Thursday, May 01, 2025
 

ਚੰਡੀਗੜ੍ਹ / ਮੋਹਾਲੀ

ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ 'ਚ ਸਫਾਈ ਸੇਵਕਾਂ ਦੀ ਘੱਟੋ-ਘੱਟ ਉਜਰਤ 'ਚ ਵਾਧਾ ਕਰਨ ਦਾ ਮੁੱਦਾ ਚੁੱਕਿਆ

March 21, 2025 08:08 PM

ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ 'ਚ ਸਫਾਈ ਸੇਵਕਾਂ ਦੀ ਘੱਟੋ-ਘੱਟ ਉਜਰਤ 'ਚ ਵਾਧਾ ਕਰਨ ਦਾ ਮੁੱਦਾ ਚੁੱਕਿਆ

ਸਫਾਈ ਸੇਵਕਾਂ ਦਾ ਕੰਮ ਸਭ ਤੋਂ ਮੁਸ਼ਕਿਲ, ਅਣਹੋਣੀ 'ਚ ਵੀ ਨਹੀਂ ਮਿਲਦਾ ਮੁਆਵਜ਼ਾ: ਕੁਲਵੰਤ ਸਿੰਘ


ਐਸ.ਏ.ਐਸ ਨਗਰ, 21 ਮਾਰਚ 2025: 16ਵੀਂ ਪੰਜਾਬ ਵਿਧਾਨ ਸਭਾ ਦੇ 8ਵੇਂ (ਬਜਟ) ਸੈਸ਼ਨ ਦੌਰਾਨ ਅੱਜ ਹਲਕਾ ਮੋਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ ਨੇ ਲਗਾਤਾਰ ਵਧ ਰਹੀ ਮਹਿੰਗਾਈ ਨੂੰ ਦੇਖਦੇ ਹੋਏ ਪੰਜਾਬ 'ਚ ਸਫਾਈ ਸੇਵਕਾਂ ਦੀ ਘੱਟੋ-ਘੱਟ ਉਜਰਤ 'ਚ ਵਾਧਾ ਕਰਨ ਦਾ ਮੁੱਦਾ ਚੁੱਕਿਆ |

ਵਿਧਾਨ ਸਭਾ 'ਚ ਵਿਧਾਇਕ ਸ. ਕੁਲਵੰਤ ਸਿੰਘ ਨੇ ਪੰਜਾਬ ਦੇ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਕੀ ਲਗਾਤਾਰ ਵਧ ਰਹੀ ਮਹਿੰਗਾਈ ਨੂੰ ਦੇਖਦੇ ਹੋਏ ਪੰਜਾਬ ਵਿੱਚ ਘੱਟੋ ਘੱਟ ਉਜਰਤਾਂ (ਬੇਸ ਰੇਟ) ਵਿੱਚ ਵਾਧਾ ਕਰਨ ਦੀ ਕੋਈ ਤਜਵੀਜ਼ ਪੰਜਾਬ ਸਰਕਾਰ ਦੇ ਵਿਚਾਰ ਅਧੀਨ ਹੈ, ਜੇਕਰ ਹੈ ਤਾਂ ਇਸ ਨੂੰ ਅਮਲੀ ਰੂਪ ਕਦੋਂ ਤੱਕ ਦੇ ਦਿੱਤਾ ਜਾਵੇਗਾ ?

ਵਿਧਾਇਕ ਸ. ਕੁਲਵੰਤ ਸਿੰਘ ਨੇ ਕਿਹਾ ਕਿ ਮੈਂ ਸਰਕਾਰ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਹਾਂ ਕਿ ਚੰਡੀਗੜ੍ਹ 'ਚ ਬੇਸ ਰੇਟ ਪੰਜਾਬ ਨਾਲੋਂ ਢਾਈ ਗੁਣਾ ਹੈ | ਇਸਦੇ ਨਾਲ ਹੀ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ 'ਚ ਵੀ ਵੱਧ ਹੈ | ਪੰਜਾਬ 'ਚ ਪਿਛਲੀਆਂ ਸਰਕਾਰਾਂ ਨੇ ਇਸ ਵੱਲ ਕੋਈ ਖ਼ਾਸ ਧਿਆਨ ਨਹੀਂ ਦਿੱਤਾ | ਵਿਧਾਇਕ ਨੇ ਕਿਹਾ ਕਿ ਕੀ ਇਨ੍ਹਾਂ ਦੀ ਘੱਟੋ ਘੱਟ ਉਜਰਤਾਂ ਵਾਧਾ ਚੰਡੀਗੜ੍ਹ ਦੀ ਤਰਜ਼ 'ਤੇ ਕੀਤਾ ਜਾਵੇਗਾ ?

