ਜੀਊਦੀਆਂ ਰਹਿਣ ਉਹ ਮਾਵਾਂ
ਆਪ ਸੂਲਾਂ ਵੀ ਮਨਜ਼ੂਰ ਕੀਤੀਆਂ
ਤੈਨੂੰ ਨਾ ਲੱਗਣ ਦਿਤੀਆਂ ਤੱਤੀਆਂ ਹਵਾਵਾਂ, 
ਪਾਲ ਪੋਸ ਕੇ ਵੱਡਾ ਕੀਤਾ
ਦਿੱਤੀਆਂ ਲੰਮੀ ਉਮਰ ਦੀਆਂ ਦੁਆਵਾਂ, 
ਜ਼ਿੰਦਗੀ ਦੇ ਹਰ ਰਾਹ ਪੇੜੇ ਵਿੱਚ
ਤੇਰੀ ਖੁਸ਼ੀ ਵਿੱਚ ਖੁਸ਼ੀ ਲੱਭ ਕੇ
ਪੂਰੀਆਂ ਕੀਤੀਆਂ ਤੇਰੀਆਂ ਇੱਛਾਵਾਂ, 
ਜ਼ਿੰਦਗੀ ਦਾ ਜਦੋਂ ਪਹੀਆ ਘੁੰਮਿਆ
ਸਮੇਂ ਨੇ ਬਦਲੀਆਂ ਦੋਹਾਂ ਦੀਆਂ ਥਾਵਾਂ, 
ਕੁਦਰਤ ਨੇ ਹੁਣ ਮੌਕਾ ਦਿੱਤਾ
ਮਾਂ ਦੀਆਂ ਸਾਰੀਆਂ ਸੱਧਰਾਂ ਪੂਰੀਆਂ ਕਰਵਾਵਾਂ
ਉਹਨੂੰ ਖੁਸ਼ ਰੱਖਣ ਲਈ ਮੈਂ ਕਿਉਂ ਨਾ ਪੂਰੀ ਵਾਹ ਲਾਵਾਂ, 
ਰੱਬ ਤੋਂ ਉੱਚਾ ਮਾਂ ਦਾ ਰੁਤਬਾ
ਓਹਦੇ ਪੈਰਾਂ ਨੂੰ ਚੁੰਮ ਮੱਥੇ ਲਾਵਾਂ, 
ਰੱਖਾਂ ਓਹਨੂੰ ਸਦਾ ਦਿਲ ਦੇ ਅੰਦਰ
ਨਾਲ ਪੂਰਿਆਂ ਚਾਵਾਂ, 
ਬੁਢਾਪੇ ਵਿੱਚ ਜੇ ਕਿਸੇ ਹੋਰ ਦੇ ਹੱਥਾਂ ਵੱਲ ਵੇਖਣਾ ਪੈ ਜਾਵੇ
ਮਰ ਜਾਣ ਤੇਰੀਆਂ ਇਹੋ ਜਹੀਆਂ ਬੇਲੋੜੀਆਂ ਇੱਛਾਵਾਂ, 
ਅਜੇ ਵੀ ਅਕਲ ਨੂੰ ਹੱਥ ਮਾਰ ਬੰਦਿਅਾਂ
ਬੁੱਢੇ ਵਾਰੇ ਧੱਕਾ ਦੇ ਕੇ
ਕਿਉਂ ਕਲਯੁਗੀ ਔਲਾਦ ਕਹਾਵਾਂ, 
ਪਥਰਨੁਮਾ ਇਸ ਘਰ ਦੇ ਅੰਦਰ
ਮਾਂ ਦੇ ਪਿਆਰ ਦਾ ਬੂਟਾ ਲਾਵਾਂ, 
ਕੁਦਰਤ ਤੋਂ ਇਹੀ ਮੰਗਦੀ ਕੋਮਲ
ਸਦਾ ਖੁਸ਼ ਰਹਿਣ ਜਗਤ ਦੀਆਂ ਮਾਵਾਂ।
~ ਕਮਲਜੀਤ ਕੌਰ ਢਿੱਲੋਂ
kaurkomal2792@gmail.com