Sunday, August 03, 2025
 

ਪੰਜਾਬ

ਪਟਿਆਲਾ ਕੇਂਦਰੀ ਜੇਲ੍ਹ ’ਚੋਂ ਕੈਦੀ ਫ਼ਰਾਰ

August 13, 2022 11:45 AM

ਪਟਿਆਲਾ : ਪਟਿਆਲਾ ਕੇਂਦਰੀ ਜੇਲ੍ਹ ’ਚੋਂ ਇਕ ਕੈਦੀ ਵੱਲੋਂ ਫ਼ਰਾਰ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਦੀ ਪੁਲਿਸ ਨੂੰ ਜ਼ਰਾ ਜਿੰਨੀ ਵੀ ਭਿਣਕ ਨਹੀਂ ਲੱਗੀ। ਜਾਣਕਾਰੀ ਮੁਤਾਬਕ ਮਨਿੰਦਰ ਸਿੰਘ ਉਰਫ਼ ਗੋਨਾ ਇਕ ਕੇਸ ਦੇ ਚੱਲਦਿਆਂ ਪਟਿਆਲਾ ਦੀ ਕੇਂਦਰੀ ਜੇਲ੍ਹ ’ਚ ਬੰਦ ਸੀ, ਜਿਸ ਦੀ ਅਦਾਲਤ ’ਚ ਪੇਸ਼ੀ ਸੀ। ਜਦੋਂ ਜੇਲ੍ਹ ਸਟਾਫ਼ ਉਸ ਕੈਦੀ ਨੂੰ ਪੇਸ਼ੀ ’ਤੇ ਲਿਜਾਣ ਲਈ ਬੈਰਕ ’ਚ ਪੁੱਜਿਆ ਤਾਂ ਕੈਦੀ ਉੱਥੇ ਨਹੀਂ ਮਿਿਲਆ।
ਇਸ ਤੋਂ ਬਾਅਦ ਪੂਰੀ ਜੇਲ੍ਹ ’ਚ ਉਕਤ ਕੈਦੀ ਦੀ ਭਾਲ ਕੀਤੀ ਗਈ ਪਰ ਉਸ ਦਾ ਕੁੱਝ ਪਤਾ ਨਹੀਂ ਲੱਗਿਆ। ਜਦੋਂ ਪੁਲਿਸ ਅਧਿਕਾਰੀਆਂ ਵਲੋਂ ਜੇਲ੍ਹ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਗਿਆ ਤਾਂ ਅਧਿਕਾਰੀਆਂ ਦੇ ਪਸੀਨੇ ਛੁੱਟ ਗਏ।ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦੀ ਛੱਤ ਉੱਪਰ ਚੜ੍ਹਦਾ ਦਿਖਾਈ ਦਿੱਤਾ। ਇਸ ਤੋਂ ਪਤਾ ਲੱਗਾ ਕਿ ਕੈਦੀ ਜੇਲ੍ਹ ’ਚੋਂ ਫ਼ਰਾਰ ਹੋ ਗਿਆ ਹੈ। ਇਸ ਘਟਨਾ ਨਾਲ ਜੇਲ੍ਹ ਦੀ ਸੁਰੱਖਿਆ ਵਿਵਸਥਾ ’ਤੇ ਇਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ। ਉੱਥੇ ਹੀ ਦੂਜੇ ਪਾਸੇ ਜੇਲ੍ਹ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਫਿਲਹਾਲ ਕੈਦੀ ਨੂੰ ਮੁੜ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।

 

Have something to say? Post your comment

 
 
 
 
 
Subscribe