Sunday, August 03, 2025
 

ਪੰਜਾਬ

ਪਟਿਆਲਾ ਘਟਨਾਕ੍ਰਮ : ਬਣੀ ਵਿਸ਼ੇਸ਼ ਜਾਂਚ ਟੀਮ, ਕਰੇਗੀ ਮਾਮਲੇ ਦੀ ਤਫ਼ਤੀਸ਼

May 04, 2022 09:58 PM

ਮੁਹਾਲੀ- ਪੰਜਾਬ ਸਰਕਾਰ ਨੇ ਪਟਿਆਲਾ ਘਟਮਾਕ੍ਰਮ 'ਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਦਾ ਗਠਨ ਕੀਤਾ ਹੈ। ਪੰਜ ਮੈਂਬਰੀ ਟੀਮ ਹੁਣ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇਗੀ।

ਇਸ ਟੀਮ ਦੀ ਅਗਵਾਈ ਆਈਪੀਐਸ ਅਧਿਕਾਰੀ ਐਸਪੀ ਮਹਿਤਾਬ ਸਿੰਘ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਦੇ ਨਾਲ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵਿੱਚ ਦੋ ਡੀਐਸਪੀ ਅਤੇ ਦੋ ਇੰਸਪੈਕਟਰ ਰੈਂਕ ਦੇ ਅਧਿਕਾਰੀ ਹੋਣਗੇ। ਇਸ ਟੀਮ ਹਰ ਪਹਿਲੂ ਨਾਲ ਜਾਂਚ ਕਰੇਗੀ।

ਜ਼ਿਕਰਯੋਗ ਹੈ ਕਿ 29 ਅਪ੍ਰੈਲ ਨੂੰ ਪਟਿਆਲਾ ਵਿਖੇ ਦੋ ਧਿਰਾਂ ਆਪਸ ਵਿੱਚ ਭਿੜ ਗਈਆਂ ਸਨ। ਹੁਣ ਤੱਕ ਇਸ ਮਾਮਲੇ ਵਿਚ 9 ਦੀ ਗ੍ਰਿਫਤਾਰੀਆਂ ਹੋ ਚੁੱਕੀਆਂ ਹਨ। ਪੁਲਿਸ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।

 

Have something to say? Post your comment

 
 
 
 
 
Subscribe