Sunday, May 04, 2025
 
BREAKING NEWS
ਅਮਰੀਕਾ ਵਿੱਚ ਰਾਹੁਲ ਗਾਂਧੀ ਦਾ ਵੱਡਾ ਬਿਆਨ: "ਸਿੱਖਾਂ ਨਾਲ ਹੋਏ ਧੱਕਿਆਂ ਦੀ ਜ਼ਿੰਮੇਵਾਰੀ ਮੈਂ ਲੈਂਦਾ ਹਾਂ"ਰਾਜਸਥਾਨ ਵਿੱਚ NEET ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਇੱਕ ਹੋਰ ਖੁਦਕੁਸ਼ੀਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਤੂਫ਼ਾਨ ਅਤੇ ਮੀਂਹ ਦੀ ਚੇਤਾਵਨੀआफ्टरनून वॉइस प्रेजेंट 17वें न्यूज़मेकर्स अचीवर्स अवार्ड का आयोजनवेव्स समिट में एकता कपूर ने की 'एमपी 2.0' फिल्म पॉलिसी की घोषणाਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (4 ਮਈ 2025)ਪੰਜਾਬ ਦੇ ਲੋਕ ਛੇਤੀ ਹੀ ਨਸ਼ੇ ਵੇਚ ਕੇ ਬਣਾਏ ਵੱਡੇ-ਵੱਡੇ ਮਹਿਲ ਡਿੱਗਦੇ ਵੇਖਣਗੇਪੰਜਾਬ ਵੱਲੋਂ ਹਰਿਆਣਾ ਨੂੰ ਪਾਣੀ ਦੀ ਵੰਡ ਬਾਰੇ BBMB ਦੀ ਮੀਟਿੰਗ ਦਾ ਬਾਈਕਾਟ; ਮੀਟਿੰਗ ਗ਼ੈਰ-ਸੰਵਿਧਾਨਕ ਅਤੇ ਗ਼ੈਰ-ਕਾਨੂੰਨੀ ਕਰਾਰਭਗਤ ਸਿੰਘ ਤੋਂ ਪ੍ਰੇਰਿਤ ਪੰਜਾਬ ਦੇ ਨੌਜਵਾਨ ਹੁਣ ਬਣਨਗੇ ਬਦਲਾਅ ਦੀ ਮਸ਼ਾਲ: ਮੁੱਖ ਮੰਤਰੀ ਭਗਵੰਤ ਮਾਨਬੀਬੀਐਮਬੀ ਨੇ ਪੰਜਾਬ ਨੂੰ ਪਾਣੀ ਨਾਲੋਂ ਵੱਧ ਜ਼ਖ਼ਮ ਦਿੱਤੇ - ਬਰਿੰਦਰ ਗੋਇਲ

ਪੰਜਾਬ

ਬੀਬੀਐਮਬੀ ਨੇ ਪੰਜਾਬ ਨੂੰ ਪਾਣੀ ਨਾਲੋਂ ਵੱਧ ਜ਼ਖ਼ਮ ਦਿੱਤੇ - ਬਰਿੰਦਰ ਗੋਇਲ

May 03, 2025 10:23 PM

ਬੀਬੀਐਮਬੀ ਨੇ ਪੰਜਾਬ ਨੂੰ ਪਾਣੀ ਨਾਲੋਂ ਵੱਧ ਜ਼ਖ਼ਮ ਦਿੱਤੇ - ਬਰਿੰਦਰ ਗੋਇਲ

ਕਿਹਾ - ਡੈਮ ਬਣਾਉਣ ਵਿੱਚ ਪੰਜਾਬ ਦੇ 370 ਪਿੰਡ ਉੱਜੜੇ, 27 ਹਜ਼ਾਰ ਏਕੜ ਜ਼ਮੀਨ ਗਈ – ਫਿਰ ਵੀ 65% ਪਾਣੀ ਬਾਹਰੀ ਰਾਜਾਂ ਨੂੰ: ਬਰਿੰਦਰ ਗੋਇਲ

ਅਸੀਂ ਕਿਸੇ ਸੂਬੇ ਨੂੰ ਪਾਣੀ ਦੇਣ ਦਾ ਵਿਰੋਧ ਨਹੀਂ ਕਰ ਰਹੇ, ਅਸੀਂ ਸਿਰਫ਼਼ ਆਪਣੇ ਹਿੱਸੇ ਦੇ ਪਾਣੀ ਦੀ ਰੱਖਿਆ ਕਰ ਰਹੇ ਹਾਂ - ਗੋਇਲ

