Thursday, May 01, 2025
 

ਖੇਡਾਂ

ਸੋਨ ਤਮਗੇ ਜਿੱਤਣ ਵਾਲਾ ਪੰਜਾਬ ਦਾ ਰਾਸ਼ਟਰੀ ਬਾਕਸਿੰਗ ਖਿਡਾਰੀ ਚੜ੍ਹਿਆ 'ਚਿੱਟੇ' ਦੀ ਭੇਟ

July 28, 2022 12:08 PM

ਬਠਿੰਡਾ (ਤਲਵੰਡੀ ਸਾਬੋ) : ਆਏ ਦਿਨ ਪੰਜਾਬ ਦਾ ਕੋਈ ਨਾ ਕੋਈ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਜਾਂਦਾ ਹੈ ਪਰ ਇਸ ਵਾਰ ਕੌਮੀ ਪੱਧਰ ਦਾ ਖਿਡਾਰੀ ਚਿੱਟੇ ਦੀ ਭੇਟ ਚੜ੍ਹਿਆ ਹੈ।

ਕੁਲਦੀਪ ਸਿੰਘ (22) ਪੁੱਤਰ ਪ੍ਰੀਤਮ ਸਿੰਘ ਬਾਕਸਿੰਗ ਦਾ ਕੌਮੀ ਪੱਧਰ ਦਾ ਖਿਡਾਰੀ ਸੀ। ਹੁਣ ਤੱਕ ਹੋਏ ਕੌਮੀ ਬਾਕਸਿੰਗ ਮੁਕਾਬਲਿਆਂ 'ਚ ਉਸ ਨੇ 5 ਤਮਗੇ ਆਪਣੇ ਨਾਂ ਕੀਤੇ ਸਨ ਜਿਨ੍ਹਾਂ ਵਿਚੋਂ ਉਸ ਨੇ 2 ਵਾਰ ਗੋਲਡ ਮੈਡਲ ਵੀ ਜਿੱਤਿਆ ਹੈ।

ਉਸ ਦੇ ਬਾਕਸਿੰਗ ਕੋਚ ਹਰਦੀਪ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ ਕਰੀਬ 11 ਵਜੇ ਕੁਲਦੀਪ ਘਰੋਂ ਨਿਕਲਿਆ ਪਰ ਸ਼ਾਮ ਤੱਕ ਉਹ ਘੜ ਨਾ ਆਇਆ ਤੇ ਉਸ ਨਾਲ ਸੰਪਰਕ ਵੀ ਨਾ ਹੋਣ 'ਤੇ ਉਸ ਦੀ ਭਾਲ ਕੀਤੀ ਗਈ ਤਾਂ ਰਾਮਾਂ ਰੋਡ 'ਤੇ ਪੈਂਦੇ ਰਜਬਾਹੇ ਦੇ ਇਕ ਕਿਨਾਰੇ ਖੇਤਾਂ 'ਚੋਂ ਉਸ ਦੀ ਲਾਸ਼ ਬਰਾਮਦ ਹੋਈ।

Hardeep Singh

ਕਈ ਲੋਕਾਂ ਨੇ ਦੱਸਿਆ ਕਿ ਉਸ ਕੋਲੋਂ ਇਕ ਸਰਿੰਜ ਵੀ ਮਿਲੀ ਹੈ, ਜਿਸ ਤੋਂ ਲੱਗਦਾ ਹੈ ਕਿ ਉਸ ਦੀ ਮੌਤ ‘ਚਿੱਟੇ’ ਦੀ ਓਵਰਡੋਜ਼ ਨਾਲ ਹੋਈ ਹੈ।ਹਾਲਾਂਕਿ ਮ੍ਰਿਤਕ ਦੇ ਵਾਰਿਸਾਂ ਨੇ ਉਸ ਨੂੰ ਕਿਸੇ ਵੱਲੋਂ ਉਕਤ ਟੀਕਾ ਲਗਾਏ ਜਾਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਕਿਉਂਕਿ ਉਨ੍ਹਾਂ ਮੁਤਾਬਕ ਉਹ ‘ਚਿੱਟੇ’ ਦਾ ਆਦੀ ਨਹੀਂ ਸੀ।

