Thursday, September 18, 2025
 
BREAKING NEWS
ਅਨਿਲ ਵਿਜ ਨੇ ਆਪਣੇ ਸੋਸ਼ਲ ਮੀਡੀਆ ਬਾਇਓ ਤੋਂ 'ਮੰਤਰੀ' ਹਟਾਇਆ, ਕਿਹਾ "ਕਿਸੇ ਟੈਗ ਦੀ ਲੋੜ ਨਹੀਂ"ਦਿਮਾਗ਼ ਖਾਣ ਵਾਲੇ ਅਮੀਬਾ ਨੇ ਕੇਰਲ ਵਿੱਚ ਤਬਾਹੀ ਮਚਾ ਦਿੱਤੀ, ਹੁਣ ਤੱਕ 19 ਲੋਕਾਂ ਦੀ ਮੌਤ; ਇਹ ਦੁਰਲੱਭ ਬਿਮਾਰੀ ਕੀ ਹੈ?ਪੰਜਾਬ ਦੇ ਮੌਸਮ ਦਾ ਹਾਲ ਜਾਣੋਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (18 ਸਤੰਬਰ 2025)ਦਿਸ਼ਾ ਪਟਨੀ ਦੇ ਘਰ ਗੋਲੀਬਾਰੀ ਦੇ ਦੋਸ਼ੀ ਗਾਜ਼ੀਆਬਾਦ ਵਿੱਚ ਮੁਕਾਬਲੇ ਵਿੱਚ ਮਾਰੇ ਗਏਜਯਾ ਸ਼ੈੱਟੀ ਕਤਲ ਕੇਸ: ਸੁਪਰੀਮ ਕੋਰਟ ਨੇ ਗੈਂਗਸਟਰ ਛੋਟਾ ਰਾਜਨ ਦੀ ਜ਼ਮਾਨਤ ਰੱਦ ਕੀਤੀਹਿਮਾਚਲ ਅਤੇ ਉੱਤਰਾਖੰਡ ਵਿੱਚ ਮੀਂਹ ਦਾ ਕਹਿਰ, ਉੱਤਰ ਪ੍ਰਦੇਸ਼ ਵਿੱਚ ਓਰੇਂਜ ਅਲਰਟ ਜਾਰੀBMW ਹਾਦਸਾ: ਨਵਜੋਤ ਨੂੰ 22 ਕਿਲੋਮੀਟਰ ਦੂਰ ਹਸਪਤਾਲ ਲਿਜਾਣ ਦਾ ਖੁਲਾਸਾ, ਨਿੱਜੀ ਰਿਸ਼ਤਾ ਆਇਆ ਸਾਹਮਣੇਈਥਾਨੌਲ ਮਿਸ਼ਰਤ ਪੈਟਰੋਲ 'ਤੇ ਮੋਦੀ ਸਰਕਾਰ ਦਾ ਸਪੱਸ਼ਟੀਕਰਨ: ਕੀ ਇੰਜਣ ਖਰਾਬ ਹੋ ਰਹੇ ਹਨ?ਕੈਨੇਡਾ ਵਿੱਚ ਖਾਲਿਸਤਾਨੀਆਂ ਵੱਲੋਂ ਭਾਰਤੀ ਕੌਂਸਲੇਟ 'ਤੇ ਕਬਜ਼ੇ ਦੀ ਧਮਕੀ, ਭਾਰਤ-ਕੈਨੇਡਾ ਸਬੰਧਾਂ ਵਿੱਚ ਤਣਾਅ

ਸਿਹਤ ਸੰਭਾਲ

ਗੁਣਾਂ ਦਾ ਖ਼ਜ਼ਾਨਾ ਮਸਰਾਂ ਦੀ ਦਾਲ

May 20, 2020 11:42 AM

 ਕੋਲੈਸਟਰੋਲ 'ਚ ਕਮੀ : ਮਸਰਾਂ ਦੀ ਦਾਲ ਖਾਣ ਨਾਲ ਖ਼ੂਨ 'ਚ ਕੋਲੈਸਟਰਾਲ ਦੀ ਮਾਤਰਾ ਘੱਟ ਹੋਣਾ ਵੇਖਿਆ ਗਿਆ ਹੈ ਜੋ ਸਰੀਰ ਲਈ ਬਹੁਤ ਲਾਭਦਾਇਕ ਹੈ। ਇਸ 'ਚ ਅਘੁਲਣਸ਼ੀਲ ਫ਼ਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਨਾਲ ਕੋਲੈਸਟਰਾਲ ਸਰੀਰ ਤੋਂ ਬਾਹਰ ਆਉਂਦਾ ਹੈ।

