Saturday, August 02, 2025
 

ਪੰਜਾਬ

ਕੈਦੀਆਂ ਨੂੰ ਪੇਸ਼ੀ ਲਈ ਅਦਾਲਤ ਲੈ ਕੇ ਪਹੁੰਚੇ ASI ਨੂੰ ਲੱਗੀ ਗੋਲ਼ੀ, ਮੌਤ

September 06, 2022 04:38 PM

ਸ੍ਰੀ ਮੁਕਤਸਰ ਸਾਹਿਬ: ਕੋਰਟ ਕੰਪਲੈਕਸ ਦੇ ਬਖ਼ਸ਼ੀਖਾਨੇ 'ਚ ਗੋਲੀ ਚੱਲਣ ਨਾਲ ASI ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਲਾਈਨ ਵਿਚ ਹਾਜ਼ਰ ASI ਕੁਲਵਿੰਦਰ ਸਿੰਘ ਜੇਲ੍ਹ ’ਚੋਂ ਪੇਸ਼ੀ ਲਈ ਕੈਦੀਆਂ ਨੂੰ ਮਾਣਯੋਗ ਅਦਾਲਤ ਵਿਚ ਲੈ ਕੇ ਆਇਆ ਸੀ।

ਜਿੱਥੇ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਮੌਕੇ ’ਤੇ ਘਟਨਾ ਦੀ ਜਾਂਚ ਲਈ SP ਕੁਲਵੰਤ ਰਾਏ, DSP ਜਗਦੀਸ਼ ਕੁਮਾਰ ਪਹੁੰਚੇ। DSP ਜਗਦੀਸ਼ ਕੁਮਾਰ ਨੇ ਦੱਸਿਆ ਕਿ ਕੁਲਵਿੰਦਰ ਸਿੰਘ ASI ਜੋ ਕਿ ਪੁਲਿਸ ਲਾਈਨ 'ਚ ਡਿਊਟੀ ’ਤੇ ਸੀ ਅੱਜ ਸਵੇਰੇ ਜੇਲ੍ਹ ’ਚੋਂ ਪੇਸ਼ੀ ਲਈ ਕੈਦੀਆਂ ਨੂੰ ਮਾਣਯੋਗ ਅਦਾਲਤ 'ਚ ਲੈ ਕੇ ਆਇਆ।

ਜਿੱਥੇ ਜਦੋਂ ਉਹ ਸਾਥੀ ਪੁਲਿਸ ਕਰਮੀਆਂ ਨਾਲ ਕਾਗਜ਼ ਪੱਤਰਾਂ ਦਾ ਕੰਮ ਕਰ ਰਿਹਾ ਸੀ ਤਾਂ ਕਥਿਤ ਤੌਰ ’ਤੇ ਉਸ ਦੀ ਸਰਵਿਸ ਕਾਰਬਾਈਨ ’ਚੋਂ ਗੋਲੀ ਚੱਲ ਗਈ। ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ। 

 

Have something to say? Post your comment

 
 
 
 
 
Subscribe