Saturday, August 02, 2025
 

ਪੰਜਾਬ

ਜੰਞ ਚੜ੍ਹੇ ਲਾੜੇ ਦੀ ਗੱਡੀ 'ਤੇ ਮਧੂਮੱਖੀਆਂ ਨੇ ਕੀਤਾ ਹਮਲਾ

December 12, 2022 07:07 AM

ਤਲਵਾੜਾ : ਐਤਵਾਰ ਨੂੰ ਵਿਆਹੁਣ ਜਾ ਰਹੇ ਇਕ ਲਾੜੇ ਦੀ ਗੱਡੀ ’ਤੇ ਮਧੂਮੱਖੀਆਂ ਨੇ ਹਮਲਾ ਕਰ ਦਿੱਤਾ ਜਿਸ ਵਿਚ ਲਾੜੇ ਸਮੇਤ 7 ਲੋਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ।

ਜਾਣਕਾਰੀ ਮੁਤਾਬਿਕ ਪਿੰਡ ਦੇਪੁਰ ਦੇ ਜਸਵੀਰ ਸਿੰਘ ਪੁੱਤਰ ਜਗਦੀਸ਼ ਦਾ ਵਿਆਹ ਐਤਵਾਰ ਨੂੰ ਸੀ ਜਿਸਨੂੰ ਵਿਆਹੁਣ ਲਈ ਦੇਪੁਰ ਤੋਂ ਪਿੰਡ ਲੈਹੜੀਆਂ ਕਾਰ ’ਚ ਜਾ ਰਹੇ ਸਨ। ਜੱਦ ਲਾੜੇ ਦੀ ਗੱਡੀ ਦਾਤਾਰਪੁਰ ਤੋਂ ਹਾਜੀਪੁਰ ਰੋਡ ’ਤੇ ਪੈਂਦੀ ਮੁਕੇਰੀਆਂ ਹਾਈਡਲ ਪ੍ਰੋਜੈਕਟ ਨਹਿਰ ਕੋਲ ਪੁੱਜੀ ਤਾਂ ਮਧੂਮੱਖੀਆਂ ਵਲੋਂ ਲਾੜੇ ਦੀ ਕਾਰ ’ਤੇ ਹਮਲਾ ਕਰ ਦਿੱਤਾ ਗਿਆ।

ਵੱਡੀ ਗਿਣਤੀ ’ਚ ਮਧੂਮੱਖੀਆਂ ਕਾਰ ਦੇ ਸ਼ੀਸ਼ੇ ਖੁੱਲ੍ਹੇ ਹੋਣ ਕਾਰਣ ਅੰਦਰ ਵੜ ਗਈਆਂ ਜਿਸ ਕਰਕੇ ਕਾਰ ਸਵਾਰਾਂ ਨੂੰ ਗੱਡੀ ਛੱਡ ਕੇ ਭੱਜਣ ਲਈ ਮਜਬੂਰ ਹੋਣਾ ਪਿਆ ਤੇ ਜਾਨ ਬਚਾਉਣ ਦੀ ਗੁਹਾਰ ਲਗਾਉਣੀ ਪਈ। ਮੌਕੇ ’ਤੇ ਪਹੁੰਚੇ ਪਿੰਡ ਦੇ ਲੋਕਾਂ ਨੇ ਆਪਣੀ ਗੱਡੀ ’ਚ ਪਾ ਕੇ ਜ਼ਖ਼ਮੀ ਹੋਏ ਲੋਕਾਂ ਨੂੰ ਜਿਸ ਵਿੱਚ ਇੱਕ ਰਾਹਗੀਰ ਵੀ ਸੀ, ਨੇੜੇ ਪੈਂਦੇ ਸਰਕਾਰੀ ਹਸਪਤਾਲ ਹਾਜੀਪੁਰ ਵਿੱਚ ਗੰਭੀਰ ਅਵਸਥਾ ਵਿੱਚ ਪੁਚਾਇਆ।

ਜ਼ਖ਼ਮੀਆਂ ਦੀ ਪਛਾਣ ਜਸਵੀਰ ਸਿੰਘ, ਕਿਰਨਾਂ, ਨੇਹਾ ਪੂਜਾ, ਰਿਸ਼ੀ ਪੰਡਿਤ, ਬੱਚਿਆਂ ਵਿੱਚ ਪਰੀ, ਵਰੁਣ, ਜਾਨਵੀ ਤੇ ਰਾਹਗੀਰ ਕਮਲਜੀਤ ਵਜੋਂ ਹੋਈ ਹੈ। ਡਾਕਟਰਾਂ ਦਾ ਕਹਿਣਾ ਸੀ ਕਿ ਲਾੜੇ ਨੂੰ ਤਾਂ ਮੁੱਡਲੇ ਇਲਾਜ ਤੋਂ ਬਾਅਦ ਕੁਝ ਦੇਰ ਬਾਅਦ ਭੇਜ ਦਿੱਤਾ ਗਿਆ ਸੀ ਤੇ ਬਾਕੀਆਂ ਨੂੰ ਵੀ ਇਲਾਜ ਤੋਂ ਬਾਅਦ ਸ਼ਾਮ ਤਕ ਘਰ ਭੇਜ ਦਿੱਤਾ ਜਾਵੇਗਾ।

 

Have something to say? Post your comment

 
 
 
 
 
Subscribe