Wednesday, December 03, 2025
BREAKING NEWS
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਦੀ ਤਰੀਕ ’ਤੇ ਜਲਦੀ ਫੈਸਲੇ ਦੀ ਮੰਗ: ਹਰਮੀਤ ਸਿੰਘ ਕਾਲਕਾ*ਇਮਰਾਨ ਖਾਨ ਦੀ ਜੇਲ੍ਹ ਵਿੱਚ ਸਥਿਤੀ: ਭੈਣਾਂ ਵੱਲੋਂ ਮਾਨਸਿਕ ਤਸ਼ੱਦਦ ਦੇ ਗੰਭੀਰ ਦੋਸ਼ਸੰਚਾਰ ਸਾਥੀ ਐਪ ਨੂੰ ਪ੍ਰੀ-ਇੰਸਟਾਲ ਕਰਨ ਦਾ ਫ਼ੈਸਲਾ ਵਾਪਸ: ਸਰਕਾਰ ਨੇ ਵਿਰੋਧ ਤੋਂ ਬਾਅਦ ਆਦੇਸ਼ ਲਿਆ ਵਾਪਸPutin’s India Visit: Five-Layer Security Shield Activated in Delhi Ahead of His Arrivalਲਾਰੈਂਸ ਬਿਸ਼ਨੋਈ ਗੈਂਗ ਕਿਵੇਂ ਕੰਮ ਕਰਦਾ ਹੈ? ਹਥਿਆਰ ਸਪਲਾਇਰੋਂ ਤੋਂ ਲੈ ਕੇ IT ਸੈੱਲ ਤੱਕ—ਇੱਕ ਕਾਰਪੋਰੇਟ ਸਟਾਈਲ ਮਾਫੀਆ ਨੈੱਟਵਰਕPunjab Weather : ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਸੀਤ ਲਹਿਰ ਦੀ ਚੇਤਾਵਨੀ“I Am Ready for War”: Putin Warns Europe and NATO After Five-Hour Meeting With Trump’s Envoysਚੰਡੀਗੜ੍ਹ ਗੈਂਗ ਵਾਰ: ਮਾਰੇ ਗਏ ਪੈਰੀ ਦਾ ਖੁਲਾਸਾ ਇੰਟਰਵਿਊਵਾਰਾਣਸੀ ਵਿੱਚ ਅੱਧੀ ਰਾਤ ਨੂੰ ਦੰਗਾ: 300 ਵਿਦਿਆਰਥੀ ਅਤੇ 150 ਸੁਰੱਖਿਆ ਕਰਮਚਾਰੀ ਆਪਸ ਵਿੱਚ ਭਿੜੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (3 ਦਸੰਬਰ 2025)

ਰਾਸ਼ਟਰੀ

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਦੀ ਤਰੀਕ ’ਤੇ ਜਲਦੀ ਫੈਸਲੇ ਦੀ ਮੰਗ: ਹਰਮੀਤ ਸਿੰਘ ਕਾਲਕਾ*

December 03, 2025 05:58 PM
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਦੀ ਤਰੀਕ ’ਤੇ ਜਲਦੀ ਫੈਸਲੇ ਦੀ ਮੰਗ: ਹਰਮੀਤ ਸਿੰਘ ਕਾਲਕਾ*
 
ਨਵੀਂ ਦਿੱਲੀ, 3 ਦਸੰਬਰ 2025
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਇਕ ਮਹੱਤਵਪੂਰਨ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਸਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਵਿੱਤਰ ਪ੍ਰਕਾਸ਼ ਪੁਰਬ 27 ਦਸੰਬਰ ਨੂੰ ਆ ਰਿਹਾ ਹੈ, ਜਿਸੇ ਦਿਨ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਦੇ ਅਮਰ ਸ਼ਹੀਦੀ ਦਿਹਾੜੇ ਦੀ ਯਾਦਗਾਰੀ ਵੀ ਮਨਾਈ ਜਾਂਦੀ ਹੈ। ਇਸ ਕਾਰਨ ਸਿੱਖ ਕੌਮ ਦੇ ਅੰਦਰ ਇੱਕ ਗੰਭੀਰ ਉਲਝਨ ਅਤੇ ਮਨੋਵਿਗਿਆਨਕ ਸੰਕਟ ਪੈਦਾ ਹੋਇਆ ਹੈ।
 
ਉਹਨਾਂ ਕਿਹਾ ਕਿ ਇੱਕ ਪਾਸੇ ਵੱਡੇ ਪਿਆਰ ਅਤੇ ਅਤੂਟ ਸ਼ਰਧਾ ਨਾਲ ਹਰ ਸਾਲ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਮਨਾਇਆ ਜਾਂਦਾ ਹੈ, ਜਦਕਿ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਵੀ ਸਿੱਖ ਸੰਗਤ ਬੜੀ ਹੀ ਸ਼ਾਨ ਅਤੇ ਖੁਸ਼ੀ ਨਾਲ ਮਨਾਉਂਦੀ ਹੈ। ਦੋਵੇਂ ਸਰਬੋਤਮ ਅਰਥਾਂ ਵਾਲੇ ਮਹਾਨ ਦਿਹਾੜੇ ਇੱਕੋ ਦਿਨ ਆਉਣ ਨਾਲ ਕੌਮ ਲਈ ਫ਼ੈਸਲਾ ਕਰਨਾ ਬਹੁਤ ਮੁਸ਼ਕਲ ਬਣ ਗਿਆ ਹੈ।
 
