Friday, July 31, 2026
BREAKING NEWS
ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (5 ਮਈ 2026)ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (1 ਮਈ 2026)ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (27 ਅਪ੍ਰੈਲ 2026)ਟਰੰਪ ਦਾ ਵੱਡਾ ਫੈਸਲਾ: ਵਿਦੇਸ਼ੀ ਦਵਾਈਆਂ 'ਤੇ 100% ਟੈਰਿਫ ਦਾ ਐਲਾਨ; ਭਾਰਤ ਸਮੇਤ ਕਈ ਦੇਸ਼ਾਂ ਨੂੰ ਲੱਗੇਗਾ ਝਟਕਾ, ਧਾਤਾਂ ਦੇ ਨਿਯਮਾਂ 'ਚ ਰਾਹਤਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (3 ਅਪ੍ਰੈਲ 2026)ਸਟਾਕ ਮਾਰਕੀਟ 'ਚ ਵੱਡਾ ਭੂਚਾਲ: ਸੈਂਸੈਕਸ 1500 ਅਤੇ ਨਿਫਟੀ 464 ਅੰਕ ਟੁੱਟਿਆ; ਟਰੰਪ ਦੇ ਬਿਆਨ ਅਤੇ ਈਰਾਨ ਤਣਾਅ ਕਾਰਨ ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬੇ!ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਅਪ੍ਰੈਲ 2026)ਵੱਡੀ ਖ਼ਬਰ: ਚੰਡੀਗੜ੍ਹ ਦੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਜ਼ਬਰਦਸਤ ਧਮਾਕਾ; ਇਲਾਕੇ ਵਿੱਚ ਦਹਿਸ਼ਤ, ਸੁਰੱਖਿਆ ਬਲ ਮੌਕੇ 'ਤੇ ਤਾਇਨਾਤ!ਕੇਂਦਰੀ ਕਰਮਚਾਰੀਆਂ 'ਚ ਵਧਿਆ DA ਫ੍ਰੀਜ਼ ਹੋਣ ਦਾ ਡਰ: 8ਵੇਂ ਪੇਅ-ਕਮਿਸ਼ਨ ਅਤੇ ਗਲੋਬਲ ਤਣਾਅ ਕਾਰਨ ਦੇਰੀ; ਜਾਣੋ ਕਦੋਂ ਹੋ ਸਕਦਾ ਹੈ ਵਾਧੇ ਦਾ ਐਲਾਨ!ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਜੁਡੀਸ਼ੀਅਲ ਰਿਮਾਂਡ 'ਤੇ ਭੇਜੇ

ਕਾਵਿ ਕਿਆਰੀ

ਆਲ੍ਹਣਾ (Nest)

May 16, 2020 04:53 PM
ਆਲ੍ਹਣਾ ਬਣਾਉਣ ਲਈ ਘੁੱਗੀ ਨੇ,
ਜ਼ੋਰ ਪੂਰਾ ਹੈ ਲਗਾਇਆ।
ਤਿਣਕਾ ਤਿਣਕਾ ਕਰ ਕੇ ਇਕੱਠਾ,
ਰੋਸ਼ਨਦਾਨ ਵਿੱਚ ਟਿਕਾਇਆ।
ਬਿਨ੍ਹਾਂ ਅੱਕੇ ਅਤੇ ਥੱਕੇ,
ਡੱਕੇ ਚੱਕ ਲਿਆਈ ਜਾਵੇ।
ਕਿਸੇ ਕਾਰੀਗਰ ਦੇ ਵਾਂਗੂੰ,
ਡਿਜ਼ਾਇਨ ਬਣਾਈ ਜਾਵੇ।
ਕੁੱਝ ਦਿਨਾਂ ਦੇ ਵਿੱਚ,
ਆਲ੍ਹਣਾ ਘੁੱਗੀ ਨੇ ਬਣਾਇਆ।
ਰਹਿਣ ਲਈ ਉਸ ਵਿੱਚ,
ਪਰਿਵਾਰ ਘੁੱਗੀ ਦਾ ਆਇਆ।
ਦਿਨ ਚੜ੍ਹਦੇ ਹੀ ਘੁੱਗੀ,
ਉਡਾਰੀ ਲੰਬੀ ਲਾਉਂਦੀ।
ਆਪਣੇ ਬੱਚਿਆਂ ਲਈ,
ਖਾਣਾ ਲੱਭ ਕੇ ਲਿਆਉਂਦੀ।
ਨਿੱਕਾ ਜਿਹਾ ਪਰਿਵਾਰ ਇਹ,
ਸਭ ਨੂੰ ਬੜਾ ਫੱਬਦਾ।
ਘੁੱਗੀ ਦਾ ਆਲ੍ਹਣਾ,
ਘਰ ਚ ਚੰਗਾ ਲੱਗਦਾ।
 
~ਪ੍ਰਿੰਸ ਅਰੋੜਾ ਮਲੌਦ
ਲੁਧਿਆਣਾ
 

Have something to say? Post your comment

Subscribe