Monday, May 04, 2026
BREAKING NEWS
ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (1 ਮਈ 2026)ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (27 ਅਪ੍ਰੈਲ 2026)ਟਰੰਪ ਦਾ ਵੱਡਾ ਫੈਸਲਾ: ਵਿਦੇਸ਼ੀ ਦਵਾਈਆਂ 'ਤੇ 100% ਟੈਰਿਫ ਦਾ ਐਲਾਨ; ਭਾਰਤ ਸਮੇਤ ਕਈ ਦੇਸ਼ਾਂ ਨੂੰ ਲੱਗੇਗਾ ਝਟਕਾ, ਧਾਤਾਂ ਦੇ ਨਿਯਮਾਂ 'ਚ ਰਾਹਤਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (3 ਅਪ੍ਰੈਲ 2026)ਸਟਾਕ ਮਾਰਕੀਟ 'ਚ ਵੱਡਾ ਭੂਚਾਲ: ਸੈਂਸੈਕਸ 1500 ਅਤੇ ਨਿਫਟੀ 464 ਅੰਕ ਟੁੱਟਿਆ; ਟਰੰਪ ਦੇ ਬਿਆਨ ਅਤੇ ਈਰਾਨ ਤਣਾਅ ਕਾਰਨ ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬੇ!ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਅਪ੍ਰੈਲ 2026)ਵੱਡੀ ਖ਼ਬਰ: ਚੰਡੀਗੜ੍ਹ ਦੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਜ਼ਬਰਦਸਤ ਧਮਾਕਾ; ਇਲਾਕੇ ਵਿੱਚ ਦਹਿਸ਼ਤ, ਸੁਰੱਖਿਆ ਬਲ ਮੌਕੇ 'ਤੇ ਤਾਇਨਾਤ!ਕੇਂਦਰੀ ਕਰਮਚਾਰੀਆਂ 'ਚ ਵਧਿਆ DA ਫ੍ਰੀਜ਼ ਹੋਣ ਦਾ ਡਰ: 8ਵੇਂ ਪੇਅ-ਕਮਿਸ਼ਨ ਅਤੇ ਗਲੋਬਲ ਤਣਾਅ ਕਾਰਨ ਦੇਰੀ; ਜਾਣੋ ਕਦੋਂ ਹੋ ਸਕਦਾ ਹੈ ਵਾਧੇ ਦਾ ਐਲਾਨ!ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਜੁਡੀਸ਼ੀਅਲ ਰਿਮਾਂਡ 'ਤੇ ਭੇਜੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (1 ਅਪ੍ਰੈਲ 2026)

ਅਮਰੀਕਾ

ਅਮਰੀਕਾ ’ਚ ਹਾਲਾਤ ਖ਼ਰਾਬ, ਫ਼ੌਜ ਤਾਇਨਾਤ

June 03, 2020 05:11 PM

ਅਮਰੀਕਾ ’ਚ ਇੱਕ ਗ਼ੈਰ–ਗੋਰੇ ਵਿਅਕਤੀ ਜਾਰਜ ਫ਼ਲਾਇਡ ਦੀ ਹਿਰਾਸਤੀ ਮੌਤ ਵਿਰੁੱਧ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਕਾਰਨ ਦੇਸ਼ ਵਿੱਚ ਹਾਲਾਤ ਵਿਗੜ ਗਏ ਹਨ। ਲਗਭਗ ਛੇ ਰਾਜਾਂ ਤੇ ਘੱਟੋ–ਘੱਟ 13 ਵੱਡੇ ਸ਼ਹਿਰਾਂ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਅਮਰੀਕਾ ਵਿੱਚ ਨੈਸ਼ਨਲ ਗਾਰਡ ਦੇ 67, 000  ਫ਼ੌਜੀ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਵਾਲ ਸਟਰੀਟ ਜਰਨਲ ਮੁਤਾਬਕ ਅਮਰੀਕਾ ’ਚ ਇਸ ਤੋਂ ਪਹਿਲਾਂ ਕਦੇ ਵੀ ਇੰਨੀ ਵੱਡੀ ਗਿਣਤੀ ’ਚ ਫ਼ੌਜੀ ਤਾਇਨਾਤ ਨਹੀਂ ਕੀਤੇ ਗਏ।

ਜਾਰਜ ਫ਼ਲਾਇਡ ਦੀ ਹੱਤਿਆਨੂੰ ਲੈ ਕੇ ਹੋ ਰਹੇ ਰਾਸ਼ਟਰ–ਪੱਧਰੀ ਪ੍ਰਦਰਸ਼ਨਾਂ ਵਿੱਚ ਘੱਟੋ–ਘੱਟ ਪੰਜ ਵਿਅਕਤੀ ਮਾਰੇ ਗਏ ਹਨ। ਲਗਭਗ 4, 000 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਘੱਟੋ–ਘੱਟ 40 ਸ਼ਹਿਰਾਂ ਵਿੱਚ ਕਰਫ਼ਿਊ ਲਾ ਦਿੱਤਾ ਗਿਆ ਹੈ।