ਚੰਡੀਗੜ੍ਹ, 3 ਮਈ


ਬੀਬੀਐਮਬੀ ਮੀਟਿੰਗ ਦੇ ਬਾਈਕਾਟ 'ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਅਸੀਂ ਹਰਿਆਣਾ ਜਾਂ ਕਿਸੇ ਹੋਰ ਰਾਜ ਨੂੰ ਪਾਣੀ ਦੇਣ ਦਾ ਵਿਰੋਧ ਨਹੀਂ ਕਰ ਰਹੇ ਹਾਂ। ਅਸੀਂ ਸਿਰਫ਼ ਆਪਣੇ ਹਿੱਸੇ ਦੇ ਪਾਣੀ ਦੀ ਰਾਖੀ ਕਰ ਰਹੇ ਹਾਂ। ਜੋ ਪਾਣੀ ਪੰਜਾਬ ਦਾ ਹੈ, ਉਹ ਕਿਸੇ ਵੀ ਸੂਬੇ ਨੂੰ ਜ਼ਬਰਦਸਤੀ ਨਹੀਂ ਦਿੱਤਾ ਜਾ ਸਕਦਾ। 

ਮੀਡੀਆ ਨੂੰ ਸੰਬੋਧਨ ਕਰਦਿਆਂ ਬਰਿੰਦਰ ਗੋਇਲ ਨੇ ਕਿਹਾ ਕਿ ਬੀਬੀਐਮਬੀ ਨੇ ਪੰਜਾਬ ਨੂੰ ਪਾਣੀ ਨਾਲੋਂ ਵੱਧ ਜ਼ਖ਼ਮ ਦਿੱਤੇ ਹਨ। ਡੈਮ ਬਣਾਉਣ ਲਈ ਪੰਜਾਬ ਦੇ 370 ਪਿੰਡ ਤਬਾਹ ਕਰ ਦਿੱਤੇ ਗਏ ਅਤੇ ਅਸੀਂ 27 ਹਜ਼ਾਰ ਏਕੜ ਜ਼ਮੀਨ ਗੁਆ ਦਿੱਤੀ। ਇਸ ਦੀ ਉਸਾਰੀ ਦੇ ਸਮੇਂ, ਉੱਥੇ ਰਹਿਣ ਵਾਲੇ ਲੱਖਾਂ ਲੋਕ ਬੇਘਰ ਹੋ ਗਏ, ਜਿਨ੍ਹਾਂ ਵਿੱਚੋਂ ਕੁਝ ਨੂੰ ਅੱਜ ਤੱਕ ਮੁਆਵਜ਼ਾ ਵੀ ਨਹੀਂ ਮਿਲਿਆ ਹੈ। 

ਇੰਨੀ ਕੁਰਬਾਨੀ ਦੇ ਬਾਵਜੂਦ, ਪੰਜਾਬ ਨੂੰ ਡੈਮ ਦਾ ਸਿਰਫ਼ 35 ਪ੍ਰਤੀਸ਼ਤ ਪਾਣੀ ਮਿਲਦਾ ਹੈ, 65 ਪ੍ਰਤੀਸ਼ਤ ਪਾਣੀ ਦੂਜੇ ਰਾਜਾਂ ਨੂੰ ਜਾਂਦਾ ਹੈ। ਫਿਰ ਅਸੀਂ ਕੁਝ ਨਹੀਂ ਕਿਹਾ ਕਿਉਂਕਿ ਪਾਣੀ ਜੀਵਨ ਨਾਲ ਜੁੜਿਆ ਮੁੱਦਾ ਹੈ। ਸਾਡੀ ਸਮੱਸਿਆ ਇਹ ਹੈ ਕਿ ਬੀਬੀਐਮਬੀ ਨੂੰ ਹੁਣ ਹਰਿਆਣਾ ਨੂੰ ਸਾਡੇ ਹਿੱਸੇ ਦਾ ਪਾਣੀ ਜ਼ਬਰਦਸਤੀ ਦੇਣ ਲਈ ਕਿਹਾ ਜਾ ਰਿਹਾ ਹੈ। ਜਦੋਂ ਕਿ ਹਰਿਆਣਾ ਨੇ ਮਾਰਚ ਵਿੱਚ ਹੀ ਆਪਣੇ ਹਿੱਸੇ ਦਾ ਸਾਰਾ ਪਾਣੀ ਖ਼ਤਮ ਕਰ ਦਿੱਤਾ। 

