Saturday, September 05, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਕਾਵਿ ਕਿਆਰੀ

ਨਫ਼ਰਤਾਂ ਭਰੇ ਇਨਸਾਨ

May 28, 2020 04:55 PM

ਨਫ਼ਰਤਾਂ  ਦੇ  ਭਰੇ ਇਨਸਾਨ  ਦਿਲਾਂ ਚ  ਹੰਕਾਰ  ਰਹਿ ਗਏ
ਨਾ ਕਦਰ ਰਿਸ਼ਤਿਆ ਦੀ ਨਾ ਮਨਾਂ 'ਚ ਸਤਿਕਾਰ ਰਹਿ ਗਏ

ਇਕੋ  ਮਾਂ  ਦੇ  ਜਾਇਆਂ  ਕੱਢ   ਲਈਆਂ  ਵਿਹੜੇ  'ਚ ਕੰਧਾਂ
ਹੁਣ  ਪਹਿਲਾਂ  ਵਾਂਗੂੰ   ਕਿਥੇ   ਸਾਂਝੇ  ਪਰਿਵਾਰ  ਰਹਿ ਗਏ

ਪੜਕੇ  ਇਲਮ  'ਤੇ ਅਮਲ  ਕਰਨ  ਵਾਲੇ  ਵਿਰਲੇ  ਦਿਸਦੇ
ਹੁਣ  ਤਾਂ  ਮਜਹਬਾਂ  ਦੇ ਨਾਂ 'ਤੇ  ਹੁੰਦੇ ਕਾਰੋਬਾਰ  ਰਹਿ ਗਏ
 
ਝੂਠ  ਦੀ  ਮੰਡੀ   ਵਿਚ  ਸੱਚ  ਦਾ  ਪਲੜਾ  ਹਲਕਾ  ਜਾਪੇ
ਝੂਠੇ  ਹੀ  ਲੋਕੀ  ਇਥੇ  ਝੂਠੇ  ਕੌਲ  ਇਕਰਾਰ  ਰਹਿ ਗਏ

ਚੁਸਤ  ਚਲਾਕੀਆਂ  ਨੇ ਖਾ ਲਈ  ਦੋਸਤੀ  ਅੱਜਕਲੵ  ਦੀ
ਗਿਰਗਿਟ ਵਾਂਗੂੰ ਰੰਗ ਬਦਲਦੇ ਮਤਲਬੀ ਯਾਰ ਰਹਿ ਗਏ

ਨਾ  ਮੁਹੱਬਤ  ਰਹੀ  ਰੂਹਾਂ ਦੀ ਨਾ ਹੀ ਕਦਰ ਜ਼ਜ਼ਬਾਤਾਂ ਦੀ
ਪਿਆਰ  ਦੇ ਨਾਮ 'ਤੇ  ਹੁੰਦੇ ਜਿਸਮਾਂ  ਦੇ ਵਪਾਰ ਰਹਿ ਗਏ

ਸਭਿਆਚਾਰ ਨਾਲ  ਲੋਕੀ ਜੁੜਨਗੇ ਕਿਥੋਂ  "ਮੋਮਨਾਬਾਦੀ"
ਗੰਧਲੀ ਹੋਈ ਗਾਇਕੀ ਗੀਤਾਂ ਵਿਚ ਹਥਿਆਰ ਰਹਿ ਗਏ

 

~ ਸੰਦੀਪ ਸਿੰਘ ਮੋਮਨਾਬਾਦੀ

ਸੰਪਰਕ :  88725-56067

 

Have something to say? Post your comment

Subscribe