ਬੇਹੋਸ਼ ਮਾਂ ਦੀ ਰਾਖੀ ਕਰਦਿਆਂ ਰਾਤ ਬਿਤਾਈਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (29 ਦਸੰਬਰ 2025)ਹੁਣ ਰੋਬੋਟ ਦੇ ਰਹੇ ਹਨ ਡਾਂਸਰਾਂ ਨੂੰ ਮੁਕਾਬਲਾ, IIT ਬੰਬੇ ਤੋਂ ਸਾਹਮਣੇ ਆਇਆ ਇਹ ਹੈਰਾਨੀਜਨਕ ਵੀਡੀਓ2026 ਦੇ ਨਵੇਂ ਸਾਲ ਵਾਲੇ ਦਿਨ ਅੱਤਵਾਦੀ ਖ਼ਤਰਾ: ਕਈ ਵੱਡੇ ਸ਼ਹਿਰਾਂ ਨੇ ਜਸ਼ਨ ਰੱਦ ਕੀਤੇ ਜਾਂ ਸੁਰੱਖਿਆ ਵਧਾਈ"ਅਸੀਂ ਸ਼ਾਂਤੀ ਲਈ ਗਾਜ਼ਾ ਜਾਵਾਂਗੇ...""ਸਾਨੂੰ ਬੰਕਰ ਵਿੱਚ ਲੁਕਣ ਲਈ ਮਜਬੂਰ ਕੀਤਾ ਗਿਆ..."ਹੈਰਾਨ ਕਰਨ ਵਾਲੇ ਅੰਕੜੇ: ਅਮਰੀਕਾ ਨਾਲੋਂ ਸਾਊਦੀ ਅਰਬ ਨੇ ਦਿੱਤਾ ਵੱਧ ਭਾਰਤੀਆਂ ਨੂੰ ਦੇਸ਼ ਨਿਕਾਲਾਮੈਂ RSS ਦਾ ਪ੍ਰਸ਼ੰਸਕ ਹਾਂ ਕਿਉਂਕਿ...; ਦਿਗਵਿਜੈ ਸਿੰਘ : ਪੰਜਾਬ 'ਚ ਠੰਢ ਦਾ ਕਹਿਰ: ਅੰਮ੍ਰਿਤਸਰ ਤੇ ਜਲੰਧਰ ਵਿੱਚ ਵਿਜ਼ੀਬਿਲਟੀ ‘ਜ਼ੀਰੋ’

ਪੰਜਾਬ

ਰੂਸ ਫੌਜ ਵਿੱਚ ਭਰਤੀ ਹੋਏ 10 ਭਾਰਤੀਆਂ ਦੀ ਮੌਤ ਦੀ ਪੁਸ਼ਟੀ : ਚਾਰ ਅਜੇ ਵੀ ਲਾਪਤਾ

December 29, 2025 09:18 AM

ਰੂਸ ਫੌਜ ਵਿੱਚ ਭਰਤੀ ਹੋਏ 10 ਭਾਰਤੀਆਂ ਦੀ ਮੌਤ ਦੀ ਪੁਸ਼ਟੀ : ਚਾਰ ਅਜੇ ਵੀ ਲਾਪਤਾ*

*ਮਾਸਕੋ ਤੋਂ ਪਰਤੇ ਪਰਿਵਾਰਕ ਮੈਂਬਰਾਂ ਨੇ ਕੀਤਾ ਖੁਲਾਸਾ*

*ਰੂਸੀ ਫੋਜ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਮੰਗਵਾਉਣ ਲਈ ਵਫ਼ਦ ਨੇ ਸੰਤ ਸੀਚੇਵਾਲ ਤੱਕ ਕੀਤੀ ਪਹੁੰਚ*


