Sunday, August 03, 2025
 

ਪੰਜਾਬ

ਡੇਢ ਮਹੀਨਾ ਪਹਿਲਾਂ ਲਾਪਤਾ ਪਰਿਵਾਰ ਦੀਆਂ ਕਾਰ 'ਚੋਂ ਮਿਲੀਆਂ ਗ਼ਲੀਆਂ-ਸੜੀਆਂ ਲਾਸ਼ਾਂ

July 22, 2022 02:08 PM

ਫਰੀਦਕੋਟ: ਕਰੀਬ ਡੇਢ ਮਹੀਨਾਂ ਪਹਿਲਾਂ ਲਾਪਤਾ ਹੋਏ ਫਰੀਦਕੋਟ ਦੇ ਪਰਿਵਾਰ ਦੀ ਕਾਰ ਸਰਹਿੰਦ ਨਹਿਰ ਵਿਚੋਂ ਮਿਲੀ ਹੈ। ਇਸ ਕਾਰ ਅੰਦਰੋਂ ਚਾਰ ਲੋਕਾਂ ਦੀਆਂ ਗਲੀਆਂ ਸੜੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਹ ਲਾਸ਼ਾਂ ਲਾਪਤਾ ਹੋਏ ਪਰਿਵਾਰ ਦੀਆਂ ਹੀ ਮੰਨੀਆਂ ਜਾ ਰਹੀਆਂ ਹਨ। ਪੁਲਿਸ ਨੇ ਇਹਨਾਂ ਲਾਸ਼ਾਂ ਅਤੇ ਕਾਰ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਕਰੀਬੀ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਭਰਮਜੀਤ ਸਿੰਘ ਮੈਡੀਕਲ ਹਸਪਤਾਲ ਵਿਚ ਨੌਕਰੀ ਕਰਦਾ ਹੈ। ਉਸ ਦੇ ਨਾਲ ਉਸ ਦੀ ਪਤਨੀ ਰੁਪਿੰਦਰ ਕੌਰ, ਲੜਕੀ ਮੰਨਤਪ੍ਰੀਤ ਕੌਰ (12 ਸਾਲ) ਅਤੇ ਬੇਟਾ ਰਾਜਦੀਪ ਸਿੰਘ (10 ਸਾਲ) ਵੀ ਸਨ।

 

ਉਹਨਾਂ ਦੱਸਿਆ ਕਿ ਇਹ ਪਿਛਲੇ ਮਹੀਨੇ 9 ਤਰੀਕ ਤੋਂ ਲਾਪਤਾ ਸਨ, ਉਦੋਂ ਤੋਂ ਹੀ ਭਾਲ ਜਾਰੀ ਸੀ। ਪੁਲਿਸ ਇੰਚਾਰਜ ਜਸਕਰਨ ਸਿੰਘ ਨੇ ਦੱਸਿਆ ਕਿ 11 ਜੂਨ 2022 ਨੂੰ ਮਹਿੰਦਰਪਾਲ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।

ਉਹਨਾਂ ਕਿਹਾ ਸੀ ਕਿ ਉਹਨਾਂ ਦੀ ਧੀ ਅਤੇ ਜਵਾਈ ਦਰਸ਼ਨ ਕਰਨ ਗਏ ਸਨ ਪਰ ਅਜੇ ਤੱਕ ਵਾਪਸ ਨਹੀਂ ਆਏ। ਇਸ ਦੌਰਾਨ ਉਹਨਾਂ ਦੇ ਫੋਨ ਵੀ ਬੰਦ ਆ ਰਹੇ ਸਨ। ਉਹਨਾਂ ਦੇ ਬਿਆਨ ਦੇ ਅਧਾਰ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ।  

 

Have something to say? Post your comment

 
 
 
 
 
Subscribe