Thursday, July 30, 2026
BREAKING NEWS
ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (5 ਮਈ 2026)ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (1 ਮਈ 2026)ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (27 ਅਪ੍ਰੈਲ 2026)ਟਰੰਪ ਦਾ ਵੱਡਾ ਫੈਸਲਾ: ਵਿਦੇਸ਼ੀ ਦਵਾਈਆਂ 'ਤੇ 100% ਟੈਰਿਫ ਦਾ ਐਲਾਨ; ਭਾਰਤ ਸਮੇਤ ਕਈ ਦੇਸ਼ਾਂ ਨੂੰ ਲੱਗੇਗਾ ਝਟਕਾ, ਧਾਤਾਂ ਦੇ ਨਿਯਮਾਂ 'ਚ ਰਾਹਤਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (3 ਅਪ੍ਰੈਲ 2026)ਸਟਾਕ ਮਾਰਕੀਟ 'ਚ ਵੱਡਾ ਭੂਚਾਲ: ਸੈਂਸੈਕਸ 1500 ਅਤੇ ਨਿਫਟੀ 464 ਅੰਕ ਟੁੱਟਿਆ; ਟਰੰਪ ਦੇ ਬਿਆਨ ਅਤੇ ਈਰਾਨ ਤਣਾਅ ਕਾਰਨ ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬੇ!ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਅਪ੍ਰੈਲ 2026)ਵੱਡੀ ਖ਼ਬਰ: ਚੰਡੀਗੜ੍ਹ ਦੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਜ਼ਬਰਦਸਤ ਧਮਾਕਾ; ਇਲਾਕੇ ਵਿੱਚ ਦਹਿਸ਼ਤ, ਸੁਰੱਖਿਆ ਬਲ ਮੌਕੇ 'ਤੇ ਤਾਇਨਾਤ!ਕੇਂਦਰੀ ਕਰਮਚਾਰੀਆਂ 'ਚ ਵਧਿਆ DA ਫ੍ਰੀਜ਼ ਹੋਣ ਦਾ ਡਰ: 8ਵੇਂ ਪੇਅ-ਕਮਿਸ਼ਨ ਅਤੇ ਗਲੋਬਲ ਤਣਾਅ ਕਾਰਨ ਦੇਰੀ; ਜਾਣੋ ਕਦੋਂ ਹੋ ਸਕਦਾ ਹੈ ਵਾਧੇ ਦਾ ਐਲਾਨ!ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਜੁਡੀਸ਼ੀਅਲ ਰਿਮਾਂਡ 'ਤੇ ਭੇਜੇ

ਅਮਰੀਕਾ

ਲਾਪਤਾ ਟਰਾਂਸਜੈਂਡਰ ਵਿਅਕਤੀ ਦੀ ਤਸ਼ੱਦਦ ਉਪਰੰਤ ਮੌਤ, 5 ਵਿਅਕਤੀ ਗ੍ਰਿਫਤਾਰ

February 20, 2025 09:14 AM

ਕੈਲੀਫੋਰਨੀਆ : ਪੁਲਿਸ ਵੱਲੋਂ ਲਾਪਤਾ ਹੋਏ ਮਿਨੀਸੋਟਾ ਦੇ ਇਕ 24 ਸਾਲਾ ਟਰਾਂਸਜੈਂਡਰ ਵਿਅਕਤੀ ਦਾ ਮਾਮਲਾ ਹੱਲ ਕਰ ਲੈਣ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਅਨੁਸਾਰ  ਲਾਪਤਾ ਹੋਏ ਸੈਮ ਨਾਰਡਕੁਇਸਟ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਤੇ ਇਸ ਸਬੰਧੀ ਨਿਊਯਾਰਕ ਵਿਚ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰ ਵਿਅਕਤੀਆਂ ਵਿਰੁੱਧ ਦੂਸਰਾ ਦਰਜਾ ਹੱਤਿਆ ਸਮੇਤ ਹੋਰ ਦੋਸ਼ ਲਾਏ ਗਏ ਹਨ। ਪੁਲਿਸ ਦਾ ਮੰਨਣਾ ਹੈ ਕਿ ਮੌਤ ਤੋਂ ਪਹਿਲਾਂ ਸੈਮ ਨਾਰਡਕੁਇਸਟ ਉਪਰ ਤਸ਼ਦਦ ਕੀਤਾ ਗਿਆ।