ਬਲਵਿੰਦਰ ਸਿੰਘ ਧਾਲੀਵਾਲ
1001541722.jpg

ਸੁਲਤਾਨਪੁਰ ਲੋਧੀ , 28 ਦਸੰਬਰ 2025

ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਨੂੰ ਗਏ ਭਾਰਤੀ ਨੌਜਵਾਨ ਜਿਹੜੇ ਰੂਸ ਦੀ ਫੌਜ ਵਿੱਚ ਭਰਤੀ ਹੋ ਗਏ ਸਨ। ਉਨ੍ਹਾਂ ਵਿੱਚੋਂ 10 ਜਣਿਆਂ ਦੀ ਮੌਤ ਹੋ ਗਈ ਹੈ। ਇੰਨ੍ਹਾਂ ਵਿੱਚ ਤਿੰਨ ਪੰਜਾਬ ਦੇ ਨੌਜਵਾਨ ਵੀ ਸ਼ਾਮਿਲ ਹਨ। ਰੂਸੀ ਫੌਜ ਵਿੱਚ ਯੂਕਰੇਨ ਨਾਲ ਜੰਗ ਲੜਦਿਆ ਆਪਣੀ ਜਾਨ ਗਵਾਉਣ ਵਾਲਿਆਂ ਵਿੱਚ ਤਿੰਨ ਪੰਜਾਬੀ ਵੀ ਹਨ। ਬਾਕੀ 7 ਨੌਜਵਾਨ ਉਤਰ ਪ੍ਰਦੇਸ਼, ਜੰਮੂ ਨਾਲ ਸੰਬੰਧਤ ਸਨ। ਇੰਨ੍ਹਾਂ ਨੌਜਵਾਨਾਂ ਨੂੰ ਲੱਭਣ ਵਾਸਤੇ ਪੰਜਾਬ ਤੋਂ ਰੂਸ ਗਏ ਨੌਜਵਾਨ ਜਗਦੀਪ ਸਿੰਘ ਨੇ ਮਾਸਕੋ ਸਮੇਤ ਹੋਰ ਥਾਂਵਾਂ ‘ਤੇ ਭਾਰਤੀ ਨੌਜਵਾਨਾਂ ਦੀ ਭਾਲ ਕੀਤੀ ਜਿਹੜੇ ਰੂਸ ਫੌਜ ਵਿੱਚ ਭਰਤੀ ਹੋਏ ਸਨ ਪਰ ਉਨ੍ਹਾਂ ਦਾ ਕੋਈ ਥੁਹ ਪਤਾ ਨਹੀਂ ਸੀ ਲੱਗ ਰਿਹਾ।

ਵਾਪਸ ਪਰਤੇ ਨੌਜਵਾਨ ਜਗਦੀਪ ਕੁਮਾਰ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫਤਰ ਪਹੁੰਚ ਕੇ ਉਹ ਸਾਰੇ ਦਸਤਾਵੇਜ਼ ਦਿਖਾਏ ਜਿਸ ਵਿੱਚ ਰੂਸੀ ਫੌਜ ਨੇ ਇੰਨ੍ਹਾਂ ਨੌਜਵਾਨਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਸੀ। ਹੈਰਾਨੀ ਦੀ ਗੱਲ ਹੈ ਕਿ ਇੰਨ੍ਹਾਂ ਮਾਰੇ ਗਏ ਨੌਜਵਾਨਾਂ ਦੇ ਮਾਪੇ ਤਾਂ ਆਪਣੇ ਪੁੱਤਰਾਂ ਦੀ ਸੁੱਖ-ਸਾਂਦ ਉਡੀਕ ਰਹੇ ਸਨ, ਪਰ ਉਨ੍ਹਾਂ ਨੂੰ ਲੰਮੇ ਸਮੇਂ ਬਾਅਦ ਆਪਣਿਆਂ ਦੇ ਯੂਕਰੇਨ-ਰੂਸ ਵਿੱਚਲੇ ਛਿੜੀ ਜੰਗ ਦੀ ਭੇਟ ਚੜ੍ਹ ਜਾਣ ਦੀਆਂ ਖ਼ਬਰਾਂ ਵੀ ਬਹੁਤ ਦੇਰ ਬਾਅਦ ਮਿਲੀਆਂ।

