Saturday, August 02, 2025
 

ਪੰਜਾਬ

ਬੱਸ-ਕਾਰ ਦੀ ਭਿਆਨਕ ਟੱਕਰ: ਮਾਪਿਆਂ ਦੇ ਇਕਲੌਤੇ ਪੁੱਤਰ ਦੀ ਹੋਈ ਮੌਤ

July 24, 2022 07:24 AM

ਖੰਨਾ: ਖੰਨਾ ਨੈਸ਼ਨਲ ਹਾਈਵੇ ‘ਤੇ ਗੁਰਦੁਆਰਾ ਮੰਜੀ ਸਾਹਿਬ ਕੋਟਾ ਦੇ ਕੋਲ ਜੀਟੀ ਰੋਡ ‘ਤੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿੱਚ 29 ਸਾਲਾਂ ਨੌਜਵਾਨ ਦੀ ਮੌਤ ਹੋ ਗਈ। ਅਰੁਣਦੀਪ ਮਾਪਿਆਂ ਦਾ ਇਲਕੌਤਾ ਪੁੱਤਰ ਸੀ ਤੇ ਆਮ ਆਦਮੀ ਪਾਰਟੀ ਦਾ ਵਰਕਰ ਸੀ।

ਮੌਕੇ ‘ਤੇ ਮੌਜੂਦ ਰਾਹਗੀਰ ਤੇ ਗੁਰਦੁਆਰਾ ਮੰਜੀ ਸਾਹਿਬ ਦੇ ਮੈਨੇਜਰ ਨੇ ਦੱਸਿਆ ਕਿ ਅਰੁਣਦੀਪ ਰਾਓ ਆਪਣੀ ਕਾਰ ਲੁਧਿਆਣਾ ਵਿੱਚ ਰਿਪੇਅਰ ਕਰਵਾਉਣ ਜਾ ਰਿਹਾ ਸੀ, ਜਿਵੇਂ ਹੀ ਉਹ ਗੁਰਦੁਆਰਾ ਮੰਜੀ ਸਾਹਿਬ ਦੇ ਕੋਲ ਪਹੁੰਚਿਆ ਤਾਂ ਦੂਜੇ ਪਾਸਿਓਂ ਖੰਨਾ ਵੱਲੋਂ ਆ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਨੇ ਦੂਜੇ ਪਾਸੇ ਜਾ ਕੇ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਕਾਰ ਸਵਾਰ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ।

ਜ਼ਖਮੀ ਅਰੁਣਦੀਪ ਨੂੰ ਕਾਹਲੀ-ਕਾਹਲੀ ਵਿੱਚ ਅਪੋਲੋ ਹਸਪਤਾਲ ਲੁਧਿਆਣਾ ਵਿਚ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਬੱਸ ਡਰਾਈਵਰ ਤੇ ਕੰਡਕਰ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ।

ਬੱਸ ਵਿੱਚ ਸਵਾਰ ਲੋਕਾਂ ਨੇ ਦੱਸਿਆ ਕਿ ਬੱਸ ਚਲਾਉਣ ਵੇਲੇ ਬੱਸ ਦੇ ਡਰਾਈਵਰ ਦੀ ਝਪਕੀ ਲੱਗ ਗਈ, ਜਿਸ ਨਾਲ ਉਸ ਦਾ ਸੰਤੁਲਨ ਵਿਗੜ ਗਿਆ ਤੇ ਇਹ ਹਾਦਸਾ ਵਾਪਰ ਗਿਆ।

 

Have something to say? Post your comment

 
 
 
 
 
Subscribe