ਲਿਖ ਲਿਖ ਵਰਕੇ,  ਭਰ ਦੇ ਬੰਦਿਆ
ਅੱਜ ਤੇ,  ਮਾਂ ਦਿਹਾੜਾ ਏ
ਉਂਝ ਭਾਵੇਂ ਤੂੰ,  ਬਾਤ ਨਾ ਪੁੱਛੇਂ
ਅੱਜ ਕਹਿਨੈਂ,  ਮਾਂ ਦਿਹਾੜਾ ਏ।
ਉਹ ਪਿਆਰ ਤਾਂ ਤੈਨੂੰ,  ਹਰ ਦਿਨ ਕਰਦੀ
ਤੂੰ ਤਾਂ ਅੱਜ ਤੇ,  ਖੜ੍ਹ ਗਿਆ ਏਂ
ਅੱਜ ਤੋਂ ਅੱਗੇ,  ਕੱਲ ਵੀ ਆਉਣਾ
ਕੀ ਕੱਲ ਵੀ ਮਾਂ ਦਾ,  ਪਿਆਰਾ ਏ.?
ਤੂੰ ਤਾਂ ਮਾਂ ਨੂੰ,  ਦਿਨਾਂ 'ਚ ਬੰਨ੍ਹ ਤਾ
ਇੰਝ ਨਾ ਬੰਦਿਆ,  ਕਰ ਵੇ ਤੂੰ
ਉਹਦਾ ਦਿਨ ਤਾਂ,  ਚੜ੍ਹਦਾ ਲਹਿੰਦਾ
ਉਹਨੂੰ ਪਲ ਪਲ ਚੇਤੇ,  ਆਵੇਂ ਤੂੰ।
ਮਾਂ ਦੀ ਪਾਕ,  ਮੁਹੱਬਤ ਬੰਦਿਆ
ਮਾਂ ਨੂੰ ਹਰ ਪਲ,  ਖੁਸ਼ ਰੱਖ ਤੂੰ
ਜਿਹਨੇ ਤੈਨੂੰ,  ਦਰ ਦਰ ਮੰਗਿਆ
ਕਿਸੇ ਦਰ ਵੀ ਉਹਨੂੰ,  ਰੋਲ ਨਾ ਤੂੰ।
 
ਗੁਰਪ੍ਰੀਤ ਸਿੰਘ
 گُر پریت سنگھ