Monday, December 22, 2025
BREAKING NEWS
ਨਵਜੋਤ ਸਿੰਘ ਸਿੱਧੂ ਦਾ ਵਿਰੋਧੀਆਂ ਨੂੰ 'ਬਾਜ਼' ਵਾਲਾ ਸੁਨੇਹਾ: "ਮੈਂ ਕਬੂਤਰਾਂ ਵਾਂਗ ਭੁੱਖਾ ਜਾਂ ਕਮਜ਼ੋਰ ਨਹੀਂ ਹਾਂ"ਪੰਜਾਬੀ ਸੰਗੀਤ ਜਗਤ ਨੂੰ ਪਿਆ ਵੱਡਾ ਘਾਟਾ -ਮਾਸਟਰ ਸਲੀਮ ਦੇ ਪਿਤਾ ਉਸਤਾਦ 'ਪੂਰਨ ਸ਼ਾਹ ਕੋਟੀ' ਦਾ ਦਿਹਾਂਤਅੰਮ੍ਰਿਤਸਰ ਦੇ ਸਕੂਲ ਦੇ ਗੋਲੀਬਾਰੀ: ਇੱਕ ਵਿਦਿਆਰਥੀ ਦੀ ਲੱਤ ਵਿੱਚ ਗੋਲੀ ਲੱਗੀਸੋਨੇ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ: ਕੀ ਕ੍ਰਿਸਮਸ ਤੱਕ ਵਧਣਗੇ ਰੇਟ?ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦਾ ਪਿਸਤੌਲ ਚੋਰੀ ਕਰਨ ਵਾਲੇ ਵਿਅਕਤੀ ਦੀ ਹੋ ਗਈ ਪਛਾਣPunjab Weather : 6 ਦਿਨਾਂ ਲਈ ਸੰਘਣੀ ਧੁੰਦ ਲਈ ਪੀਲਾ ਅਲਰਟ ਜਾਰੀਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (22 ਦਸੰਬਰ 2025)Johannesburg Shooting Leaves 11 Dead, Including Three Childrenਸ੍ਰੀ ਅਨੰਦਪੁਰ ਸਾਹਿਬ 'ਚ 'ਵਿਰਾਸਤੀ ਮਾਰਗ' 'ਤੇ ਰੋਕ: SGPC ਵੱਲੋਂ ਤਖ਼ਤ ਸਾਹਿਬ ਦੀ ਦਿੱਖ ਬਚਾਉਣ ਲਈ ਸਖ਼ਤ ਕਦਮਪੰਜਾਬ ਕਾਂਗਰਸ ਦਾ ਰਾਜ ਵਿਆਪੀ ਹੱਲਾ ਬੋਲ: ਮਨਰੇਗਾ ਦਾ ਨਾਮ ਬਦਲਣ ਅਤੇ ਫੰਡਾਂ ਦੀ ਘਾਟ ਵਿਰੁੱਧ ਜ਼ਿਲ੍ਹਾ ਪੱਧਰੀ ਪ੍ਰਦਰਸ਼ਨ; ਰਾਜਾ ਵੜਿੰਗ ਖਰੜ 'ਚ ਮੌਜੂਦ

ਪੰਜਾਬ

ਪੰਜਾਬੀ ਸੰਗੀਤ ਜਗਤ ਨੂੰ ਪਿਆ ਵੱਡਾ ਘਾਟਾ -ਮਾਸਟਰ ਸਲੀਮ ਦੇ ਪਿਤਾ ਉਸਤਾਦ 'ਪੂਰਨ ਸ਼ਾਹ ਕੋਟੀ' ਦਾ ਦਿਹਾਂਤ

December 22, 2025 01:24 PM

ਪੰਜਾਬੀ ਸੰਗੀਤ ਜਗਤ ਨੂੰ ਪਿਆ ਵੱਡਾ ਘਾਟਾ -ਮਾਸਟਰ ਸਲੀਮ ਦੇ ਪਿਤਾ ਉਸਤਾਦ 'ਪੂਰਨ ਸ਼ਾਹ ਕੋਟੀ' ਦਾ ਦਿਹਾਂਤ

ਜਲੰਧਰ 22 ਦਸੰਬਰ, 2025- ਪੰਜਾਬੀ ਸੰਗੀਤ ਦੀ ਇੱਕ ਮਹਾਨ ਹਸਤੀ ਅਤੇ ਸੂਫ਼ੀ ਗਾਇਕੀ ਦੇ ਥੰਮ੍ਹ ਪੂਰਨ ਸ਼ਾਹ ਕੋਟੀ ਜੀ ਅੱਜ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਿਲਦਿਆਂ ਹੀ ਪੂਰੇ ਪੰਜਾਬ ਅਤੇ ਦੁਨੀਆ ਭਰ ਵਿੱਚ ਵਸਦੇ ਸੰਗੀਤ ਪ੍ਰੇਮੀਆਂ ਅਤੇ ਪੰਜਾਬੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਪੂਰਨ ਸ਼ਾਹ ਕੋਟੀ ਜੀ ਸਿਰਫ਼ ਇੱਕ ਗਾਇਕ ਹੀ ਨਹੀਂ ਸਨ, ਸਗੋਂ ਉਹ ਸੰਗੀਤ ਦੇ ਇੱਕ ਅਜਿਹੇ ਸਕੂਲ ਸਨ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਨਾਮੀ ਸਿਤਾਰੇ ਦਿੱਤੇ। ਉਨ੍ਹਾਂ ਨੇ ਹੰਸ ਰਾਜ ਹੰਸ, ਜਸਬੀਰ ਜੱਸੀ, ਅਤੇ ਆਪਣੇ ਸਪੁੱਤਰ ਮਾਸਟਰ ਸਲੀਮ ਸਮੇਤ ਕਈ ਵੱਡੇ ਕਲਾਕਾਰਾਂ ਨੂੰ ਸੰਗੀਤ ਦੀ ਗੁੜ੍ਹਤੀ ਦਿੱਤੀ ਸੀ। ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਪੰਜਾਬੀ ਸੱਭਿਆਚਾਰ ਅਤੇ ਸੂਫ਼ੀ ਗਾਇਕੀ ਦੇ ਲੇਖੇ ਲਾਈ। ਉਨ੍ਹਾਂ ਦੀ ਗਾਇਕੀ ਵਿੱਚ ਰੂਹਾਨੀਅਤ ਅਤੇ ਸਾਦਗੀ ਦੀ ਮਹਿਕ ਸੀ।