ਅਧਿਕਾਰੀਆਂ ਨੇ ਹਿੰਸਾ ਤੇ ਲੁੱਟ–ਖਸੁੱਟ ਦੀਆਂ ਘਟਨਾਵਾਂ ਤੋਂ ਬਾਅਦ ਨਿਊ ਯਾਰਕ ਸ਼ਹਿਰ ਵਿੱਚ ਕਰਫ਼ਿਊ ਲਾ ਦਿੱਤਾ ਤੇ ਪੁਲਿਸ ਦੀ ਮੌਜੂਦਗੀ ਵਧਾ ਦਿੱਤੀ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਫ਼ਰੀਕੀ–ਅਮਰੀਕੀ ਜਾਰਜ ਫ਼ਲਾਇਡ ਦੀ ਹਿਰਾਸਤੀ ਮੌਤ ਵਿਰੁੱਧ ਹੋ ਰਹੇ ਹਿੰਸਕ ਪ੍ਰਦਰਸ਼ਨ ਰੋਕਣ ਲਈ ਸ਼ਹਿਰ ਤੇ ਰਾਜਾਂ ਵੱਲੋਂ ਜ਼ਰੂਰੀ ਕਦਮ ਨਾ ਚੁੱਕੇ ਜਾਣ ਦੀ ਹਾਲਤ ਵਿੱਚ ਫ਼ੌਜ ਤਾਇਨਾਤ ਕਰਨ ਦੀ ਸੋਮਵਾਰ ਨੁੰ ਧਮਕੀ ਦਿੱਤੀ ਹੈ।

ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਤੋਂ ਜਲਦਬਾਜ਼ੀ ਵਿੱਚ ਰਾਸ਼ਟਰ ਦੇ ਨਾਂਅ ਕੀਤੇ ਸੰਬੋਧਨ ਵਿੱਚ ਟਰੰਪ ਨੇ ਐਲਾਨ ਕੀਤਾ ਕਿ ਉਹ ਦੰਗੇ, ਲੁੱਟ–ਖਸੁੱਟ, ਤੋੜ–ਭੰਨ, ਹਮਲਿਆਂ ਤੇ ਜਾਇਦਾਦ ਦੀ ਫ਼ਿਜ਼ੂਲ ਬਰਬਾਦੀ ਰੋਕਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਹਥਿਆਰਾਂ ਨਾਲ ਲੈਸ ਫ਼ੌਜੀਆਂ, ਤੇ ਕਾਨੂੰਨਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਭੇਜਣਗੇ।

ਇੱਕ ਹਫ਼ਤੇ ਤੋਂ ਜਾਰੀ ਪ੍ਰਦਰਸ਼ਨਾਂ ਕਾਰਨ ਅਮਰੀਕਾ ਵਿੱਚ ਹੁਣ ਤੱਕ ਅਰਬਾਂ ਡਾਲਰ ਦੀ ਸੰਪਤੀ ਬਰਬਾਦ ਹੋ ਗਈ ਹੈ ਤੇ ਦੰਗਾਕਾਰੀਆਂ ਨੇ ਫ਼ਲਾਇਡ ਦੀ ਮੌਤ ’ਤੇ ਗੁੱਸਾ ਪ੍ਰਗਟਾਉਂਦਿਆਂ ਕਾਰੋਬਾਰੀ ਕੇਂਦਰਾਂ ਤੇ ਜਨਤਕ ਸਥਾਨਾਂ ਨੂੰ ਤਬਾਹ ਕੀਤਾ ਹੈ ਤੇ ਦੁਕਾਨਾਂ ਅਤੇ ਮਾੱਲ ਵਿੱਚ ਲੁੱਟਮਾਰ ਕੀਤੀ ਹੈ।

 

Readers' Comments

Onkar Singh 6/3/2020 9:38:40 AM

Trump taa gya🤣

Onkar Singh 6/3/2020 9:38:41 AM

Trump taa gya🤣

Onkar Singh 6/3/2020 9:38:42 AM

Trump taa gya🤣

Onkar Singh 6/3/2020 9:38:42 AM

Trump taa gya🤣

Onkar Singh 6/3/2020 9:38:43 AM

Trump taa gya🤣

Onkar Singh 6/3/2020 9:38:43 AM

Trump taa gya🤣

Onkar Singh 6/3/2020 9:38:44 AM

Trump taa gya🤣

Have something to say? Post your comment

Subscribe