ਪੰਜਾਬ ਦੇ ਗੜ੍ਹਸ਼ੰਕਰ ਵਿਚ ਮੈਰਿਜ ਪੈਲੇਸ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਗੜ੍ਹਸ਼ੰਕਰ ਦੇ ਇਸ ਪੈਲੇਸ ਦਾ ਨਾਂ ਗ੍ਰੈਂਡ ਮੈਨੋਰ ਹੈ ਜਿੱਥੇ ਅੱਗ ਲੱਗਣ ਨਾਲ ਪੂਰਾ ਪੰਡਾਲ ਸੜ ਗਿਆ।
ਅੱਗ ਦੀਆਂ ਲਪਟਾਂ ਨੂੰ ਦੇਖ ਕੇ ਰਾਹਗੀਰ ਪੈਲੇਸ ਵੱਲ ਭੱਜੇ ਅਤੇ ਅੰਦਰ ਪਿਆ ਸਮਾਨ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਕੋਈ ਵੀ ਵਿਆਹ ਸਮਾਗਮ ਸੀ।ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਅੱਗ ਲੱਗਣ ਦੀ ਸੂਚਨਾ ਤੁਰੰਤ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।