ਜਗਦੀਪ ਮੁਤਾਬਿਕ ਜਿਹੜੇ 10 ਭਾਰਤੀ ਰੂਸ ਦੀ ਫੌਜ ਵਿੱਚ ਮਾਰੇ ਗਏ ਹਨ, ਅੰਮ੍ਰਿਤਸਰ ਦੇ ਤੇਜ਼ਪਾਲ ਸਿੰਘ, ਲਖਨਊ ਦੇ ਅਰਵਿੰਦ ਕੁਮਾਰ, ਯੂ.ਪੀ ਦੇ ਧੀਰੇਂਦਰ ਕੁਮਾਰ, ਵਿਨੋਦ ਯਾਦਵ ਤੇ ਯੋਗੇਂਦਰ ਯਾਦਵ ਸਮੇਤ 5 ਹੋਰ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਜਿਹੜੇ ਚਾਰ ਭਾਰਤੀ ਲਾਪਤਾ ਦੱਸੇ ਜਾ ਰਹੇ ਹਨ, ਉਨ੍ਹਾਂ ਵਿੱਚ ਦੀਪਕ, ਯੋਗੇਸ਼ਵਰ ਪ੍ਰਸ਼ਾਦ, ਅਜ਼ਹੁਰੂਦੀਨ ਖਾਨ ਅਤੇ ਰਾਮ ਚੰਦਰ ਸ਼ਾਮਿਲ ਹਨ।

ਜਗਦੀਪ ਨੇ ਦੱਸਿਆ ਕਿ ਉਸ ਵੱਲੋਂ ਸੰਤ ਸੀਚੇਵਾਲ ਨਾਲ ਪਹਿਲੀ ਮੁਲਾਕਾਤ 29 ਜੂਨ 2024 ਨਾਲ ਕੀਤੀ ਗਈ ਸੀ। ਜਿਸ ਦੌਰਾਨ ਉਹਨਾਂ ਆਪਣੇ ਭਰਾ ਮਨਦੀਪ ਸਮੇਤ ਰਸ਼ੀਅਨ ਆਰਮੀ ਵਿੱਚ ਫਸੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਲਈ ਮੰਗ ਪੱਤਰ ਦਿੱਤਾ ਸੀ। ਜਿਸਤੋਂ ਬਾਅਦ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਕੇ ਉਹਨਾਂ ਰਸ਼ੀਅਨ ਆਰਮੀ ਵਿੱਚ ਫਸੇ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਲਈ ਪੱਤਰ ਦਿੱਤਾ ਸੀ। ਜਗਦੀਪ ਨੇ ਦੱਸਿਆ ਕਿ ਸੰਤ ਸੀਚੇਵਾਲ ਪਹਿਲੇ ਦਿਨ ਤੋਂ ਇਸ ਮਾਮਲੇ ਵਿੱਚ ਪੀੜਤ ਪਰਿਵਾਰਾਂ ਦੀ ਮਦੱਦ ਕਰ ਰਹੇ ਹਨ। ਸੰਤ ਸੀਚੇਵਾਲ ਵੱਲੋਂ ਕੀਤੀ ਕਾਰਵਾਈ ਸਦਕਾ ਕਿੰਨੇ ਹੀ ਭਾਰਤੀ ਬੱਚੇ ਸੁਰੱਖਿਅਤ ਆਪਣੇ ਪਰਿਵਾਰਾਂ ਵਿੱਚ ਪਹੁੰਚ ਗਏ ਹਨ।