ਪੁਲਿਸ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਸੈਮ ਦੇ ਪਰਿਵਾਰ ਵੱਲੋਂ 9 ਫਰਵਰੀ ਨੂੰ ਬੇਨਤੀ ਕਰਨ ਉਪਰੰਤ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ। 13 ਫਰਵਰੀ ਨੂੰ ਰੋਚੈਸਟਰ ਦੇ ਦੱਖਣ ਪੂਰਬ ਵਿਚ ਤਕਰੀਬਨ 50 ਮੀਲ ਦੂਰ ਯਾਟਸ ਕਾਊਂਟੀ ਵਿਚ ਮਨੁੱਖੀ ਅੰਗ ਬਰਾਮਦ ਹੋਏ ਹਨ ਜੋ ਸਮਝਿਆ ਜਾਂਦਾ ਹੈ ਕਿ ਸੈਮ ਦੇ ਹਨ। ਇਸ ਉਪਰੰਤ ਪੁਲਿਸ ਦੇ ਹੱਥ ਅਜਿਹੇ ਸਬੂਤ ਲੱਗੇ ਜਿਨਾਂ ਤੋਂ ਪਤਾ ਲੱਗਾ ਕਿ ਦਸੰਬਰ 2024 ਤੇ ਫਰਵਰੀ 2025 ਦਰਮਿਆਨ ਸੈਮ ਉਪਰ  ਤਸ਼ੱਦਦ ਕੀਤਾ ਗਿਆ। ਨਿਊਯਾਰਕ ਸਟੇਟ ਪੁਲਿਸ ਦੇ ਕੈਪਟਨ ਕੈਲੀ ਸਵਿਫਟ ਅਨੁਸਾਰ ਸੈਮ ਉਪਰ ਵਾਰ ਵਾਰ ਤਸ਼ੱਦਦ ਕੀਤਾ ਗਿਆ ਜਿਸ ਕਾਰਨ ਉਹ ਦਮ ਤੋੜ ਗਿਆ।  

ਪ੍ਰੈਸ ਬਿਆਨ ਅਨੁਸਾਰ ਗ੍ਰਿਫਤਾਰ ਲੋਕਾਂ ਦੀ ਉਮਰ 19 ਸਾਲ ਤੋਂ 38 ਸਾਲ ਦਰਮਿਆਨ ਹੈ ਜਿਨਾਂ ਵਿਚ ਪਰੀਸੀਅਸ ਅਰਜ਼ੂਆਗਾ (38), ਜੈਨੀਫਰ ਏ ਕੁਇਜਾਨੋ (30) ਕੀਲੇ ਸੇਜ (33), ਪੈਟਰਿਕ ਏ ਗੁੱਡਵਿਨ (30) ਤੇ ਏਮਿਲੀ ਮੋਟੀਕਾ (19) ਸ਼ਾਮਿਲ ਹਨ। ਸਵਿਟ ਨੇ ਕਿਹਾ ਹੈ ਕਿ ਜਾਂਚਕਾਰ ਗ੍ਰਿਫਤਾਰ 5 ਸ਼ੱਕੀਆਂ ਤੇ ਨਾਰਡਕੁਇਸਟ ਵਿਚਾਲੇ ਸਬੰਧਾਂ ਦੀ ਜਾਂਚ ਕਰ ਰਹੇ ਹਨ। ਓਨਟਾਰੀਓ ਕਾਊਂਟੀ ਡਿਸਟ੍ਰਿਕਟ ਅਟਾਰਨੀ ਜੇਮਜ ਰਿਟਸ ਨੇ ਕਿਹਾ ਹੈ ਕਿ ਗ੍ਰਿਫਤਾਰ ਸ਼ੱਕੀ ਦੋਸ਼ੀਆਂ ਨੂੰ ਓਨਟਾਰੀਓ ਕਾਊਂਟੀ ਜੇਲ ਵਿਚ ਰਖਿਆ ਗਿਆ ਹੈ। ਨਾਰਡਕੁਇਸਟ ਪਿਛਲੇ ਸਾਲ ਸਤੰਬਰ ਵਿਚ ਇਕ ਆਨਲਾਈਨ ਬਣੀ ਦੋਸਤ ਕੁੜੀ ਨੂੰ ਮਿਲਣ ਨਿਊਯਾਰਕ ਗਿਆ ਸੀ। 1 ਜਨਵਰੀ ਤੋਂ ਬਾਅਦ ਨਾਰਡਕੁਇਸਟ ਦੇ ਦੋਸਤਾਂ ਤੇ ਪਰਿਵਾਰ ਨਾਲ ਉਸ ਦਾ ਕੋਈ ਸੰਪਰਕ ਨਹੀਂ ਹੋਇਆ।

 

 

Have something to say? Post your comment

Subscribe