Saturday, August 02, 2025
 

ਪੰਜਾਬ

ਮੋਟਰਸਾਇਕਲ ਤੇ ਟਰਾਲੇ ਦੀ ਟੱਕਰ, ਨੌਜਵਾਨ ਦੀ ਮੌਤ

October 31, 2023 07:17 AM

ਗੁਰੂ ਹਰਸਹਾਏ: ਗੁੱਦੜ ਢੰਡੀ 'ਤੇ ਬਣੇ ਪੈਟਰੋਲ ਪੰਪ ਦੇ ਨੇੜੇ ਹੋਏ ਜ਼ਬਰਦਸਤ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ।

ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਜਗਮੀਤ ਸਿੰਘ ਪੁੱਤਰ ਨਰਜੀਤ ਸਿੰਘ ਵਾਸੀ ਬਸਤੀ ਕੱਲੇ ਵਾਲੀ, ਜੋ ਕਿ ਫਿਰੋਜ਼ਪੁਰ ਵਿਖੇ ਆਰਮੀ ਸਕੂਲ ਵਿਚ ਬਤੌਰ ਅਧਿਆਪਕ ਨੌਕਰੀ ਕਰਦਾ ਸੀ, ਸਕੂਲ ਤੋ ਵਾਪਸ ਆਪਣੇ ਘਰ ਬਸਤੀ ਕੱਲੇ ਵਾਲਾਂ ਨੂੰ ਆ ਰਿਹਾ ਸੀ। 

ਟਰਾਲਾ ਡਰਾਈਵਰ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

Have something to say? Post your comment

 
 
 
 
 
Subscribe