ਜਗਦੀਪ ਨੇ ਉਸਨੂੰ ਆਪਣੇ ਭਰਾ ਮਨਦੀਪ ਬਾਰੇ ਕੁੱਝ ਵੀ ਨਹੀ ਪਤਾ ਲੱਗਾ ਤਾਂ ਉਸਨੇ ਰਸ਼ੀਆ ਜਾਣ ਦਾ ਫੈਸਲਾ ਕੀਤਾ ਸੀ। ਰਸ਼ੀਆ ਜਾਣ ਲਈ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਉਹਨਾਂ ਨੂੰ ਟਿਕਟਾਂ ਵੀ ਕਰਵਾ ਕੇ ਦਿੱਤੀਆਂ ਤੇ ਇੱਕ ਪੱਤਰ ਵੀ ਦਿੱਤਾ ਸੀ, ਤਾਂ ਜੋ ਰਸ਼ੀਆ ਵਿੱਚ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇੇ।

ਜਗਦੀਪ ਨੇ ਦੱਸਿਆ ਕਿ ਉਹ 2 ਵਾਰ ਰਸ਼ੀਆ ਵਿੱਚ ਜਾ ਚੁੱਕੇ ਹਨ। ਪਹਿਲੀ ਫੇਰੀ ਦੌਰਾਨ 21 ਦਿਨਾਂ ਵਿੱਚ ਉਹ ਫਸੇ ਭਾਰਤੀ ਤੇ ਖਾਸਕਰ ਪੰਜਾਬੀ ਨੌਜਵਾਨਾਂ ਦੀ ਭਾਲ ਕਰਦੇ ਰਹੇ। ਰੂਸੀ ਭਾਸ਼ਾ ਦੀ ਸਮੱਸਿਆ ਕਾਰਣ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ। ਦੂਜੀ ਵਾਰ ਉਹ 2 ਮਹੀਨੇ ਉੱਥੇ ਰਹੇ ਤੇ ਬਹੁਤ ਸਾਰੀ ਜਾਣਕਾਰੀ ਉੱਥੇ ਹਾਸਲ ਕੀਤੀ।

ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਪਣਾ ਅਸਲ ਰਸੂਖ ਵਰਤ ਕੇ ਰਸ਼ੀਆ ਦੀ ਫੌਜ ਵਿੱਚ ਭਰਤੀ ਹੋ ਰਹੇ ਭਾਰਤੀ ਨੌਜਵਾਨਾਂ ਤੇ ਮੁਕੰਮਲ ਰੋਕ ਲਗਾਵੇ। ਉਹਨਾਂ ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ ਦਾ ਹਵਾਲਾ ਦਿੰਦਿਆ ਕਿਹਾ ਕਿ ਉਹਨਾਂ ਨੇ ਰਸ਼ੀਅਨ ਆਰਮੀ ਵਿੱਚ ਜਿਹੜੇ ਭਾਰਤੀ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ, ਉਹਨਾਂ ਦੀਆਂ ਮ੍ਰਿਤਕ ਦੇਹਾਂ ਪਰਿਵਾਰਾਂ ਤੱਕ ਪਹੁੰਚਦੀਆਂ ਕੀਤੀਆ ਜਾਣ ਤਾਂ ਜੋ ਪੀੜਤ ਪਰਿਵਾਰ ਆਪਣੇ ਬੱਚਿਆਂ ਦੇ ਅੰਤਿਮ ਸੰਸਕਾਰ ਆਪਣੀਆਂ ਰੀਤੀ ਰਿਵਾਜਾਂ ਮੁਤਾਬਿਕ ਕਰ ਸਕਣ। ਉਹਨਾਂ ਭਾਰਤ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਜਿਹੜੇ ਟਰੈਵਲ ਏਜੰਟ ਨੌਜਵਾਨਾਂ ਨੂੰ ਝਾਂਸਾ ਦੇ ਕੇ ਆਰਮੀ ਵਿੱਚ ਭਰਤੀ ਕਰਵਾ ਰਹੇ ਹਨ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ। ਸੰਤ ਸੀਚੇਵਾਲ ਨੇ ਕਿਹਾ ਕਿ ਉਹ ਇਸ ਦੁੱਖ ਦੇ ਸਮੇਂ ਉਹਨਾਂ ਦੀ ਹਮਦਰਦੀ ਪੀੜਤ ਪਰਿਵਾਰਾਂ ਦੇ ਨਾਲ ਹਨ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

