Friday, May 02, 2025
 

ਕਾਵਿ ਕਿਆਰੀ

ਪਿਓ ਦੀਆਂ ਸਿੱਖਿਆਵਾਂ

June 21, 2020 12:25 PM

ਮਾਵਾਂ ਤਾਂ ਹੈ ਹੀ ਠੰਢੀਆਂ ਛਾਵਾਂ
ਇਛਾ ਹੁਣ ਇਹੀ
ਮੈਂ ਬਣਾ ਪਿਓ ਆਪਣੇ ਦੀਆਂ ਬਾਹਵਾਂ,
ਰਾਹ ਜਿਹੋ ਜਹੇ ਮਰਜ਼ੀ ਹੋਣ
ਇਛਾ ਹੁਣ ਇਹੀ
ਪਿਓ ਦੀ ਜ਼ਿੰਦ ਨੂੰ ਫਬਾਵਾਂ,
ਮਾਂ- ਬਾਪ ਨੂੰ ਕਰਨ ਪਿਆਰ ਲਈ ਕੋਈ ਦਿਨ ਮੁਹਤਾਜ ਨਹੀਂ
ਹਰ ਦਿਨ ਉਹਨੂੰ ਸਿਜਦੇ ਵਿੱਚ ਸੀਸ ਝੁਕਾਵਾਂ,
ਪਿਓ ਦੀਆਂ ਦਿੱਤੀਆਂ ਸਿੱਖਿਆਵਾਂ ਲੱਗਣ ਕੌੜੇ ਅੱਕ ਵਾਂਗਰ
ਹੱਥ ਜੋੜ ਝੋਲੀ ਪਵਾਵਾਂ, ਜੀਵਨ ਰੁਸ਼ਨਵਾਂ
ਇੱਕੋ ਅਰਦਾਸ ਉਸ ਡਾਹਡੇ ਅੱਗੇ
ਕੋਮਲ ਮਾਂ ਪਿਓ ਦਾ ਮਾਣ ਵਧਾਵਾਂ।

 

~ ਕੇ .ਕੇ .ਡੀ.

kaurkomal2792@gmail.com

 

 

Have something to say? Post your comment

Subscribe