Saturday, August 02, 2025
 

ਪੰਜਾਬ

ਵਿਧਾਇਕ ਸ਼ੈਰੀ ਕਲਸੀ ਨੂੰ ਸਦਮਾ, ਭਿਆਨਕ ਸੜਕ ਹਾਦਸਾ ਨੇ ਲਈ PA ਤੇ ਪਰਿਵਾਰਕ ਮੈਂਬਰ ਦੀ ਜਾਨ

July 10, 2022 08:29 AM

ਬਟਾਲਾ ਤੋਂ ਵਿਧਾਇਕ ਸ਼ੈਰੀ ਕਲਸੀ ਨੂੰ ਸਦਮਾ ਲੱਗਾ ਹੈ। ਬੀਤੀ ਰਾਤ ਇੱਕ ਭਿਆਨਕ ਹਾਦਸਾ ਵਾਪਰਿਆ

ਜਿਸ ਵਿਚ 3 ਦੀ ਮੌਤ ਹੋ ਗਈ ਜਦਕਿ 2 ਗੰਭੀਰ ਜ਼ਖਮੀ ਹੋਏ ਹਨ।

ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਦੇ ਪੀਏ ਤੇ ਤਾਏ ਦੇ ਮੁੰਡੇ ਦੀ ਮੌਤ ਹੋ ਗਈ ਹੈ।

ਇਸ ਤੋਂ ਇਲਾਵਾ ਵਿਧਾਇਕ ਦੇ ਭਰਾ ਦੀ ਹਾਲਤ ਨਾਜ਼ੁਕ ਦਸੀ ਜਾ ਰਹੀ ਹੈ।

ਜ਼ਖਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ।

ਜ਼ਿਕਰਯੋਗ ਹੈ ਕਿ ਇਹ ਹਾਦਸਾ ਦੇਰ ਰਾਤ ਕਰੀਬ ਸਵਾ ਇਕ ਵਜੇ ਅੰਮ੍ਰਿਤਸਰ-ਜਲੰਧਰ ਬਾਈਪਾਸ 'ਤੇ ਵਾਪਰਿਆ ਜਿਸ ਵਿਚ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਦੋ ਗੰਭੀਰ ਜ਼ਖ਼ਮੀ ਹੋ ਗਏ।

ਮ੍ਰਿਤਕਾਂ ਦੇ ਵਿਚ ਬਟਾਲਾ ਤੋਂ ਵਿਧਾਇਕ ਸ਼ੈਰੀ ਕਲਸੀ ਦੇ ਤਾਏ ਦਾ ਲੜਕਾ ਗੁਰਲੀਨ ਸਿੰਘ, ਪੀ.ਏ. ਉਪਦੇਸ਼ ਕੁਮਾਰ ਅਤੇ ਸੁਨੀਲ ਸੋਢੀ ਉਰਫ਼ ਗਿੰਨੀ ਸ਼ਾਮਲ ਹਨ ਜਦਕਿ ਵਿਧਾਇਕ ਕਲਸੀ ਦਾ ਭਰਾ ਅੰਮ੍ਰਿਤ ਕਲਸੀ ਅਤੇ ਪੀ.ਏ. ਮਾਣਕ ਮਹਿਤਾ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਅੰਮ੍ਰਿਤਸਰ ਤਬਦੀਲ ਕਰ ਦਿੱਤਾ ਹੈ। 

 

Have something to say? Post your comment

 
 
 
 
 
Subscribe