Saturday, January 18, 2025
 

ਮਨੋਰੰਜਨ

ਸਿੱਧੂ ਮੂਸੇਵਾਲਾ ਦਾ 7ਵਾਂ ਗੀਤ 24 ਜੂਨ ਨੂੰ ਹੋਵੇਗਾ ਰਿਲੀਜ਼

June 22, 2024 02:05 PM


ਸਟੀਫਲਨ ਡੌਨ ਲੰਡਨ ਵਿਚ ਕਰ ਰਹੀ ਪ੍ਰਚਾਰ
ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ 7ਵਾਂ ਗੀਤ ਦੋ ਦਿਨਾਂ ਬਾਅਦ 24 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਮੂਸੇਵਾਲਾ ਦਾ ਇਹ ਨਵਾਂ ਗੀਤ 'ਡਿਲੈਮਾ' ਬ੍ਰਿਟਿਸ਼ ਗਾਇਕ ਸਟੀਫਲੋਨ ਡੌਨ ਨਾਲ ਹੈ। ਸਟੀਫਲੋਨ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਇਸ ਦਾ ਪ੍ਰਚਾਰ ਕਰ ਰਹੀ ਹੈ। ਇੰਨਾ ਹੀ ਨਹੀਂ ਇਸ ਦੇ ਲਈ ਉਹ ਲੰਡਨ ਦੀਆਂ ਸੜਕਾਂ 'ਤੇ ਵੀ ਉਤਰ ਆਈ ਹੈ। ਇਸ ਗੀਤ 'ਚ ਸਟੀਫਲੋਨ ਵੀ ਸਿੱਧੂ ਲਈ ਇਨਸਾਫ ਦੀ ਮੰਗ ਕਰਦੀ ਨਜ਼ਰ ਆਵੇਗੀ।

ਸਟੀਫਲਨ ਡੌਨ ਨੇ ਗੀਤ ਦੇ ਲਾਂਚ ਹੋਣ ਤੋਂ 48 ਘੰਟੇ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਇਕ ਪੋਸਟ ਪਾਈ, ਜਿਸ 'ਚ ਲੋਕਾਂ ਨੂੰ ਲੰਡਨ ਦੇ ਸਾਊਥ ਹਾਲ 'ਚ ਪਹੁੰਚਣ ਦੀ ਅਪੀਲ ਕੀਤੀ ਗਈ। ਇਸ ਅਪੀਲ ਨੂੰ 5 ਲੱਖ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਅਤੇ ਹਜ਼ਾਰਾਂ ਲੋਕ ਸਾਊਥ ਹਾਲ ਪਹੁੰਚੇ।

ਸਟੀਫਲਨ ਨੇ ਗੀਤ ਨੂੰ ਪ੍ਰਮੋਟ ਕਰਨ ਲਈ ਟੀ-ਸ਼ਰਟਾਂ ਪ੍ਰਿੰਟ ਕਰਵਾਈਆਂ ਹਨ, ਜਿਸ ਵਿਚ ਇਕ ਪਾਸੇ ਉਸ ਦੀ ਤਸਵੀਰ ਛਪੀ ਹੈ ਅਤੇ ਪਿਛਲੇ ਪਾਸੇ ਸਿੱਧੂ ਮੂਸੇਵਾਲਾ ਦੀ ਤਸਵੀਰ ਛਪੀ ਹੈ।

ਗੀਤ ਕਿੰਨੇ ਮਿੰਟ ਦਾ ਹੋਵੇਗਾ ਅਤੇ ਇਸ ਦੇ ਬੋਲ ਕੀ ਹੋਣਗੇ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਪਰ ਸਟੀਫਲਨ ਨੇ ਗੀਤ ਦੇ ਸਬੰਧ ਵਿੱਚ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ #justiceforsidhumoosewala ਨੂੰ ਪ੍ਰਮੋਟ ਕਰ ਰਹੀ ਹੈ। 

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

ਸੈਫ ਅਲੀ ਖਾਨ ਮਾਮਲੇ 'ਚ ਮੁੰਬਈ ਕ੍ਰਾਈਮ ਬ੍ਰਾਂਚ ਦਾ ਵੱਡਾ ਖੁਲਾਸਾ

ਸੈਫ ਅਲੀ ਖਾਨ 'ਤੇ ਹਮਲੇ ਬਾਰੇ ਕਰੀਨਾ ਨੇ ਤੋੜੀ ਚੁੱਪੀ

ਗੇਮ ਚੇਂਜਰ ਹੀ ਨਹੀਂ ਇਨ੍ਹਾਂ ਫਿਲਮਾਂ ਨੇ ਪਹਿਲੇ ਦਿਨ ਹੀ ਵੱਡੀ ਕਮਾਈ?

ਜਲੰਧਰ ਦੀ ਹਰਸੀਰਤ ਬਣੀ ਜੂਨੀਅਰ ਮਿਸ ਇੰਡੀਆ, ਗੁਜਰਾਤ ਦੀ ਪ੍ਰਿਅੰਸ਼ਾ ਦੂਜੇ ਸਥਾਨ 'ਤੇ ਰਹੀ

ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ

ਦਿਲਜੀਤ ਦੋਸਾਂਝ ਨੇ PM Modi ਨੂੰ ਮਿਲ ਕੇ ਗਾਇਆ ਇਹ ਗੀਤ

ਸੰਗੀਤਾ ਬਿਜਲਾਨੀ ਨੇ ਸਲਮਾਨ ਦਾ ਨਾਂ ਲਏ ਬਿਨਾਂ ਕੀਤਾ ਪਰਦਾਫਾਸ਼, ਛੋਟੇ ਕੱਪੜਿਆਂ 'ਤੇ ਹੋਇਆ ਵੱਡਾ ਖੁਲਾਸਾ

ਅਮਿਤਾਭ ਬੱਚਨ ਨੇ 'ਜਲਸਾ' ਦੇ ਬਾਹਰ ਇਕੱਠੇ ਹੋਏ ਪ੍ਰਸ਼ੰਸਕਾਂ ਨਾਲ ਕੀਤੀ ਮੁਲਾਕਾਤ

बैरोज़ बॉक्स ऑफिस कलेक्शन दिन 1: मोहनलाल फिल्म को मलाइकोट्टई वालिबन की तुलना में निराशाजनक शुरुआत मिली

करीना कपूर और सैफ अली खान ने क्रिसमस पर तैमूर को गिटार गिफ्ट किया, देखें तस्वीरें

 
 
 
 
Subscribe