Saturday, August 02, 2025
 

ਪੰਜਾਬ

ਸਕੂਲ ਜਾਂਦੇ ਜਵਾਕਾਂ ਨਾਲ ਵਾਪਰਿਆ ਵੱਡਾ ਭਾਣਾ, ਦੇਖੋ ਮੌਕੇ ਦੀ ਵੀਡਿਉ

July 14, 2022 10:49 AM

ਹੁਸ਼ਿਆਰਪੁਰ : ਹੁਸ਼ਿਆਰਪੁਰ 'ਚ ਅੱਜ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਇਥੋਂ ਦੇ ਨੇੜਲੇ ਪਿੰਡ ਸ਼ੇਰਗੜ੍ਹ ਨੇੜੇ ਬੱਚਿਆਂ ਨਾਲ ਭਰੀ ਇਕ ਸਕੂਲੀ ਬੱਸ ਅਚਾਨਕ ਖੇਤਾਂ 'ਚ ਪਲਟ ਗਈ। ਇਸ ਬੱਸ 'ਚ 32 ਦੇ ਕਰੀਬ ਵਿਦਿਆਰਥੀ ਸਵਾਰ ਦੱਸੇ ਜਾ ਰਹੇ ਹਨ।

ਇਸ ਹਾਦਸੇ ਦੌਰਾਨ ਕਈ ਸਕੂਲੀ ਬੱਚੇ ਜ਼ਖਮੀ ਹੋਏ ਦੱਸੇ ਜਾ ਰਹੇ ਹਨ। ਜਿਹਨਾਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਬੱਸ ਦੇ ਡਰਾਈਵਰ ਦੀ ਲਾਪਰਵਾਹੀ ਕਾਰਨ ਇਹ ਹਾਦਸਾ ਵਾਪਰਿਆ ਹੈ।

ਘਟਨਾ ਤੋਂ ਬਾਅਦ ਮਾਪੇ ਵੀ ਉਥੇ ਪਹੁੰਚ ਗਏ। ਉਨ੍ਹਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ ਜਿਸ ਦੇ ਚਲਦੇ ਲਾਪਰਵਾਹੀ ਕਾਰਨ ਹਾਦਸਾ ਵਾਪਰਿਆ ਹੈ।

 

 

Have something to say? Post your comment

 
 
 
 
 
Subscribe