Sunday, August 03, 2025
 

ਪੰਜਾਬ

8 ਕਿਲੋ ਹੈਰੋਇਨ,1 ਪਿਸਟਲ ਅਤੇ 33 ਜ਼ਿੰਦਾ ਕਾਰਤੂਸਾਂ ਸਮੇਤ 1 ਕਾਬੂ

June 29, 2022 05:36 PM

ਪਟਿਆਲਾ : ਪਟਿਆਲਾ ਪੁਲਿਸ ਵੱਲੋ 8 ਕਿਲੋ 207 ਗਰਾਮ ਹੈਰੋਇਨ ਅਤੇ 1 ਪਿਸਟਲ ਨਜਾਇਜ ਅਤੇ 33 ਜ਼ਿੰਦਾ ਕਾਰਤੂਸਾਂ ਸਮੇਤ 1 ਦੋਸ਼ੀ  ਨੂੰੰ ਕਾਬੂ ਕੀਤਾ ਗਿਆ ਹੈ। 

ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪਟਿਆਲਾ ਦੇ ਐਸਐਸਪੀ ਦੀਪਕ ਪਾਰਿਕ ਨੇ ਦੱਸਿਆ ਕਿ 16 ਤਾਰੀਖ ਨੂੰ ਸਾਨੂੰ ਕਿਸੇ ਵਿਅਕਤੀ ਵੱਲੋਂ ਸੂਚਨਾ ਮਿਲੀ ਸੀ ਕਿ ਮਜ਼ਦੂਰਾਂ ਦੀ ਤਰਫ ਤੋਂ ਦੇਦਣਾ ਤੋਂ ਪਿੰਡ ਬੂਟਾ ਸਿੰਘ ਵਾਲਾ ਨੂੰ ਜਾਂਦੇ ਹੋਏ ਸੂਹੇ ਦੀ ਸਫਾਈ ਕੀਤੀ ਜਾ ਰਹੀ ਸੀ ਤਾਂ ਉੱਥੇ ਕੁਝ ਨਸ਼ੀਲਾ ਪਦਾਰਥ ਅਤੇ ਅਸਲਾ ਤੇ ਗੋਲ਼ੀਆਂ ਵੇਖੀਆਂ ਗਈਆਂ ਨੇ ਸਾਡੀ ਟੀਮ ਮੌਕੇ ਤੇ ਪਹੁੰਚੀ ਅਤੇ ਦੇਖਿਆ ਕਿ ਇਕ ਜ਼ਮੀਨ ਦੇ ਵਿੱਚ ਥੈਲਾ ਪਲਾਸਟਿਕ ਵਿੱਚ ਨਸ਼ੀਲਾ ਪਾਊਡਰ ਹੈਰੋਇਨ ਬਰਾਮਦ ਹੋਈ।

ਜਿਸ ਦਾ ਵਜ਼ਨ 8 ਕਿਲੋ 207 ਗਰਾਮ ਸੀ ਇਸੇ ਦੇ ਨਾਲ ਹੀ 1 ਪਿਸਟਲ ਨਾਜਾਇਜ਼ ਤੇ 33 ਜ਼ਿੰਦਾ ਕਾਰਤੂਸ ਬਰਾਮਦ ਹੋਏ ਮੁੱਖ ਅਫਸਰ ਥਾਣਾ ਘੱਗਾ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਅਤੇ ਇਸ ਵਿੱਚ 1 ਵਿਅਕਤੀ ਦੀ ਗ੍ਰਿਫਤਾਰੀ ਕੀਤੀ ਗਈ ਇਸ ਦੋਸ਼ੀ ਦਾ ਨਾਮ ਅਮਰੀਕ ਸਿੰਘ ਹੈ ਜੋ ਕਿ ਪਿੰਡ ਘੱਗਾ ਹੀ ਰਹਿਣ ਵਾਲਾ ਹੈ।

ਦੋਸ਼ੀ ਅਮਰੀਕ ਸਿੰਘ ਪਹਿਲਾਂ ਵੀ 8 ਕਿਲੋ ਹੈਰੋਇਨ ਦੇ ਮਾਮਲੇ ਵਿੱਚ ਭਗੌੜਾ ਸੀ ਇਸ ਖ਼ਿਲਾਫ਼ ਵੱਖ ਵੱਖ ਥਾਣਿਆਂ ਦੇ ਵਿਚ ਅਤੇ ਵੱਖ-ਵੱਖ ਜ਼ਿਲਿਆਂ ਦੇ ਵਿੱਚ ਮਾਮਲੇ ਦਰਜ ਹਨ ਕੁੱਲ ਮਿਲਾ ਕੇ 11 ਮੁਕੱਦਮੇ ਇਸ ਖ਼ਿਲਾਫ਼ ਦਰਜ ਹਨ ਜਦ ਪੁਲਿਸ ਨੇ ਇਸ ਪਾਸੋਂ ਪੁੱਛਗਿੱਛ ਕੀਤੀ ਤਾਂ 5 ਮੋਬਾਇਲ ਫੋਨ ਵੀ ਇਸ ਪਾਸੋਂ ਬਰਾਮਦ ਹੋਏ।

 

Have something to say? Post your comment

 
 
 
 
 
Subscribe