ਸ. ਕੁਲਵੰਤ ਸਿੰਘ ਨੇ ਕਿਹਾ ਕਿ ਇਨ੍ਹਾਂ 'ਚ ਚਾਰ ਸ਼੍ਰੇਣੀਆਂ ਹਨ, ਜਿਨ੍ਹਾਂ 'ਚ ਘੱਟੋ-ਘੱਟ ਰੇਟ ਨਿਰਧਾਰਿਤ ਕੀਤਾ ਗਿਆ ਹੈ | ਇਨ੍ਹਾਂ 'ਚ ਇੱਕ ਬਹੁਤ ਜਰੂਰੀ ਸ਼੍ਰੇਣੀ ਸਫਾਈ ਸੇਵਕਾਂ ਦੀ ਹੈ | ਸਫਾਈ ਸੇਵਕਾਂ ਦਾ ਕੰਮ ਸਭ ਤੋਂ ਮੁਸ਼ਕਿਲ ਕੰਮ ਹੈ | ਵਿਧਾਇਕ ਸ. ਕੁਲਵੰਤ ਸਿੰਘ ਨੇ ਦੱਸਿਆ ਕਿ ਇੱਕ ਸਰਵੇ ਮੁਤਾਬਕ ਕਿ ਕਿਹੜੀ ਸ਼੍ਰੇਣੀ 'ਚੋਂ ਸਭ ਘੱਟ ਉਮਰ ਦੇ ਵਿਅਕਤੀ ਮਰਦੇ ਹਨ, ਉਨ੍ਹਾਂ 'ਚ ਸਭ ਤੋਂ ਵੱਧ ਸਫਾਈ ਸੇਵਕ ਦਾ ਅੰਕੜਾ ਹੈ |

ਉਨ੍ਹਾਂ ਦੱਸਿਆ ਕੁਝ ਦੀ ਤਾਂ ਸੇਵਾਮੁਕਤੀ ਤੋਂ ਪਹਿਲਾਂ ਹੀ ਮੌਤ ਹੋ ਜਾਂਦੀ ਹੈ | ਸਫਾਈ ਸੇਵਕ ਧੂੜ ਆਦਿ 'ਚ ਕੰਮ ਕਰਦੇ ਹਨ ਅਤੇ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ | ਕਈ ਸਫਾਈ ਸੇਵਕ ਸੀਵਰੇਜ ਸਫਾਈ ਦਾ ਕੰਮ ਕਰਦੇ ਹਨ ਅਤੇ ਕਈ ਵਾਰ ਉਨ੍ਹਾਂ ਦੀ ਜਾਨ ਵੀ ਚਲੀ ਜਾਂਦੀ ਹੈ | ਇਨ੍ਹਾਂ ਨੂੰ ਕੋਈ ਮੁਆਵਜ਼ਾ ਵੀ ਨਹੀਂ ਮਿਲਦਾ, ਕਿਉਂਕਿ ਇਹ ਠੇਕਾ ਅਧਾਰਿਤ ਕਾਮੇ ਹੁੰਦੇ ਹਨ |

ਵਿਧਾਇਕ ਸ. ਕੁਲਵੰਤ ਸਿੰਘ ਸੰਬੰਧਿਤ ਵਿਭਾਗ ਦੇ ਮੰਤਰੀ ਨੂੰ ਬੇਨਤੀ ਕੀਤੀ ਕਿ ਇਨ੍ਹਾਂ ਚਾਰ ਸ਼੍ਰੇਣੀਆਂ 'ਚ ਬੇਸ ਰੇਟ ਬਰਾਬਰ ਵਧਾਈ ਜਾਵੇ ਅਤੇ ਬੇਸ ਰੇਟ ਵਧਾਉਣ ਵੇਲੇ ਗੁਆਂਢੀ ਸੂਬਿਆਂ ਦਾ ਰਿਕਾਰਡ ਵੀ ਧਿਆਨ 'ਚ ਰੱਖਿਆ ਜਾਵੇ | ਇਸ ਨਾਲ ਸਫਾਈ ਸੇਵਕ ਨੂੰ ਵੱਡੀ ਰਾਹਤ ਮਿਲੇਗੀ |

ਵਿਧਾਇਕ ਸ. ਕੁਲਵੰਤ ਸਿੰਘ ਦੇ ਸਵਾਲ ਦਾ ਜਵਾਬ ਦਿੰਦਿਆਂ ਪੰਜਾਬ ਦੇ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਘੱਟੋ ਘੱਟ ਉਜਰਤ ਦਾ ਮੁੱਦਾ 'ਚ ਵਾਧਾ ਕਰਨ ਘੱਟੋ-ਘੱਟ ਉਜਰਤਾਂ ਵਿੱਚ ਵਾਧਾ ਕਰਨ ਦੀ ਤਜਵੀਜ਼ ਪੰਜਾਬ ਸਰਕਾਰ ਦੇ ਕਿਰਤ ਵਿਭਾਗ ਦੇ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ 'ਚ ਅੱਠ ਸ਼੍ਰੇਣੀਆਂ ਹਨ |