ਉੱਧਰ ਖਿਡਾਰੀ ਦੀ ਲਾਸ਼ ਨੂੰ ਤੁਰੰਤ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਲਿਆਂਦਾ ਗਿਆ। ਉਧਰ ਹਸਪਤਾਲ 'ਚ ਵੱਡੀ ਗਿਣਤੀ 'ਚ ਇਕੱਤਰ ਹੋਏ ਖਿਡਾਰੀਆਂ ਨੇ ਦੋਸ਼ ਲਗਾਏ ਕਿ ਇਤਿਹਾਸਕ ਨਗਰ ਤਲਵੰਡੀ ਸਾਬੋ 'ਚ ‘ਚਿੱਟਾ’ ਸ਼ਰੇਆਮ ਵਿਕ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਬੈਠਾ ਹੈ।

ਧਰਮਵੀਰ ਸਿੰਘ ਐੱਸ.ਆਈ. ਦੀ ਅਗਵਾਈ 'ਚ ਪੁੱਜੀ ਪੁਲਿਸ ਟੀਮ ਨੇ ਮੁੱਢਲੀ ਪ੍ਰਕਿਰਿਆ ਆਰੰਭ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਕੁਲਦੀਪ ਯਾਦਵ-ਰਿੰਕੂ ਸਿੰਘ ਵਿਵਾਦ: ਥੱਪੜਾਂ ਦਾ ਵੀਡੀਓ ਵਾਇਰਲ

Gautam ਗੰਭੀਰ ਨੂੰ 'ISIS ਕਸ਼ਮੀਰ' ਵੱਲੋਂ ਈਮੇਲ ਰਾਹੀਂ ਧਮਕੀ, ਦਿੱਲੀ ਪੁਲਿਸ ਦੀ ਜਾਂਚ ਜਾਰੀ

चेन्नई लायंस ने इंडियनऑयल अल्टीमेट टेबल टेनिस नीलामी में चीनी पैडलर फैन सिकी को सबसे अधिक कीमत पर खरीदा

ਪੰਜਾਬ ਕਿੰਗਜ਼ ਇਲੈਵਨ vs ਰਾਜਸਥਾਨ ਰਾਇਲਜ਼, ਅੱਜ ਮੋਹਾਲੀ ਵਿੱਚ ਸ਼ਾਮ 7.30 ਵਜੇ ਹੋਵੇਗਾ ਮੈਚ

MI ਬਨਾਮ KKR: ਮੁੰਬਈ ਨੇ ਵਾਨਖੇੜੇ ਵਿੱਚ ਜਿੱਤ ਦਾ ਖਾਤਾ ਖੋਲ੍ਹਿਆ, KKR ਨੂੰ 8 ਵਿਕਟਾਂ ਨਾਲ ਹਰਾਇਆ

KKR ਬਨਾਮ RCB ਓਪਨਿੰਗ ਮੈਚ ਹੋ ਸਕਦਾ ਹੈ ਰੱਦ

हॉकी इंडिया ने 2025 के वार्षिक पुरस्कारों के लिए की अब तक की सबसे बड़ी पुरस्कार राशि की घोषणा

🏆 ਭਾਰਤ ਨੇ ਜਿੱਤੀ ਆਈ.ਸੀ.ਸੀ. ਚੈਂਪੀਅਨਜ਼ ਟਰਾਫੀ 2025

ਚੈਂਪੀਅਨਜ਼ ਟਰਾਫੀ 2025: ਭਾਰਤ-ਆਸਟ੍ਰੇਲੀਆ ਮੈਚ ਨੂੰ ਲੈ ਕੇ ਪ੍ਰਸ਼ੰਸਕ ਉਤਸ਼ਾਹਿਤ, ਕਿਹਾ- 'ਭਾਰਤ ਇਤਿਹਾਸ ਰਚੇਗਾ

ਭਾਰਤ ਨੇ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾਇਆ

 
 
 
 
Subscribe