Sunday, August 03, 2025
 

ਪੰਜਾਬ

ਵਿਜੀਲੈਂਸ ਬਿਊਰੋ ਨੇ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਪੰਚਾਇਤ ਸੰਮਤੀ ਪਟਵਾਰੀ

February 13, 2023 10:52 AM

ਗੁਰੂ ਹਰ ਸਹਾਏ : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਤਹਿਤ ਗੁਰੂ ਹਰ ਸਹਾਏ ਵਿਖੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਦੇ ਸੰਮਤੀ ਪਟਵਾਰੀ ਸੁਖਬੀਰ ਸਿੰਘ ਨੂੰ 6000 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਵਿਜੀਲੈਂਸ ਬਿਊਰੋ ਯੂਨਿਟ ਫ਼ਿਰੋਜ਼ਪੁਰ ਦੇ ਡੀ. ਐਸ . ਪੀ .ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਸੰਮਤੀ ਪਟਵਾਰੀ ਸੁਖਬੀਰ ਸਿੰਘ, ਇਕ ਮੌਜੂਦਾ ਸਰਪੰਚ ਨੂੰ ਵਾਰ ਵਾਰ ਫੋਨ ਕਰ ਕੇ ਉਸ ਕੋਲੋਂ ਰਿਸ਼ਵਤ ਦੀ ਮੰਗ ਕਰ ਰਿਹਾ ਸੀ।

ਸਰਪੰਚ ਵਲੋਂ ਵਿਜੀਲੈਂਸ ਦਫ਼ਤਰ ਫ਼ਿਰੋਜ਼ਪੁਰ ਵਿਖੇ ਸਬੂਤਾਂ ਸਮੇਤ ਸ਼ਿਕਾਇਤ ਦਰਜ਼ ਕਰਵਾਈ ਗਈ, ਜਿਸ ਦੇ ਤਹਿਤ ਵਿਜੀਲੈਂਸ ਟੀਮ ਨੇ ਸੰਮਤੀ ਪਟਵਾਰੀ ਸੁਖਬੀਰ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਦਿਆਂ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਰਕਮ ਬਰਾਮਦ ਕੀਤੀ ਹੈ

 

Have something to say? Post your comment

 
 
 
 
 
Subscribe