Thursday, May 01, 2025
 

ਪੰਜਾਬ

ਪਿਤਾ ਦੀ ਮੌਤ ਹੋਣ ਕਰਕੇ ਛੁੱਟੀ 'ਤੇ ਆਏ ਫ਼ੌਜੀ ਜਵਾਨ ਦੀ ਸੜਕ ਹਾਦਸੇ ਨੇ ਲਈ ਜਾਨ

May 12, 2022 06:41 PM

ਦੋਸਤ ਨੂੰ ਟਰੇਨ ਚੜਾ ਕੇ ਵਾਪਸ ਆਉਂਦੇ ਸਮੇਂ ਵਿਗੜਿਆ ਕਾਰ ਦਾ ਸੰਤੁਲਨ

ਬਰਨਾਲਾ : ਸਥਾਨਕ ਸ਼ਹਿਰ ਦੇ ਬਰਨਾਲਾ ਰੋਡ ਤੇ ਬੀਤੀ ਦੇਰ ਰਾਤ ਇਕ ਕਾਰ ਦਾ ਸੰਤੁਲਨ ਵਿਗੜ ਜਾਣ ਦੇ ਚਲਦਿਆਂ ਸੜਕ ਤੇ ਖੜੇ ਰੁੱਖ ਚ ਵੱਜਣ ਕਰਕੇ ਕਾਰ ਚਾਲਕ ਦੀ ਦਰਦਨਾਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਿਕ ਕਾਰ ਚਾਲਕ ਹਰਜੋਗਿੰਦਰ ਸਿੰਘ ਉਰਫ ਨੀਟਾ (ਕਰੀਬ 26 ਸਾਲ ) ਪੁੱਤਰ ਸਵ: ਜੀਤ ਸਿੰਘ ਵਾਸੀ ਗੁਰੂਸਰ ਆਪਣੇ ਕਿਸੇ ਦੋਸਤ ਨੂੰ ਟਰੇਨ ਚੜਾ ਕੇ ਵਾਪਸ ਆਪਣੇ ਪਿੰਡ ਨੂੰ ਪਰਤ ਰਿਹਾ ਸੀ।

ਇਸੇ ਦੌਰਾਨ ਸ਼ਹਿਰ ਦੇ ਬਰਨਾਲਾ ਰੋਡ 'ਤੇ ਸਥਿਤ ਸਤਿਸੰਗ ਭਵਨ ਨੇੜੇ ਕਾਰ ਦਾ ਅਚਾਨਕ ਸੰਤੁਲਨ ਵਿਗੜ ਗਿਆ ਤੇ ਕਾਰ ਸੜਕ ਉਪਰ ਲੱਗੇ ਰੁੱਖ ਨਾਲ ਜਾ ਟਕਰਾਈ। ਉਥੇ ਹੀ ਹਾਦਸਾ ਹੋਣ ਦੀ ਜ਼ੋਰਦਾਰ ਅਵਾਜ ਸੁਣ ਕੇ ਆਸਪਾਸ ਦੇ ਲੋਕ ਘਟਨਾ ਵਾਲੀ ਜਗਾ ਵੱਲ ਦੌੜੇ ਤੇ ਬਚਾਅ ਕਾਰਜ ਦੇ ਨਾਲ ਨਾਲ ਸਥਾਨਕ ਪੁਲਿਸ ਪ੍ਰਸ਼ਾਸਨ ਤੇ ਐਮਬੂਲੈਂਸ ਨੂੰ ਸੂਚਿਤ ਕੀਤਾ।

ਘਟਨਾ ਦੀ ਜਾਣਕਾਰੀ ਮਿਲਦਿਆਂ ਪੁਲਿਸ ਪ੍ਰਸ਼ਾਸਨ ਤੇ ਐਮਬੂਲੈਂਸ ਵੀ ਮੌਕੇ ਉਪਰ ਪੁੱਜੀ। ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਚ ਲਿਆਂਦਾ ਗਿਆ ਜਿਥੇ ਕੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਰਾਮਪੁਰਾ ਫੂਲ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ। ਜਿਵੇਂ ਹੀ ਇਹ ਖਬਰ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਮਿਲੀ ਤਾਂ ਘਰ ਵਿੱਚ ਮਾਤਮ ਪਸਰ ਗਿਆ ਤੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੋ ਗਿਆ।

