Thursday, May 01, 2025
 

ਕੈਨਡਾ

ਕੈਨੇਡਾ ਦਾ ਟਰੰਪ ਨੂੰ ਜਵਾਬ, ਅਮਰੀਕੀ ਵਾਹਨਾਂ 'ਤੇ 25% ਟੈਰਿਫ ਲਗਾਉਣ ਦਾ ਐਲਾਨ

April 04, 2025 06:51 AM

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜਵਾਬੀ ਟੈਰਿਫ ਦੇ ਐਲਾਨ ਤੋਂ ਬਾਅਦ, ਕੈਨੇਡਾ ਨੇ ਹੁਣ ਵੱਡੀ ਕਾਰਵਾਈ ਕੀਤੀ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਮੇ ਨੇ ਕਿਹਾ ਕਿ ਦੇਸ਼ ਉਨ੍ਹਾਂ ਸਾਰੇ ਅਮਰੀਕੀ ਵਾਹਨਾਂ ਦੇ ਆਯਾਤ 'ਤੇ 25 ਪ੍ਰਤੀਸ਼ਤ ਟੈਰਿਫ ਲਗਾਏਗਾ ਜੋ ਮੁਕਤ ਵਪਾਰ ਸਮਝੌਤੇ ਦੀ ਪਾਲਣਾ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਇਨ੍ਹਾਂ ਟੈਰਿਫਾਂ ਤੋਂ ਹੋਣ ਵਾਲੇ ਮਾਲੀਏ ਦੀ ਵਰਤੋਂ ਦੇਸ਼ ਦੇ ਆਟੋ ਵਰਕਰਾਂ ਅਤੇ ਉਦਯੋਗ ਨੂੰ ਸਮਰਥਨ ਦੇਣ ਲਈ ਕੀਤੀ ਜਾਵੇਗੀ। ਇਸ ਸੰਕਟ ਦੌਰਾਨ, ਅਸੀਂ ਉਦੇਸ਼ ਅਤੇ ਤਾਕਤ ਨਾਲ ਕੰਮ ਕਰਾਂਗੇ। 

 

Have something to say? Post your comment

 
 
 
 
 
Subscribe