ਉਨ੍ਹਾਂ ਦੇ ਦਿਹਾਂਤ 'ਤੇ ਪੰਜਾਬੀ ਫ਼ਿਲਮ ਅਤੇ ਸੰਗੀਤ ਜਗਤ ਦੀਆਂ ਨਾਮੀ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੋਸ਼ਲ ਮੀਡੀਆ ਰਾਹੀਂ ਕਲਾਕਾਰਾਂ ਨੇ ਮਾਸਟਰ ਸਲੀਮ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਜਤਾਉਂਦਿਆਂ ਇਸ ਨੂੰ ਅਸਹਿ ਘਾਟਾ ਦੱਸਿਆ ਹੈ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

ਨਵਜੋਤ ਸਿੰਘ ਸਿੱਧੂ ਦਾ ਵਿਰੋਧੀਆਂ ਨੂੰ 'ਬਾਜ਼' ਵਾਲਾ ਸੁਨੇਹਾ: "ਮੈਂ ਕਬੂਤਰਾਂ ਵਾਂਗ ਭੁੱਖਾ ਜਾਂ ਕਮਜ਼ੋਰ ਨਹੀਂ ਹਾਂ"

ਅੰਮ੍ਰਿਤਸਰ ਦੇ ਸਕੂਲ ਦੇ ਗੋਲੀਬਾਰੀ: ਇੱਕ ਵਿਦਿਆਰਥੀ ਦੀ ਲੱਤ ਵਿੱਚ ਗੋਲੀ ਲੱਗੀ

ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦਾ ਪਿਸਤੌਲ ਚੋਰੀ ਕਰਨ ਵਾਲੇ ਵਿਅਕਤੀ ਦੀ ਹੋ ਗਈ ਪਛਾਣ

Punjab Weather : 6 ਦਿਨਾਂ ਲਈ ਸੰਘਣੀ ਧੁੰਦ ਲਈ ਪੀਲਾ ਅਲਰਟ ਜਾਰੀ

ਸ੍ਰੀ ਅਨੰਦਪੁਰ ਸਾਹਿਬ 'ਚ 'ਵਿਰਾਸਤੀ ਮਾਰਗ' 'ਤੇ ਰੋਕ: SGPC ਵੱਲੋਂ ਤਖ਼ਤ ਸਾਹਿਬ ਦੀ ਦਿੱਖ ਬਚਾਉਣ ਲਈ ਸਖ਼ਤ ਕਦਮ

ਪੰਜਾਬ ਕਾਂਗਰਸ ਦਾ ਰਾਜ ਵਿਆਪੀ ਹੱਲਾ ਬੋਲ: ਮਨਰੇਗਾ ਦਾ ਨਾਮ ਬਦਲਣ ਅਤੇ ਫੰਡਾਂ ਦੀ ਘਾਟ ਵਿਰੁੱਧ ਜ਼ਿਲ੍ਹਾ ਪੱਧਰੀ ਪ੍ਰਦਰਸ਼ਨ; ਰਾਜਾ ਵੜਿੰਗ ਖਰੜ 'ਚ ਮੌਜੂਦ

ਪੰਜਾਬ ਕੈਬਨਿਟ ਦੇ ਵੱਡੇ ਫੈਸਲੇ: ਮਨਰੇਗਾ ਅਤੇ ਜ਼ਮੀਨੀ ਨਿਯਮਾਂ 'ਚ ਅਹਿਮ ਬਦਲਾਅ

ਤਾਜ਼ਾ ਖ਼ਬਰ: ਪੰਜਾਬ ਵਿਧਾਨ ਸਭਾ ਦਾ ਸੈਸ਼ਨ 30 ਦਸੰਬਰ 2025 ਨੂੰ ਹੋਵੇਗਾ – ਹਰਪਾਲ ਚੀਮਾ

ਸੁਖਬੀਰ ਬਾਦਲ ਦਾ ਦਾਅਵਾ: ਅਕਾਲੀ ਦਲ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਵੱਡੀ ਜਿੱਤ ਦਰਜ ਕੀਤੀ

ਤਾਜ਼ਾ ਖ਼ਬਰ: ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ 'ਭਗੌੜਾ' (Proclaimed Offender) ਕਰਾਰ

 
 
 
 
Subscribe