Sunday, August 03, 2025
 

ਪੰਜਾਬ

'ਚਿੱਟੇ' ਨੇ 19 ਸਾਲ ਦੇ ਨੌਜਵਾਨ ਦੀ ਲਈ ਜਾਨ

May 22, 2022 02:35 PM

ਫ਼ਰੀਦਕੋਟ : ਅੰਬੇਡਕਰ ਨਗਰ 'ਚ ਇਕ ਨੌਜਵਾਨ ਦੀ ਲਾਸ਼ ਲਾਵਾਰਿਸ ਹਾਲਤ ਵਿਚ ਮਿਲੀ ਜਿਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਈ ਸੀ। ਇਸ ਦੀ ਸੂਚਨਾ ਮੁਹੱਲਾ ਵਾਸੀਆਂ ਨੇ ਪੁਲਸ ਨੂੰ ਦਿੱਤੀ। 

ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਮੁੱਢਲੀ ਜਾਂਚ ਤੋਂ ਬਾਅਦ ਲੜਕੇ ਦੀ ਪਹਿਚਾਣ ਸੁਰਜੀਤ ਸਿੰਘ ਪੁੱਤਰ ਨਿਰਮਲ ਸਿੰਘ ਉਮਰ 19 ਸਾਲ ਵਾਸੀ ਪਿੰਡ ਪੱਕਾ ਵਜੋਂ ਹੋਈ। ਮੌਕੇ 'ਤੇ ਮ੍ਰਿਤਕ ਦੇ ਨਾਨੇ ਅਤੇ ਮਾਮੇ ਨੇ ਉਸਦੀ ਪਹਿਚਾਣ ਕੀਤੀ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਦੀ ਮੌਤ ਪਹਿਲਾਂ ਹੀ ਹੋ ਚੁਕੀ ਹੈ ਅਤੇ ਉਸਦੀ ਮਾਤਾ ਮਲੇਸ਼ੀਆ 'ਚ ਰੋਜ਼ਗਾਰ ਕਰਨ ਗਈ ਹੋਈ ਹੈ ਅਤੇ ਮ੍ਰਿਤਕ ਆਪਣੇ ਨਾਨਕੇ ਪਿੰਡ 'ਚ ਹੀ ਰਹਿ ਰਿਹਾ ਸੀ।

ਮ੍ਰਿਤਕ ਦੇ ਮਾਮੇ ਗੁਰਜੰਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਾਣਜਾ ਸੁਰਜੀਤ ਸਿੰਘ ਨਸ਼ਾ ਕਰਨ ਦਾ ਆਦੀ ਸੀ ਜੋ | ਰਾਤ ਸਮੇਂ ਆਪਣੇ ਦੋਸਤਾਂ ਨਾਲ ਪਿੰਡੋ ਸ਼ਹਿਰ ਆਇਆ | ਸੀ। ਉਨ੍ਹਾਂ ਕਿਹਾ ਕਿ ਜਦੋਂ ਅਸੀ ਮੌਕੇ 'ਤੇ ਆਏ ਤਾਂ ਇਸਦੀ ਮੌਤ ਹੋ ਚੁੱਕੀ ਸੀ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

Have something to say? Post your comment

 
 
 
 
 
Subscribe