ਅਹਿਮਦਾਬਾਦ 'ਚ ਹੀਟ ਸਟ੍ਰੋਕ ਦੇ ਚਲਦੇ ਵਿਗੜੀ ਸਿਹਤ
ਖਾਨ IPL 'ਚ ਆਪਣੀ ਟੀਮ ਨੂੰ ਸਪੋਰਟ ਕਰਨ ਪਹੁੰਚੇ ਸਨ
ਅਹਿਮਦਾਬਾਦ : ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਖਬਰ ਹੈ ਕਿ ਕਿੰਗ ਖਾਨ ਦੀ ਸਿਹਤ ਅਚਾਨਕ ਵਿਗੜ ਗਈ। ਅਜਿਹੇ 'ਚ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਅਦਾਕਾਰ ਦੀ ਤਬੀਅਤ ਗਰਮੀ ਕਾਰਨ ਵਿਗੜ ਗਈ। ਉਹ ਅਹਿਮਦਾਬਾਦ ਦੇ ਕੇਡੀ ਹਸਪਤਾਲ ਵਿੱਚ ਇਲਾਜ ਅਧੀਨ ਹਨ।
ਤੁਹਾਨੂੰ ਦੱਸ ਦੇਈਏ ਕਿ ਸ਼ਾਹਰੁਖ ਖਾਨ IPL 2024 ਕੁਆਲੀਫਾਇਰ 1 ਵਿੱਚ ਆਪਣੀ ਟੀਮ KKR ਨੂੰ ਸਪੋਰਟ ਕਰਨ ਲਈ ਅਹਿਮਦਾਬਾਦ ਪਹੁੰਚੇ ਸਨ। ਮੰਗਲਵਾਰ ਨੂੰ ਉਹ ਨਰਿੰਦਰ ਮੋਦੀ ਸਟੇਡੀਅਮ ਵਿੱਚ ਆਪਣੀ ਟੀਮ ਲਈ ਤਾੜੀਆਂ ਵਜਾਉਂਦੇ ਅਤੇ ਚੀਅਰਅੱਪ ਕਰਦੇ ਨਜ਼ਰ ਆਏ। ਫਿਲਹਾਲ ਗੌਰੀ ਖਾਨ ਆਪਣੇ ਪਤੀ ਨੂੰ ਦੇਖਣ ਅਹਿਮਦਾਬਾਦ ਦੇ ਹਸਪਤਾਲ ਪਹੁੰਚੀ ਹੈ।