ਮ੍ਰਿਤਕ ਨੌਜਵਾਨ ਹਰਜੋਗਿੰਦਰ ਸਿੰਘ ਜੋ ਫ਼ੌਜ ਵਿੱਚ ਨੌਕਰੀ ਕਰਦਾ ਸੀ ਤੇ ਕੁਝ ਦਿਨ ਪਹਿਲਾਂ ਆਪਣੇ ਪਿਤਾ ਦੀ ਮੌਤ ਹੋਣ ਕਰਕੇ ਪਿੰਡ ਛੁੱਟੀ ਤੇ ਆਇਆ ਹੋਇਆ ਸੀ ਜੋ ਕਿ ਕਰੀਬ ਦੋ ਦਿਨਾਂ ਬਾਅਦ ਉਸਦੀ ਛੁੱਟੀ ਵੀ ਸਮਾਪਤ ਹੋਣ ਵਾਲੀ ਸੀ। ਮ੍ਰਿਤਕ ਹਰਜੋਗਿੰਦਰ ਆਪਣੇ ਪਿੱਛੇ ਆਪਣੀ ਮਾਤਾ ਤੇ ਛੋਟੀ ਭੈਣ ਨੂੰ ਛੱਡ ਗਿਆ ਹੈ। ਅੱਜ ਦੇਰ ਸ਼ਾਮ ਮ੍ਰਿਤਕ ਦੀ ਛੋਟੀ ਭੈਣ ਨੇ ਆਪਣੇ ਭਰਾ ਦੇ ਮੱਥੇ ਉਪਰ ਸਿਹਰਾ ਬੰਨ ਉਸਨੂੰ ਅੰਤਿਮ ਵਿਦਾਇਗੀ ਦਿੱਤੀ ਤੇ ਅੰਤਿਮ ਸਸਕਾਰ ਮੌਕੇ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

ਪੰਜਾਬ ਸਰਕਾਰ ਨੇ ਏਜੀ ਦਫ਼ਤਰ ਦਾ ਕੀਤਾ ਵਿਸਥਾਰ

ਅਮੂਲ ਨੇ ਦੁੱਧ ਮਹਿੰਗਾ ਕਿਉਂ ਕੀਤਾ ?

ਪੰਜਾਬ ਵਿੱਚ ਅੱਜ ਮੌਸਮ ਦੀ ਤਾਜ਼ਾ ਜਾਣਕਾਰੀ

ਪੰਜਾਬ-ਹਰਿਆਣਾ ਵਿਵਾਦਾਂ ਦਾ ਵਿਸਥਾਰ

ਪੰਜਾਬ ਆਮ ਨਾਲੋਂ 2.5 ਡਿਗਰੀ ਜ਼ਿਆਦਾ ਗਰਮ, ਮੀਂਹ ਨਾਲ ਰਾਹਤ ਮਿਲੇਗੀ

पंजाब पुलिस के कांस्टेबल गुरकीरत सिंह गोल्डी की गोली लगने से मौत

बरनाला में आईओएल आईओएल केमिकल्स एंड फार्मास्युटिकल्स लिमिटेड फैक्ट्री में बड़ा हादसा

'ਆਪ' ਸਰਕਾਰ ਦੀ ਮੈਗਾ ਸਫਾਈ ਮੁਹਿੰਮ; ਵਿਧਾਇਕਾਂ, ਮੰਤਰੀਆਂ ਅਤੇ ਵਲੰਟੀਅਰਾਂ ਨੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਮਿਲਾਇਆ ਹੱਥ

ਦਿਵਿਆਂਗਜਨਾਂ ਲਈ ਨਿਰਧਾਰਤ ਰੋਸਟਰ ਦੀ ਪਾਲਣਾ ਯਕੀਨੀ ਬਣਾਉਣ ਲਈ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਸਖ਼ਤ ਹਦਾਇਤਾਂ ਜਾਰੀ

ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪਿੰਡ ਸਮਰਾਏ ਵਿਖੇ ਚਲਾਏ ਜਾ ਰਹੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦੇ ਖਿਲਾਫ਼ ਐਫ.ਆਈ.ਆਰ.ਦਰਜ*

 
 
 
 
Subscribe