ਸਰਦਾਰ ਕਾਲਕਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਨੂੰ ਬੇਨਤੀ ਕੀਤੀ ਕਿ ਇਸ ਸੰਵੇਦਨਸ਼ੀਲ ਮਾਮਲੇ ਉੱਤੇ ਤੁਰੰਤ ਵਿਚਾਰ ਵਟਾਂਦਰਾ ਕਰਕੇ ਸਪਸ਼ਟ ਅਤੇ ਇਕਰੂਪ ਫ਼ੈਸਲਾ ਜਾਰੀ ਕੀਤਾ ਜਾਵੇ।
 
ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਸਿੰਘ ਸਭਾਵਾਂ ਦੇ ਪ੍ਰਧਾਨਾਂ ਅਤੇ ਅਨੇਕਾਂ ਗੁਰਦੁਆਰਾ ਸਾਹਿਬਾਨ ਤੋਂ ਫ਼ੋਨ ਆ ਰਹੇ ਹਨ ਕਿ ਰਾਗੀ ਜਥਿਆਂ ਦੀ ਬੁਕਿੰਗ, ਪ੍ਰਭਾਤ ਫੇਰੀਆਂ ਅਤੇ ਸਮਾਗਮਾਂ ਦੀਆਂ ਤਾਰੀਖਾਂ ਨੂੰ ਲੈ ਕੇ ਬਹੁਤ ਵੱਡੀ ਉਲਝਣ ਪੈਦਾ ਹੋ ਰਹੀ ਹੈ।
 
ਉਹਨਾਂ ਜ਼ੋਰ ਦਿੰਦਿਆਂ ਕਿਹਾ  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੁਆਰਾ ਐਲਾਨੇ ਗਏ ਕੈਲੰਡਰ ਅਨੁਸਾਰ ਹੀ ਦਿਹਾੜੇ ਮਨਾਉਂਦੀ ਆਈ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਸੰਗਤਾਂ ਦੀ ਸਹੂਲਤ ਲਈ ਜਲਦ ਤੋਂ ਜਲਦ ਤਰੀਕਾਂ ਬਾਰੇ ਫ਼ੈਸਲਾ ਕੀਤਾ ਜਾਵੇ।”
 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

ਸੰਚਾਰ ਸਾਥੀ ਐਪ ਨੂੰ ਪ੍ਰੀ-ਇੰਸਟਾਲ ਕਰਨ ਦਾ ਫ਼ੈਸਲਾ ਵਾਪਸ: ਸਰਕਾਰ ਨੇ ਵਿਰੋਧ ਤੋਂ ਬਾਅਦ ਆਦੇਸ਼ ਲਿਆ ਵਾਪਸ

Putin’s India Visit: Five-Layer Security Shield Activated in Delhi Ahead of His Arrival

ਲਾਰੈਂਸ ਬਿਸ਼ਨੋਈ ਗੈਂਗ ਕਿਵੇਂ ਕੰਮ ਕਰਦਾ ਹੈ? ਹਥਿਆਰ ਸਪਲਾਇਰੋਂ ਤੋਂ ਲੈ ਕੇ IT ਸੈੱਲ ਤੱਕ—ਇੱਕ ਕਾਰਪੋਰੇਟ ਸਟਾਈਲ ਮਾਫੀਆ ਨੈੱਟਵਰਕ

ਵਾਰਾਣਸੀ ਵਿੱਚ ਅੱਧੀ ਰਾਤ ਨੂੰ ਦੰਗਾ: 300 ਵਿਦਿਆਰਥੀ ਅਤੇ 150 ਸੁਰੱਖਿਆ ਕਰਮਚਾਰੀ ਆਪਸ ਵਿੱਚ ਭਿੜੇ

NIA ਨੇ ਕੀਤੀ ਛਾਪੇਮਾਰੀ, ਸਾਈਬਰ ਧੋਖਾਧੜੀ, ਜਾਅਲੀ ਕਰੰਸੀ ਨੈਟਵਰਕ 'ਤੇ ਕਾਰਵਾਈ

ਦਿੱਲੀ ਧਮਾਕਾ: ਕਮਰਾ ਨੰਬਰ 22, 18 ਲੱਖ ਨਕਦ... ਅੱਤਵਾਦੀ ਡਾ. ਸ਼ਾਹੀਨ ਦੀ ਅਲਮਾਰੀ ਵਿੱਚੋਂ ਕੀ ਮਿਲਿਆ?

ਭਾਰਤ ਵਿੱਚ 200 ਉਡਾਣਾਂ ਮੁਸ਼ਕਲ ਵਿੱਚ ; ਯਾਤਰੀਆਂ ਨੂੰ ਹਵਾਈ ਅੱਡੇ 'ਤੇ ਜਾਣ ਤੋਂ ਪਹਿਲਾਂ ਅਪਡੇਟ ਪੜ੍ਹਨੀ ਚਾਹੀਦੀ

ਚੱਕਰਵਾਤ 'ਡਿਟਵਾਹ' ਦਾ ਖ਼ਤਰਾ: 16 ਫੁੱਟ ਲਹਿਰਾਂ, ਭਾਰੀ ਮੀਂਹ ਅਤੇ 3 ਰਾਜਾਂ ਲਈ ਸੰਤਰੀ ਅਲਰਟ

ਦਿੱਲੀ ਪੁਲਿਸ ਦੀ ਵੱਡੀ ਸਫਲਤਾ: ਕਪਿਲ ਸ਼ਰਮਾ ਦੇ ਕੈਨੇਡਾ ਕੈਫੇ 'ਤੇ ਗੋਲੀਬਾਰੀ ਦਾ ਮਾਸਟਰਮਾਈਂਡ ਗ੍ਰਿਫ਼ਤਾਰ

ਏਅਰ ਇੰਡੀਆ ਦੇ ਜਹਾਜ਼ ਵਿੱਚੋਂ ਧੂੰਆਂ ਨਿਕਲਿਆ, ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ

 
 
 
 
Subscribe