Sunday, August 03, 2025
 

ਅਮਰੀਕਾ

ਅਮਰੀਕਾ ਦੀ ਸੈਨਿਕ ਅਕੈਡਮੀ ਤੋਂ ਗ੍ਰੈਜੂਏਟ ਅਨਮੋਲ ਕੌਰ ਬਣੀ ਪਹਿਲੀ ਸਿੱਖ ਫ਼ੌਜੀ

June 13, 2020 11:02 AM

ਵਾਸ਼ਿੰਗਟਨ: ਅਮਰੀਕਾ ਦੀ ਫ਼ੌਜ ਵਿਚ ਪਹਿਲੀ ਵਾਰ ਕਿਸੇ ਸਿੱਖ ਬੀਬੀ ਨੂੰ ਸ਼ਾਮਲ ਕੀਤਾ ਗਿਆ ਹੈ। ਵੈਸਟ ਪੁਆਇੰਟ ਆਰਮੀ ਅਕੈਡਮੀ ਅਮਰੀਕਾ ਤੋਂ ਗ੍ਰੈਜੁਏਸ਼ਨ ਕਰ ਕੇ ਅਮਰੀਕੀ ਫ਼ੌਜ ਵਿਚ ਸ਼ਾਮਲ ਹੋਈ ਅਨਮੋਲ ਕੌਰ ਨਾਰੰਗ ਨੂੰ ਲੋਕਾਂ ਵਲੋਂ ਵਧਾਈਆਂ ਦਿਤੀਆਂ ਜਾ ਰਹੀਆਂ ਹਨ।

ਅਨਮੋਲ ਕੌਰ ਦੀ ਨਿਯੁਕਤੀ ਦੇ ਬਾਅਦ ਸਿੱਖਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਅਨਮੋਲ ਕੌਰ ਨੂੰ ਟਵਿੱਟਰ 'ਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਵਧਾਈਆਂ ਦਿਤੀਆਂ ਹਨ। ਉਨ੍ਹਾਂ ਅਨਮੋਲ ਕੌਰ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਉਸ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ।
ਅਨਮੋਲ ਕੌਰ ਦੀ ਇਹ ਪ੍ਰਾਪਤੀ ਹੋਰਨਾਂ ਲਈ ਪ੍ਰੇਰਣਾ ਹੈ।ਸਾਲ 2020 ਦੀ ਕਲਾਸ ਵਿਚੋਂ ਉਹ ਸੈਕਿੰਡ ਲੈਫ਼ਟੀਨੈਂਟ ਵਜੋਂ ਪਾਸ ਹੋਈ ਹੈ।  ਉਸ ਨੇ ਸਕੂਲੀ ਪੜ੍ਹਾਈ ਮਗਰੋਂ ਅਪਣਾ ਕੈਰੀਅਰ ਚੁਣਿਆ। ਪਰਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਅਨਮੋਲ ਕੌਰ 'ਤੇ ਮਾਣ ਹੈ।  

 

Readers' Comments

Gursharan Singh 6/13/2020 11:06:19 AM

congratulations! Anmol Kaur Narang

Have something to say? Post your comment

 

ਹੋਰ ਅਮਰੀਕਾ ਖ਼ਬਰਾਂ

ਅਮਰੀਕਾ ਵਿੱਚ '86 47' ਲਿਖਣ 'ਤੇ ਵਿਵਾਦ: ਕਿਉਂ ਮੰਨਿਆ ਜਾ ਰਿਹਾ ਹੈ ਇਹ ਟਰੰਪ ਨੂੰ ਕਤਲ ਦੀ ਧਮਕੀ?

ਪਹਿਲਗਾਮ ਹਮਲੇ ਵਿੱਚ ਪਾਕਿਸਤਾਨੀ ਸ਼ਮੂਲੀਅਤ 'ਤੇ ਅਮਰੀਕੀ ਪ੍ਰਤੀਕ੍ਰਿਆ

USA 'ਗੋਲਡਨ ਵੀਜ਼ਾ': ਇੱਕ ਦਿਨ ਵਿੱਚ 1000 ਕਾਰਡ ਵਿਕੇ, 43 ਕਰੋੜ ਰੁਪਏ ਦਾ ਹੈ ਇੱਕ ਵੀਜ਼ਾ

ਹੁਣ ਸੰਘੀ ਸਿੱਖਿਆ ਵਿਭਾਗ ਬੰਦ ਹੋ ਜਾਵੇਗਾ- ਟਰੰਪ

'ਜਨਮ ਅਧਿਕਾਰ ਨਾਗਰਿਕਤਾ' ਖਤਮ ਹੋ ਜਾਵੇਗੀ ? ਟਰੰਪ ਪ੍ਰਸ਼ਾਸਨ ਦਾ ਨਵਾਂ ਐਕਸ਼ਨ

ਟਰੰਪ ਅਪ੍ਰੈਲ ਵਿੱਚ ਚੀਨ ਦਾ ਦੌਰਾ ਕਰ ਸਕਦੇ ਹਨ

ਵ੍ਹਾਈਟ ਹਾਊਸ ਦੇ ਬਾਹਰ ਗੋਲੀਬਾਰੀ, ਸੀਕ੍ਰੇਟ ਸਰਵਿਸ ਦਾ ਇੱਕ ਹਥਿਆਰਬੰਦ ਵਿਅਕਤੀ ਨਾਲ ਮੁਕਾਬਲਾ; ਟਰੰਪ ਕਿੱਥੇ ਸੀ?

ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਦੀ ਦੋਸਤੀ 'ਤੇ ਵਿਚਾਰ ਨਹੀਂ ਕੀਤਾ! ਭਾਰਤ 'ਤੇ ਭੜਕਿਆ ਗੁੱਸਾ, 2 ਅਪ੍ਰੈਲ ਤੋਂ ਟੈਰਿਫ ਲਾਗੂ ਕਰਨ ਦਾ ਐਲਾਨ

ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ : ਟਰੰਪ

ਅਮਰੀਕਾ ਵਿੱਚ ਵਿਦੇਸ਼ੀ ਉਤਪਾਦਾਂ ਤੇ ਲਗਾਇਆ ਜਾਵੇਗਾ ਟੈਰਿਫ

 
 
 
 
Subscribe