Thursday, May 01, 2025
 

ਮਨੋਰੰਜਨ

‘KGF 2' ਨੇ ਮਾਰੀਆਂ ਮੱਲਾਂ, ਤੋੜਿਆ ‘ਦੰਗਲ’ ਫ਼ਿਲਮ ਦਾ ਰਿਕਾਰਡ

May 05, 2022 08:38 PM

ਯਸ਼ ਦੀ ‘KGF 2’ ਅਜੇ ਵੀ ਲੋਕਾਂ ‘ਚ ਧਮਾਲ ਮਚਾ ਰਹੀ ਹੈ। ਲੋਕ ਇਸ ਨੂੰ ਵਾਰ ਵਾਰ ਦੇਖਣਾ ਪਸੰਦ ਕਰ ਰਹੇ ਹਨ। ‘KGF 2’ ਲੋਕਾਂ ਦੀ ਪਸੰਦੀਦੀ ਫਿਲਮ ਬਣ ਚੁੱਕੀ ਹੈ। 14 ਅਪ੍ਰੈਲ ਨੂੰ ਰਿਲੀਜ਼ ਹੋਈ ਇਹ ਫਿਲਮ ਬਾਕਸ ਆਫਿਸ ‘ਤੇ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ।

ਇਸ ਫਿਲਮ ਨੇ ਆਮਿਰ ਖਾਨ ਦੀ ਦੰਗਲ ਦਾ ਰਿਕਾਰਡ ਤੋੜ ਦਿੱਤਾ ਹੈ। ਹਾਲਾਂਕਿ, ਇਸ ਹਫਤੇ ਰਿਲੀਜ਼ ਹੋਈ ਅਜੇ ਦੇਵਗਨ ਦੀ ‘ਰਨਵੇਅ 34’ ਅਤੇ ਟਾਈਗਰ ਸ਼ਰਾਫ ਦੀ ‘ਹੀਰੋਪੰਤੀ 2’ ਬਾਕਸ ਆਫਿਸ ‘ਤੇ ਬੁਰੀ ਤਰ੍ਹਾਂ ਨਾਲ ਮਾਤ ਖਾ ਗਈਆਂ ਸਨ।

ਯਸ਼ ਦੀ ‘ਕੇਜੀਐਫ ਚੈਪਟਰ 2’ ਨੂੰ ਇਸ ਦਾ ਫਾਇਦਾ ਮਿਲਿਆ। ਯਸ਼ ਦੀ ਐਕਸ਼ਨ ਫਿਲਮ ਨੇ ਕਮਾਈ ਦੇ ਮਾਮਲੇ ‘ਚ ਆਮਿਰ ਖਾਨ ਦੀ ‘ਦੰਗਲ’ ਨੂੰ ਪਛਾੜ ਦਿੱਤਾ ਹੈ। ਇਸ ਤਰ੍ਹਾਂ ਹੁਣ ਆਮਿਰ ਖਾਨ ਦੀ ‘ਦੰਗਲ’ ਹਿੰਦੀ ‘ਚ ਕਮਾਈ ਦੇ ਮਾਮਲੇ ‘ਚ ਤੀਜੇ ਨੰਬਰ ‘ਤੇ ਆ ਗਈ ਹੈ।

ਇਸ ਨੂੰ ਡੱਬ ਕੀਤੀ ਫਿਲਮ ਲਈ ਵੱਡੀ ਪ੍ਰਾਪਤੀ ਦੱਸਿਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਫਿਲਮ ਵਪਾਰ ਮਾਹਿਰ ਕੋਮਲ ਨਾਹਟਾ ਨੇ ਲਿਖਿਆ, ‘ਕੇਜੀਐਫ ਚੈਪਟਰ 2 ਦੇ ਹਿੰਦੀ ਸੰਸਕਰਣ ਦੀ 21 ਦਿਨਾਂ ਦੀ ਕੁਲੈਕਸ਼ਨ 391.65 ਕਰੋੜ ਰੁਪਏ ਰਹੀ ਹੈ।

'ਦੰਗਲ’ ਦਾ ਲਾਈਫਟਾਈਮ ਕਲੈਕਸ਼ਨ 387 ਕਰੋੜ ਰੁਪਏ ਰਿਹਾ। ਇਹ ਵੀ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ KGF ਦਾ ਕੁੱਲ ਹਿੱਸਾ ਗੈਰ-ਦੱਖਣੀ ਰਾਜਾਂ ਤੋਂ ਹੈ ਕਿਉਂਕਿ ਹਿੰਦੀ ਸੰਸਕਰਣ ਦੱਖਣੀ ਰਾਜਾਂ ਵਿੱਚ ਮੁਸ਼ਕਿਲ ਨਾਲ ਹੀ ਰਿਲੀਜ਼ ਹੋਇਆ ਹੈ। ਇਸ ਤਰ੍ਹਾਂ, ਕੇਜੀਐਫ ਚੈਪਟਰ 2 ਦਾ ਹਿੰਦੀ ਸੰਸਕਰਣ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਬਣ ਗਈ ਹੈ।

ਦੰਗਲ ਤੀਜੇ ਨੰਬਰ ‘ਤੇ ਆਈ ਹੈ। ਦੱਸ ਦੇਈਏ ਕਿ ਪ੍ਰਸ਼ਾਂਤ ਨੀਲ ਨੇ KGF ਚੈਪਟਰ 2 ਦਾ ਨਿਰਦੇਸ਼ਨ ਕੀਤਾ ਹੈ। ਫਿਲਮ ‘ਚ ਯਸ਼ ਤੋਂ ਇਲਾਵਾ ਸੰਜੇ ਦੱਤ, ਪ੍ਰਕਾਸ਼ ਰਾਜ ਅਤੇ ਰਵੀਨਾ ਟੰਡਨ ਵੀ ਨਜ਼ਰ ਆਏ ਸਨ। ਦੱਸਿਆ ਜਾ ਰਿਹਾ ਹੈ ਕਿ KGF ਚੈਪਟਰ ਦਾ ਤੀਜਾ ਭਾਗ ਵੀ ਆ ਸਕਦਾ ਹੈ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

दर्शकों को एक आलीशान क्रूज़ के सफ़र पर ले जाएगी 'हाउसफुल 5' 

अभिनेत्री पारुल यादव ने वेटिकन सिटी के पोप फ्रांसिस को भावभीनी श्रद्धांजलि दी

जब सेलिब्रिटी न्यूट्रिशनिस्ट पायल रंगार ने सलमान खान को प्रभावित किया

वेरोनिका वनिज ने अपने पॉडकास्ट से अभिनेत्री मंदाकिनी का दिल जीता

दर्शक देखेंगे अब तन्वी द ग्रेट में 'शुभांगी' का जादू

ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ 'ਅਬੀਰ ਗੁਲਾਲ'

मुंबई के एफएबी शो 2025 में टेक्सटाइल्स और अपैरल सेक्टर के विकास को तेज़ करने की पहल

बड़े पर्दे पर लौट रही है शाह बानो केस की कहानी

कपिल शर्मा-अनुराग कश्‍यप की जोड़ी ने मचाया धमाल

ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ 2 ਦਿਨ ਪਹਿਲਾਂ ਅਨੁਰਾਗ ਕਸ਼ਯਪ ਦੀ ਧੀ ਆਪਣੇ ਪਤੀ ਨਾਲ ਸੀ

 
 
 
 
Subscribe