ਪੰਜਾਬ 'ਚ ਠੰਢ ਦਾ ਕਹਿਰ: ਅੰਮ੍ਰਿਤਸਰ ਤੇ ਜਲੰਧਰ ਵਿੱਚ ਵਿਜ਼ੀਬਿਲਟੀ ‘ਜ਼ੀਰੋ’

ਪੰਜਾਬ ਦੀ ਸਿਆਸਤ 'ਚ ਹਲਚਲ: ਨਵਜੋਤ ਕੌਰ ਸਿੱਧੂ ਨੇ ਅਮਿਤ ਸ਼ਾਹ ਦੀ ਕੀਤੀ ਤਾਰੀਫ਼, BJP 'ਚ ਵਾਪਸੀ ਦੀ ਚਰਚਾ ਸ਼ੁਰੂ

ਅਕਾਲੀ-ਭਾਜਪਾ ਗੱਠਜੋੜ 'ਤੇ ਸਿਆਸੀ ਘਮਾਸਾਨ: ਵਾਇਰਲ ਵੀਡੀਓ ਅਤੇ ਸਰਵੇਖਣ ਨੇ ਛੇੜੀ ਨਵੀਂ ਚਰਚਾ

ਪੰਜਾਬ ਵਿੱਚ 1 ਜਨਵਰੀ ਤੱਕ ਸੰਘਣੀ ਧੁੰਦ ਦੀ ਚੇਤਾਵਨੀ

ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫ਼ਾ: ਘੱਟੋ-ਘੱਟ ਤਨਖਾਹਾਂ ਵਿੱਚ ਕੀਤਾ ਵਾਧਾ; ਜਾਣੋ ਹੁਣ ਕਿੰਨੀ ਮਿਲੇਗੀ ਉਜਰਤ

Weather update : ਸੀਤ ਲਹਿਰ ਅਤੇ ਸੰਘਣੀ ਧੁੰਦ ਲਈ ਚੇਤਾਵਨੀ ਜਾਰੀ

ਫਤਿਹਗੜ੍ਹ ਸਾਹਿਬ ਵਿੱਚ ਸ਼ਹੀਦੀ ਸਮਾਗਮ - ਰੇਲਵੇ ਦਾ ਫੈਸਲਾ: 14 ਰੇਲਗੱਡੀਆਂ ਤਿੰਨ ਦਿਨਾਂ ਲਈ ਸਰਹਿੰਦ ਰੇਲਵੇ ਸਟੇਸ਼ਨ 'ਤੇ ਰੁਕਣਗੀਆਂ

ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਰਾਜਪਾਲ ਦੀ ਹਰੀ ਝੰਡੀ

ਨਵਜੋਤ ਸਿੰਘ ਸਿੱਧੂ ਦਾ ਵਿਰੋਧੀਆਂ ਨੂੰ 'ਬਾਜ਼' ਵਾਲਾ ਸੁਨੇਹਾ: "ਮੈਂ ਕਬੂਤਰਾਂ ਵਾਂਗ ਭੁੱਖਾ ਜਾਂ ਕਮਜ਼ੋਰ ਨਹੀਂ ਹਾਂ"

ਪੰਜਾਬੀ ਸੰਗੀਤ ਜਗਤ ਨੂੰ ਪਿਆ ਵੱਡਾ ਘਾਟਾ -ਮਾਸਟਰ ਸਲੀਮ ਦੇ ਪਿਤਾ ਉਸਤਾਦ 'ਪੂਰਨ ਸ਼ਾਹ ਕੋਟੀ' ਦਾ ਦਿਹਾਂਤ

 
 
 
 
Subscribe