Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਪੰਜਾਬ

ਪਹਿਲਾਂ ਮਾਸੂਮ ਧੀ ਦਾ ਕੀਤਾ ਕਤਲ, ਫਿਰ ਮਾਂ ਇਸ ਤਰ੍ਹਾਂ ਆਈ ਕਾਬੂ

August 13, 2022 05:12 PM

ਅੰਮਿ੍ਤਸਰ : ਪੰਜਾਬ ਦੇ ਅੰਮ੍ਰਿਤਸਰ ਦੇ ਗੋਲਡਨ ਟੈਂਪਲ ਪਲਾਜ਼ਾ ਵਿਖੇ ਮ੍ਰਿਤਕ ਮਿਲੀ ਢਾਈ ਸਾਲਾ ਦੀਪਜੋਤ ਕੌਰ ਦੀ ਮਾਂ ਮਨਿੰਦਰ ਕੌਰ ਨੇ ਹੱਤਿਆ ਕਰ ਦਿੱਤੀ ਸੀ। ਦੀਪਜੋਤ ਕੌਰ ਦੀ ਲਾਸ਼ ਵੀਰਵਾਰ ਦੇਰ ਸ਼ਾਮ ਗੋਲਡਨ ਟੈਂਪਲ ਪਲਾਜ਼ਾ ਤੋਂ ਮਿਲੀ। ਹਰਿਆਣਾ ਦੇ ਯਮੁਨਾਨਗਰ ਦੀ ਰਹਿਣ ਵਾਲੀ ਮਨਿੰਦਰ ਕੌਰ ਬੁੱਧਵਾਰ ਨੂੰ ਆਪਣੇ ਬੇਟੇ ਅਤੇ ਬੇਟੀ ਨਾਲ ਅੰਮ੍ਰਿਤਸਰ ਆਈ ਹੋਈ ਸੀ। ਵੀਰਵਾਰ ਦੁਪਹਿਰ ਉਸ ਨੇ ਬੇਟੀ ਦੀਪਜੋਤ ਕੌਰ ਨੂੰ ਜ਼ਹਿਰ ਦੇ ਦਿੱਤਾ ਅਤੇ ਉਸ ਤੋਂ ਬਾਅਦ ਉਹ ਉਸ ਦੀ ਲਾਸ਼ ਛੱਡ ਕੇ ਫਰਾਰ ਹੋ ਗਈ ਸੀ।

ਮਨਿੰਦਰ ਕੌਰ ਅੰਮ੍ਰਿਤਸਰ ਤੋਂ ਰਾਜਪੁਰਾ ਪਹੁੰਚੀ ਅਤੇ ਪੁਲਿਸ ਕੋਲ ਪਹੁੰਚ ਕੇ ਬੇਟੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ। ਰਾਜਪੁਰਾ ਪੁਲੀਸ ਨੇ ਮਨਿੰਦਰ ਕੌਰ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਲਿਆ। ਇਸ ਦੌਰਾਨ ਸ਼ਨੀਵਾਰ ਨੂੰ ਢਾਈ ਸਾਲਾ ਦੀਪਜੋਤ ਕੌਰ ਦਾ ਅੰਮ੍ਰਿਤਸਰ 'ਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਉਸਦੇ ਪਿਤਾ ਕੁਲਵਿੰਦਰ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ।

ਕੁਲਵਿੰਦਰ ਸਿੰਘ ਨੇ ਦੋਵਾਂ ਬੱਚਿਆਂ ਦੇ ਲਾਪਤਾ ਹੋਣ ਦੀ ਸ਼ਿਕਾਇਤ 10 ਅਗਸਤ ਨੂੰ ਯਮੁਨਾਨਗਰ ਥਾਣੇ ਨੂੰ ਦਿੱਤੀ ਸੀ। ਇਸ ਦੀ ਐਫਆਈਆਰ ਉਥੇ ਦਰਜ ਹੈ। ਹੁਣ ਯਮੁਨਾਨਗਰ ਪੁਲਿਸ ਇਸ ਮਾਮਲੇ ਦੀ ਜਾਂਚ ਕਰੇਗੀ।

ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਮਨਿੰਦਰ ਕੌਰ ਦਾ ਪਤੀ ਕੁਲਵਿੰਦਰ ਸਿੰਘ ਹਰਿਆਣਾ ਦੇ ਯਮੁਨਾਨਗਰ ਦਾ ਰਹਿਣ ਵਾਲਾ ਹੈ ਅਤੇ ਗੁਰੂਗ੍ਰਾਮ ਵਿੱਚ ਇੱਕ ਮਾਰੂਤੀ ਕੰਪਨੀ ਦੇ ਪਲਾਂਟ ਵਿੱਚ ਕੰਮ ਕਰਦਾ ਹੈ। ਕੁਲਵਿੰਦਰ ਸਿੰਘ ਨੂੰ ਮਨਿੰਦਰ ਦੇ ਚਰਿੱਤਰ 'ਤੇ ਸ਼ੱਕ ਸੀ, ਜਿਸ ਕਾਰਨ ਦੋਵੇਂ ਰੋਜ਼ ਹੀ ਝਗੜਾ ਕਰਦੇ ਸਨ। ਬੁੱਧਵਾਰ ਨੂੰ ਮਨਿੰਦਰ ਕੌਰ ਘਰੋਂ ਨਿਕਲ ਕੇ ਆਪਣੇ 8 ਸਾਲਾ ਬੇਟੇ ਹਰਕੀਰਤ ਸਿੰਘ ਅਤੇ ਢਾਈ ਸਾਲ ਦੀ ਬੇਟੀ ਦੀਪਜੋਤ ਕੌਰ ਨਾਲ ਅੰਮ੍ਰਿਤਸਰ ਆ ਗਈ। ਇਸ ’ਤੇ ਕੁਲਵਿੰਦਰ ਸਿੰਘ ਨੇ ਉਸੇ ਦਿਨ ਯਮੁਨਾਨਗਰ ਪੁਲੀਸ ਨੂੰ ਸ਼ਿਕਾਇਤ ਦਿੱਤੀ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

ਉਦਯੋਗ ਬੰਦ ਹੋ ਰਹੇ ਹਨ, ਝੋਨੇ ਦੀ ਫ਼ਸਲ ਸੁੱਕ ਰਹੀ ਹੈ: ਰਾਜਾ ਵੜਿੰਗ

ਸਰਕਾਰ ਨੇ ਬਿਜਲੀ ਸੈਕਟਰ ਨੂੰ ਤਬਾਹ ਕੀਤਾ: ਸੁਨੀਲ ਜਾਖੜ

ਪੰਜਾਬ 'ਚ ਬਿਜਲੀ ਕਟੌਤੀ ਦੀ ਹਾਹਾਕਾਰ, ਸਰਕਾਰ ਦਾ ਝੂਠ ਬੇਨਕਾਬ : ਮਜੀਠੀਆ

ਪੰਜਾਬ-ਹਰਿਆਣਾ ਹਾਈ ਕੋਰਟ ‘ਚ ਡੀਏ ਮਾਮਲੇ ਦੀ ਹੋਈ ਸੁਣਵਾਈ

ਪੰਜਾਬ ਸਰਕਾਰ ਵੱਲੋਂ 12 ਸਤੰਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ 'ਚ ਛੁੱਟੀ ਦਾ ਐਲਾਨ

ਤਰਨਤਾਰਨ 'ਚ ਪੁਲਿਸ ਮੁਕਾਬਲੇ ਦੌਰਾਨ ਦੋ ਬਦਮਾਸ਼ ਜ਼ਖਮੀ

PRTC ਦੇ ਆਊਟਸੋਰਸ ਕਰਮਚਾਰੀਆਂ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ ਵੱਡਾ ਝਟਕਾ

ਪੰਜਾਬ ਇੰਚਾਰਜ ਵਜੋਂ ਸਚਿਨ ਪਾਇਲਟ ਦੀ ਨਿਯੁਕਤੀ ਨੇ ਪਾਰਟੀ ਵਰਕਰਾਂ 'ਚ ਜਗਾਈ ਨਵੀਂ ਉਮੀਦ: ਚਰਨਜੀਤ ਚੰਨੀ

ਮੋਹਾਲੀ ਦੇ ਸਨੇਟਾ 'ਚ ਪੁਲਿਸ ਮੁਕਾਬਲੇ 'ਚ ਲੋੜੀਂਦਾ ਬਦਮਾਸ਼ ਕਾਬੂ, ਹਥਿਆਰ ਬਰਾਮਦ

ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ SIT ਵੱਲੋਂ ਸੁਖਬੀਰ ਸਿੰਘ ਬਾਦਲ ਤਲਬ

 
 
 
 
Subscribe