ਇੱਧਰੋਂ ਚੱਲੀ ਗੋਲੀ ਨੇ 
ਉੱਧਰ ਮਾਤਮ ਖਿਲਾਰ ਦਿੱਤਾ
ਤੇ ਉੱਧਰੋਂ ਚੱਲੀ ਗੋਲੀ ਨੇ
ਇੱਧਰ...
ਗੋਲੀ ਹਮੇਸ਼ਾ 
ਮਾਤਮ ਖਿਲਾਰਨ ਲਈ ਹੀ ਚਲਦੀ ਹੈ
ਉਹ ਭਾਵੇਂ ਇੱਧਰੋਂ ਹੋਵੇ,  ਭਾਵੇਂ ਉੱਧਰੋਂ
ਤੇ ਕੁਰਸੀਆਂ ਹਮੇਸ਼ਾ
ਮਾਤਮ ਖਿਲਾਰਨ ਲਈ ਤੇ
ਇਕੱਠਾ ਕਰਨ ਲਈ ਹੁੰਦੀਆਂ ਨੇ
ਤੇ ਗੱਲ ਬਾਤ,  
ਮਾਤਮ ਨੂੰ ਰੋਕਣ ਲਈ।
ਗੋਲੀ ਕੋਲ ਜ਼ੁਬਾਨ ਨਹੀਂ ਹੁੰਦੀ
ਕੁਰਸੀ ਕੋਲ ਜ਼ੁਬਾਨ ਨਹੀਂ ਹੁੰਦੀ
ਕੁਰਸੀ 'ਤੇ ਬੈਠਣ ਵਾਲੇ ਕੋਲ ਜ਼ੁਬਾਨ ਵੀ ਹੁੰਦੀ ਹੈ
ਤੇ ਗੱਲ ਬਾਤ ਵੀ
ਪਰ ਉਹ ਗੱਲ ਬਾਤ ਨਹੀਂ ਕਰਦਾ
ਤੇ ਨਾ ਹੀ ਗੱਲ ਬਾਤ ਲਈ,  ਜ਼ੁਬਾਨ ਨੂੰ ਵਰਤਦਾ ਹੈ
ਪਰ ਉਹ ਵਰਤਣਾ ਹੀ ਨਹੀਂ ਚਾਹੁੰਦਾ
ਕਿਉਂਕਿ ਉਸਨੂੰ ਮਾਤਮ ਚੰਗਾ ਲਗਦਾ ਹੈ।
 
~ਗੁਰਪ੍ਰੀਤ ਸਿੰਘ