ਪਾਚਣ ਪ੍ਰਣਾਲੀ :  ਅਘੁਲਣਸ਼ੀਲ ਫ਼ਾਈਬਰ ਭੋਜਨ ਹੋਣ ਕਰ ਕੇ ਮਸਰਾਂ ਦੀ ਦਾਲ ਖਾਣ ਨਾਲ ਕਬਜ਼ ਕਦੀ ਨਹੀਂ ਹੁੰਦੀ। ਇਸ ਦੇ ਨਾਲ ਨਾਲ ਭੋਜਨ ਚੰਗੀ ਤਰ੍ਹਾਂ ਹਜ਼ਮ ਹੁੰਦਾ ਹੈ ਅਤੇ ਹੋਰ ਪੇਟ ਸਬੰਧੀ ਸਾਰੀਆਂ ਮੁਸ਼ਕਲਾਂ ਤੋਂ ਤੁਸੀ ਦੂਰ ਰਹਿੰਦੇ ਹੋ।

ਦੇਖੋ ਇਹ ਖਬਰ   : ਅਦਰਕ ਹੈ ਪੋਸ਼ਕ ਤੱਤਾਂ ਦਾ ਭੰਡਾਰ, ਜਾਣੋ ਇਸ ਦੇ ਫਾਇਦੇ

ਬਲੱਡ ਸ਼ੂਗਰ : ਸ਼ੂਗਰ ਦੇ ਮਰੀਜ਼ ਲਈ ਵੀ ਮਸਰਾਂ ਦੀ ਦਾਲ ਬਹੁਤ ਫ਼ਾਇਦੇਮੰਦ ਹੁੰਦੀ ਹੈ।

ਫ਼ਾਈਬਰ (fiber) ਦੀ ਜ਼ਿਆਦਾ ਮਾਤਰਾ ਸਰੀਰ ਦੇ ਕਾਰਬੋਹਾਈਡਰੇਟਸ ਨੂੰ ਚੰਗੀ ਤਰ੍ਹਾਂ ਚੁਣ ਕੇ ਹਜ਼ਮ ਕਰਨ 'ਚ ਦੇਰੀ ਕਰਦੀ ਹੈ ਜਿਸ ਕਰ ਕੇ ਖ਼ੂਨ 'ਚ ਸ਼ੂਗਰ ਛੇਤੀ ਨਹੀਂ ਵਧਦੀ। ਇਹ ਦਾਲ ਖ਼ਾਸ ਕਰ ਕੇ ਸ਼ੂਗਰ ਦੀ ਸ਼ਿਕਾਇਤ ਵਾਲਿਆਂ ਲਈ ਚੰਗੀ ਹੈ।

ਇਹ ਖਬਰ ਵੀ ਦੇਖੋਠੰਡੀਆਂ ਹਵਾਵਾਂ ਦੇਣ ਵਾਲਾ ਰੁੱਖ ਆਪਣੇ ਅੰਦਰ ਲਕੋ ਕੇ ਰੱਖਦਾ ਹੈ ਗੁਣਾਂ ਦਾ ਭੰਡਾਰ

ਪ੍ਰੋਟੀਨ ਦਾ ਸਸਤਾ ਸਰੋਤ :  ਸਾਰੀਆਂ ਫਲੀਆਂ ਅਤੇ ਬਾਦਾਮ 'ਚ ਸੱਭ ਤੋਂ ਚੰਗਾ ਪ੍ਰੋਟੀਨ ਦਾ ਸਰੋਤ ਤੀਜੇ ਨੰਬਰ 'ਤੇ ਮਸਰਾਂ ਦੀ ਦਾਲ ਦਾ ਸਥਾਨ ਹੈ। ਦਾਲਾਂ 'ਚ ਲਗਭਗ 26 ਫ਼ੀ ਸਦੀ ਪ੍ਰੋਟੀਨ ਦੀ ਮਾਤਰਾ ਹੁੰਦੀ ਹੈ। ਜੋ ਲੋਕ ਮਾਸ-ਮੱਛੀ ਨਹੀਂ ਖਾਂਦੇ, ਮਸਰਾਂ ਦੀ ਦਾਲ ਖਾਣ ਨਾਲ ਅਪਣੇ ਸਰੀਰ ਲਈ ਪ੍ਰੋਟੀਨ ਦੀ ਚੰਗੀ ਮਾਤਰਾ ਪ੍ਰਾਪਤ ਕਰ ਸਕਦੇ ਹਨ।

