Saturday, August 02, 2025
 

ਪੰਜਾਬ

ਕਾਲਜ 'ਚ ਦਾਖਲਾ ਕਰਵਾ ਕੇ ਵਾਪਸ ਆ ਰਹੇ ਨੌਜਵਾਨਾਂ ਹੋਏ ਹਾਦਸੇ ਦਾ ਸ਼ਿਕਾਰ, ਦੋ ਦੀ ਮੌਤ

July 31, 2022 01:02 PM

ਤਲਵੰਡੀ ਸਾਬੋ: ਸਬ-ਡਵੀਜ਼ਨ ਤਲਵੰਡੀ ਸਾਬੋ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਮੌੜ ਰੋਡ ’ਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ।ਜਾਣਕਾਰੀ ਅਨੁਸਾਰ ਇਕ ਅਲਟੋ ਗੱਡੀ ’ਤੇ ਸਵਾਰ ਹੋ ਕੇ 6 ਨੌਜਵਾਨ ਵਿਦਿਆਰਥੀ ਤਲਵੰਡੀ ਸਾਬੋ ਵਿਖੇ ਨਰਸਿੰਗ ਵਿਚ ਲੜਕੀ ਨੂੰ ਦਾਖ਼ਲਾ ਦਿਵਾਉਣ ਲਈ ਪੁੱਛਗਿੱਛ ਕਰਨ ਪੁੱਜੇ ਸਨ।

ਜਿਨ੍ਹਾਂ ਵਿਚ ਅਜੈ ਕੁਮਾਰ, ਸਚਿਤ, ਊਸ਼ਾ ਰਾਣੀ, ਪੂਜਾ ਰਾਣੀ, ਰਾਹੁਲ ਵਾਸੀ ਟੋਹਾਣਾ ਅਤੇ ਜਗਤਾਰ ਸਿੰਘ ਵਾਸੀ ਮਕਰੌੜ ਸਾਹਿਬ ਸੰਗਰੂਰ ਸ਼ਾਮਲ ਸਨ।

ਕਾਲਜ ਵਿੱਚੋਂ ਪੁੱਛਗਿੱਛ ਕਰ ਕੇ ਵਾਪਸ ਜਾਣ ਸਮੇਂ ਤਲਵੰਡੀ ਸਾਬੋ ਤੋਂ ਕਰੀਬ 3 ਕਿਲੋਮੀਟਰ ਮੌੜ ਰੋਡ ’ਤੇ ਉਨ੍ਹਾਂ ਦੀ ਗੱਡੀ ਅਚਾਨਕ ਪਲਟ ਗਈ, ਜਿਸ ਦੌਰਾਨ ਦੋ ਵਿਦਿਆਰਥੀਆਂ ਦੀ ਮੌਤ ਦੋ ਗਈ ਜਦਕਿ 4 ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

 

 

Have something to say? Post your comment

 
 
 
 
 
Subscribe