ਕਿਰਤ ਮੰਤਰੀ ਨੇ ਦੱਸਿਆ ਕਿ ਘੱਟੋ-ਘੱਟ ਉਜਰਤਾਂ ਦੇ ਤਰੀਕਿਆਂ ਨਾਲ ਵਧਾਈਆਂ ਜਾਂਦੀਆਂ ਹਨ | ਜਿਨ੍ਹਾਂ 'ਚ ਇੱਕ ਹੈ ਘੱਟੋ-ਘੱਟ ਉਜਰਤਾਂ ਦੀ ਵਿਵਸਥਾ (adjustment) Consumer Price Index) 'ਚ ਹੋਏ ਵਾਧੇ ਅਨੁਸਾਰ ਸਾਲ 'ਚ ਦੋ ਵਾਰ, 1 ਮਾਰਚ ਅਤੇ 1 ਸਤੰਬਰ ਤੋਂ ਕੀਤੀ ਜਾਂਦੀ ਹੈ। ਇਸ ਮੁਤਾਬਕ ਆਖਰੀ ਵਾਧਾ ਮਿਤੀ 01.09.2024 ਨੂੰ ਹੋਇਆ ਸੀ ਅਤੇ ਅਗਲਾ ਵਾਧਾ ਮਿਤੀ 01.03.2025 ਤੋਂ ਆਉਣ ਵਾਲੇ ਕੁਝ ਦਿਨਾਂ 'ਚ ਕਰ ਦਿੱਤਾ ਜਾਵੇਗਾ।

ਦੂਜਾ ਤਰੀਕਾ ਹੈ ਘੱਟੋ-ਘੱਟ ਉਜਰਤਾਂ ਦੇ ਬੇਸ ਰੇਟ 'ਚ ਵਾਧਾ ਕਰਨਾ। ਇਸ ਸਬੰਧੀ ਵੀ ਤਜਵੀਜ਼ ਮਹਿਕਮੇ ਦੇ ਵਿਚਾਰ ਅਧੀਨ ਹੈ। ਇਹ ਵਾਧਾ ਇਸ ਸਾਲ 'ਚ ਹੋਣ ਦੀ ਉਮੀਦ ਹੈ, ਜਿਸ ਨਾਲ ਬੇਸ ਸਾਲ 2025 ਹੋ ਜਾਵੇਗਾ। ਉਨ੍ਹਾਂ ਕਿਹਾ ਵਿਧਾਇਕ ਸ. ਕੁਲਵੰਤ ਸਿੰਘ ਨਾਲ ਬੈਠ ਕੇ ਇਸ ਮਸਲੇ ਦਾ ਸਾਰਥਕ ਹੱਲ ਕੱਢ ਲਿਆ ਜਾਵੇਗਾ |

 

Have something to say? Post your comment

 

ਹੋਰ ਚੰਡੀਗੜ੍ਹ / ਮੋਹਾਲੀ ਖ਼ਬਰਾਂ

ਆਪ ਆਗੂ ਦੇ ਪੁੱਤਰ ਦੀ ਹੋਈ ਮੌਤ

ਸਿਟੀ ਬਿਊਟੀਫੁਲ 'ਚ ਅਧਿਕਾਰੀਆਂ ਦੇ ਘਰ ਵੀ ਸੁਰੱਖਿਅਤ ਨਹੀਂ!

मोहाली जिले में बीज विक्रेताओं को पूसा-44 और हाइब्रिड किस्म के धान बेचने से रोकने के लिए जिला प्रशासन ने विशेष अभियान शुरू किया

CP67 Mall unveils ‘Pind Di Goonj’, the grandest 17-day Baisakhi festival in Tricity

'ਯੁੱਧ ਨਸ਼ਿਆਂ ਵਿਰੁੱਧ': 41ਵੇਂ ਦਿਨ, ਪੰਜਾਬ ਪੁਲਿਸ ਨੇ 84 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ; 2.5 ਕਿਲੋ ਹੈਰੋਇਨ, 70 ਹਜ਼ਾਰ ਰੁਪਏ ਦੀ ਡਰੱਗ ਮਨੀ ਕੀਤੀ ਬਰਾਮਦ

137 New Judicial Officers Complete Rigorous Training at Chandigarh Judicial Academy

Mohali : ਸ਼ਾਪਿੰਗ ਮਾਲ ਦੀ ਚੌਥੀ ਮੰਜ਼ਿਲ ਤੋਂ ਵਿਦਿਆਰਥੀ ਨੇ ਛਾਲ ਮਾਰ ਕੇ ਦਿੱਤੀ ਜਾਨ

ਪੰਜਾਬ ਸਰਕਾਰ ਵੱਲੋਂ ਅੱਜ ਤੋਂ ਸ਼ੁਰੂ ਹੋ ਰਹੇ ਨਵੇਂ ਵਿੱਦਿਅਕ ਸੈਸ਼ਨ ਲਈ ਸਕੂਲਾਂ ਦੇ ਸਮੇਂ ਦਾ ਐਲਾਨ

AG ਦੀ ਨਿਯੁਕਤੀ ਦੇ ਹੀ ਪੰਜਾਬ ਸਰਕਾਰ ਨੇ ਲਗਾਏ 215 ਨਵੇਂ ਲਾਅ ਅਫ਼ਸਰ

चण्डीगढ़ में घोड़ों के खुरों की देखभाल करने और नाल लगाने के लिए विशेषज्ञ फर्रियर ने प्रशिक्षण सत्र आयोजित किया

 
 
 
 
Subscribe