ਹਰਿਆਣਾ ਨੂੰ ਕੁੱਲ 2.987 ਐਮਏਐਫ ਪਾਣੀ ਅਲਾਟ ਕੀਤਾ ਗਿਆ ਸੀ ਅਤੇ ਹੁਣ ਤੱਕ 3.091 ਐਮਏਐਫ ਪਾਣੀ ਦੀ ਖਪਤ ਹੋ ਚੁੱਕੀ ਹੈ, ਜੋ ਕਿ ਇਸ ਤੋਂ 3 ਪ੍ਰਤੀਸ਼ਤ ਵੱਧ ਹੈ। ਜਦੋਂ ਕਿ ਪੰਜਾਬ ਨੂੰ 5.512 ਐਮਏਐਫ ਪਾਣੀ ਅਲਾਟ ਕੀਤਾ ਗਿਆ ਸੀ ਅਤੇ ਅਸੀਂ ਸਿਰਫ 4.925 ਐਮਏਐਫ ਪਾਣੀ ਖ਼ਰਚ ਕੀਤਾ। ਸਾਡੀ ਸਰਕਾਰ ਨੇ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਯੋਜਨਾ ਬਣਾ ਕੇ ਆਪਣੇ 9 ਪ੍ਰਤੀਸ਼ਤ ਪਾਣੀ ਦੀ ਬੱਚਤ ਕੀਤੀ ਹੈ। 

'ਆਪ' ਮੰਤਰੀ ਨੇ ਕੇਂਦਰ ਸਰਕਾਰ 'ਤੇ ਵਿਤਕਰੇ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਕੇਂਦਰ ਨੇ ਪਾਣੀ ਦੀ ਦੁਰਵਰਤੋਂ ਅਤੇ ਕੁਪ੍ਰਬੰਧਨ 'ਤੇ ਹਰਿਆਣਾ ਤੋਂ ਸਵਾਲ ਨਹੀਂ ਉਠਾਏ, ਇਸ ਦੀ ਬਜਾਏ ਉਸ ਨੇ ਬੀਬੀਐਮਬੀ 'ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਸਾਡੇ ਦੁਆਰਾ ਬਚਾਇਆ ਗਿਆ ਪਾਣੀ ਜ਼ਬਰਦਸਤੀ ਹਰਿਆਣਾ ਨੂੰ ਦੇਵੇ। ਇਹ ਪੰਜਾਬ ਨਾਲ ਬੇਇਨਸਾਫ਼ੀ ਹੈ। ਅਸੀਂ ਇਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਾਂਗੇ। ਕੇਂਦਰ ਨੂੰ ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਇਹ ਫ਼ੈਸਲਾ ਪੂਰੀ ਤਰ੍ਹਾਂ ਇਕ ਤਰਫਾ ਅਤੇ ਪੱਖਪਾਤੀ ਹੈ।


ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੇ ਬਿਆਨ 'ਤੇ, ਗੋਇਲ ਨੇ ਪ੍ਰਤਾਪ ਬਾਜਵਾ ਅਤੇ ਰਾਜਾ ਵੜਿੰਗ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ

ਗੋਇਲ ਨੇ ਇਸ ਮੁੱਦੇ 'ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵੱਲੋਂ ਦਿੱਤੇ ਗਏ ਬਿਆਨ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਪੰਜਾਬ ਕਾਂਗਰਸ ਦੇ ਆਗੂਆਂ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਤੋਂ ਸਵਾਲ ਕੀਤਾ ਕਿ ਉਹ ਸੁੱਖੂ ਦੇ ਬਿਆਨ 'ਤੇ ਆਪਣਾ ਸਟੈਂਡ ਸਪੱਸ਼ਟ ਕਰਨ ਕਿ ਕੀ ਉਹ ਉਨ੍ਹਾਂ ਦੇ ਬਿਆਨ ਨਾਲ ਸਹਿਮਤ ਹਨ ਜਾਂ ਨਹੀਂ। ਜੇ ਸਹਿਮਤ ਨਹੀਂ ਹਨ ਤਾਂ ਸੁੱਖੂ ਦੇ ਬਿਆਨ ਦੀ ਜਨਤਕ ਤੌਰ 'ਤੇ ਨਿੰਦਾ ਕਰਨ। ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਚੁੱਪੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਚੁੱਪ ਰਹਿਣਾ ਪੰਜਾਬ ਨਾਲ ਵਿਸ਼ਵਾਸਘਾਤ ਹੋਵੇਗਾ।

 

Have something to say? Post your comment

 
 
 
 
 
Subscribe