ਭਾਰ ਘਟਾਉਣ 'ਚ ਮਦਦ : ਮਸਰਾਂ ਦੀ ਦਾਲ ਖਾ ਕੇ ਤੁਸੀ ਅਪਣਾ ਭਾਰ ਵੀ ਘਟਾ ਸਕਦੇ ਹੋ। ਦਾਲਾਂ 'ਚ ਲਗਭਗ ਹਰ ਪ੍ਰਕਾਰ ਦੇ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ ਜਿਵੇਂ ਕਿ ਫ਼ਾਈਬਰ, ਪ੍ਰੋਟੀਨ, ਖਣਿਜ ਅਤੇ ਵਿਟਾਮਿਨ ਆਦਿ। ਇਨ੍ਹਾਂ 'ਚ ਕੈਲੋਰੀਜ਼ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਅਤੇ ਨਾਲ ਹੀ ਚਰਬੀ ਦੀ ਮਾਤਰਾ ਨਾਂਹ ਦੇ ਬਰਾਬਰ ਹੁੰਦੀ ਹੈ।

ਦੰਦਾਂ ਲਈ ਉਪਯੋਗੀ : ਮਸਰਾਂ ਦੀ ਦਾਲ ਨੂੰ ਜੇਕਰ ਤੁਸੀ ਸਾੜ ਕੇ, ਪੀਹ ਕੇ ਇਸ ਦੀ ਸੁਆਹ ਬਣਾ ਲਵੋ ਅਤੇ ਉਸ ਨੂੰ ਰੋਜ਼ ਅਪਣੇ ਦੰਦਾਂ 'ਤੇ ਸਵੇਰੇ-ਸ਼ਾਮ ਰਗੜੋ ਤਾਂ ਦੰਦਾਂ ਦੀ ਚੰਗੀ ਸਫ਼ਾਈ ਹੁੰਦੀ ਹੈ। ਇਸ ਨਾਲ ਤੁਹਾਡੇ ਦੰਦ ਅਤੇ ਮਸੂੜੇ ਹੋਰ ਮਜ਼ਬੂਤ ਹੁੰਦੇ ਹਨ।

 

Have something to say? Post your comment

 

ਹੋਰ ਸਿਹਤ ਸੰਭਾਲ ਖ਼ਬਰਾਂ

ਭਾਂਡਿਆਂ,ਬੋਤਲਾਂ ਅਤੇ ਵਾਟਰ ਪਰੂਫ ਜੈਕੇਟਾਂ 'ਚ ਵਰਤੇ ਜਾਣ ਵਾਲੇ ਕੈਮੀਕਲ ਕੈਂਸਰ ਪੈਦਾ ਕਰਦੇ ਨੇ

ਆਓ ਤੁਹਾਨੂੰ ਦੱਸੀਏ ਕੱਚੇ ਅੰਬ ਦਾ ਅੰਬ ਪੰਨਾ ਬਣਾਉਣ ਦੀ ਵਿਧੀ

ਆਓ ਤੁਹਾਨੂੰ ਦੱਸੀਏ ਕੱਚੇ ਅੰਬ ਦੀ ਖੱਟੀ ਮਿੱਠੀ ਚਟਨੀ ਬਣਾਉਣ ਦਾ ਤਰੀਕਾ

‘ओरल कैंसर सुरक्षा के लिए दो मिनट की पहल’ एक अभियान शुरू

ਅਜਿਹੇ ਲੋਕਾਂ ਲਈ ਜ਼ਹਿਰ ਸਾਬਤ ਹੋ ਸਕਦੀ ਹੈ ਆਈਸਕ੍ਰੀਮ, ਸਾਵਧਾਨ ਰਹਿਣ ਦੀ ਲੋੜ

ਗਰਮੀਆਂ ਵਿੱਚ ਇਨ੍ਹਾਂ ਚੀਜ਼ਾਂ ਨਾਲ ਆਪਣੀ ਪਿਆਸ ਬੁਝਾਓ

अमृता फडणवीस ने नवीन चंद्र कुलकर्णी के मसलहेडॉन हेल्थ एंड वेलनेस स्टूडियो का उद्घाटन किया

ਆਓ ਜਾਣੀਏ ਸੌਂਫ ਦਾ ਪਾਣੀ ਪੀਣਾ ਕਿੰਨਾ ਗੁਣਕਾਰੀ ਹੈ

ਇਹ ਪਰੌਂਠੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ, ਆਪਣੀ ਖੁਰਾਕ ਵਿੱਚ ਸ਼ਾਮਿਲ

ਗਰਮੀ ਤੋਂ ਬਚਾਅ ਲਈ ਮੁੱਖ ਤਰੀਕੇ

 
 
 
 
Subscribe