ਅਮਰੀਕਾ ਦੇ ਵਾਟਸਨ ਇੰਸਟੀਚਿਊਟ ਵਿੱਚ ਹੋਈ ਇਕ ਟਾਕ ਸ਼ੋ ਦੌਰਾਨ, ਕਾਂਗਰਸ ਆਗੂ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਇੱਕ ਸਿੱਖ ਵਿਦਿਆਰਥੀ ਨੇ 1984 ਦੇ ਸਿੱਖ ਕਤਲੇਆਮ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਏ ਟੈਂਕ ਹਮਲੇ ਬਾਰੇ ਸਵਾਲ ਕੀਤਾ। ਵਿਦਿਆਰਥੀ ਨੇ ਪੂਛਿਆ ਕਿ ਕਾਂਗਰਸ ਨੇ ਦੋਸ਼ੀਆਂ ਨੂੰ ਕਿਉਂ ਨਹੀਂ ਸਜ਼ਾ ਦਿੱਤੀ ਅਤੇ ਅੱਜ ਵੀ ਕਾਂਗਰਸ ਉਨ੍ਹਾਂ ਨੂੰ ਕਿਉਂ ਬਚਾ ਰਹੀ ਹੈ।
ਰਾਹੁਲ ਗਾਂਧੀ ਦਾ ਜਵਾਬ
ਰਾਹੁਲ ਗਾਂਧੀ ਨੇ ਕਿਹਾ, "ਮੈਂ ਸਿੱਖਾਂ ਨਾਲ ਹੋਏ ਧੱਕਿਆਂ ਦੀ ਜ਼ਿੰਮੇਵਾਰੀ ਲੈਂਦਾ ਹਾਂ।"
ਉਸਨੇ ਅੱਗੇ ਕਿਹਾ ਕਿ 1980 ਦੇ ਦਹਾਕੇ ਵਿੱਚ ਉਹ ਰਾਜਨੀਤੀ ਵਿੱਚ ਨਹੀਂ ਸਨ, ਪਰ ਅੱਜ ਉਹ ਵਿਰੋਧੀ ਧਿਰ ਦੇ ਨੇਤਾ ਹਨ ਅਤੇ ਇਸ ਤਰ੍ਹਾਂ ਦੀ ਘਟਨਾ ਮੁੜ ਨਾ ਵਾਪਰੇ, ਇਸ ਲਈ ਉਹ ਜ਼ਿੰਮੇਵਾਰ ਹਨ। ਰਾਹੁਲ ਨੇ ਕਿਹਾ ਕਿ ਅਕਾਲ ਤਖ਼ਤ ਸਿੱਖਾਂ ਦੀ ਆਸਥਾ ਦਾ ਕੇਂਦਰ ਹੈ ਅਤੇ ਉਹ ਇਸ ਦਰਦ ਨੂੰ ਸਮਝਦੇ ਹਨ।
ਕਾਂਗਰਸ 'ਤੇ ਦੋਸ਼
ਵਿਦਿਆਰਥੀ ਨੇ ਇਹ ਵੀ ਸਵਾਲ ਉਠਾਇਆ ਕਿ ਕਾਂਗਰਸ ਨੇ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਕਮਲ ਨਾਥ ਵਰਗੇ ਦੋਸ਼ੀਆਂ ਨੂੰ ਬਚਾਇਆ ਅਤੇ ਅੱਜ ਵੀ ਉਹ ਕਾਂਗਰਸ ਵਿੱਚ ਹਨ। ਇਸ 'ਤੇ ਰਾਹੁਲ ਨੇ ਸਿੱਧਾ ਜਵਾਬ ਨਹੀਂ ਦਿੱਤਾ, ਪਰ ਇਹ ਯਕੀਨੀ ਬਣਾਉਣ ਦੀ ਗੱਲ ਕੀਤੀ ਕਿ ਭਵਿੱਖ ਵਿੱਚ ਅਜਿਹੀ ਘਟਨਾ ਨਾ ਹੋਵੇ।
ਸਿਆਸੀ ਅਤੇ ਸਮਾਜਿਕ ਪ੍ਰਤੀਕਿਰਿਆ
ਰਾਹੁਲ ਗਾਂਧੀ ਦੇ ਇਸ ਬਿਆਨ ਨੂੰ ਕੁਝ ਪੰਥਕ ਆਗੂਆਂ ਅਤੇ ਸਮਾਜਿਕ ਵਰਗਾਂ ਨੇ ਦਲੇਰੀ ਭਰਿਆ ਕਦਮ ਦੱਸਿਆ, ਜਦਕਿ ਕਈਆਂ ਨੇ ਕਾਂਗਰਸ ਦੀ ਨੀਤੀ 'ਤੇ ਸਵਾਲ ਚੁੱਕੇ ਹਨ ਕਿ ਅੱਜ ਵੀ ਦੋਸ਼ੀਆਂ ਨੂੰ ਪੂਰੀ ਤਰ੍ਹਾਂ ਕਾਨੂੰਨੀ ਸਜ਼ਾ ਨਹੀਂ ਮਿਲੀ।
ਅਕਾਲੀ ਦਲ ਨੇ ਕਿਹਾ ਕਿ ਕਾਂਗਰਸ ਅੱਜ ਵੀ ਦੋਸ਼ੀਆਂ ਨੂੰ ਬਚਾ ਰਹੀ ਹੈ ਪਰ ਰਾਹੁਲ਼ ਗਾਧੀ ਜੀ ਹੁਣ ਤਾਂ ਤੁਸੀਂ ਵਿਰੋਧੀ ਧੀਰ ਦੇ ਨੇਤਾ ਹੋ ਕਾਂਗਰਸ ਨੂੰ ਤੁਸੀਂ ਚਲਾ ਰਹੇ ਹੋ ਅੱਜ ਵੀ ਉਹਨਾਂ ਲੋਕਾਂ ਨੂੰ ਬਚਾ ਰਹੇ ਹੋ
ਅਕਾਲ ਤੱਖਤ ਸਾਹਿਬ ਸਿੱਖਾਂ ਦੀ ਆਸਥਾ ਹੈ