Sunday, August 03, 2025
 

ਪੰਜਾਬ

ਕੋਟਕਪੂਰਾ ਗੋਲੀਕਾਂਡ : SIT ਵਲੋਂ ਤਕਾਲੀ CM ਦੇ ਮੁੱਖ ਸਕੱਤਰ ਤੇ ਇਨ੍ਹਾਂ 2 ਸਾਬਕਾ ਅਧਿਕਾਰੀਆਂ ਨੂੰ ਸੰਮਨ ਜਾਰੀ

March 04, 2023 05:49 PM

ਕੋਟਕਪੂਰਾ - ਕੋਟਕਪੂਰਾ ਗੋਲੀਬਾਰੀ ਮਾਮਲੇ 'ਚ SIT ਨੇ ਪੰਜਾਬ ਪੁਲਿਸ ਦੇ 2 ਸਾਬਕਾ ਅਧਿਕਾਰੀਆਂ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਮੁੱਖ ਸਕੱਤਰ ਗਗਨਦੀਪ ਬਰਾੜ ਨੂੰ ਸੰਮਨ ਜਾਰੀ ਕੀਤੇ ਹਨ। ਇਹ ਸੰਮਨ ਰੋਹਿਤ ਚੌਧਰੀ (ਉਸ ਸਮੇਂ ਦੇ ਐਡਜੀਪੀ) ਅਤੇ ਆਈਜੀ ਆਰਐਸ ਖਟੜਾ ਨੂੰ ਐਲ ਕੇ ਯਾਦਵ ਦੀ ਅਗਵਾਈ ਵਾਲੀ SIT ਨੇ ਜਾਰੀ ਕੀਤੇ ਹਨ।

ਉਸ ਸਮੇਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਮੁੱਖ ਸਕੱਤਰ ਗਗਨਦੀਪ ਬਰਾੜ ਸਨ, ਉਨ੍ਹਾਂ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਗਗਨਦੀਪ ਬਰਾੜ ਨੂੰ ਇਸ ਮਾਮਲੇ 'ਚ ਚੱਲ ਰਹੀ ਜਾਂਚ ਦੇ ਸਬੰਧ 'ਚ ਪਹਿਲੀ ਵਾਰ 6 ਮਾਰਚ ਨੂੰ ਸੈਕਟਰ 32 ਦੇ ਅਧਿਕਾਰੀ ਪੁਲਿਸ ਇੰਸਟੀਚਿਊਟ 'ਚ ਸੰਮਨ ਭੇਜੇ ਗਏ ਸਨ। 

ਦੱਸ ਦਈਏ ਕਿ ਐਸ.ਆਈ.ਟੀ ਨੇ 1 ਹਫ਼ਤਾ ਪਹਿਲਾਂ ਅਦਾਲਤ ਵਿਚ ਚਲਾਨ ਪੇਸ਼ ਕੀਤਾ ਸੀ। ਐਸ.ਆਈ.ਟੀ. ਦਾ ਕਹਿਣਾ ਹੈ ਕਿ ਜਿਵੇਂ ਹੀ ਹੋਰ ਸਬੂਤ ਮਿਲਣਗੇ , ਇਸ ਮਾਮਲੇ 'ਚ ਹੋਰ ਚਲਾਨ ਵੀ ਪੇਸ਼ ਕੀਤੇ ਜਾਣਗੇ। 

 

Have something to say? Post your comment

 
 
 
 
 
Subscribe