Monday, February 02, 2026
BREAKING NEWS
ਸਾਦਗੀ, ਸਮਰਪਣ ਤੇ ਸੇਵਾ ਦੀ ਜਿੰਦੀ–ਜਾਗਦੀ ਮਿਸਾਲ ਡਾ. ਦਪਿੰਦਰ ਕੌਰ ਸੇਵਾ ਮੁਕਤगुरु रविदास जी के प्रकाश पर्व पर विधायक राणा गुरजीत सिंह ने गुरु रविदास भवन में मत्था टेकाਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ : MLA ਕੁਲਵੰਤ ਸਿੰਘ ਧਾਰਮਿਕ ਸਮਾਗਮਾਂ ਦੇ ਦੌਰਾਨ ਹੋਏ ਨਤਮਸਤਕਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਅੱਜ ਧੁੰਦ ਦਾ ਅਲਰਟਭੂਚਾਲ ਦੇ ਝਟਕਿਆਂ ਨੇ ਹਿਲਾ ਦਿੱਤਾ ਧਰਤੀ ਨੂੰ ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ, ਆਵਾਜਾਈ ਪ੍ਰਭਾਵਿਤਕਸ਼ਮੀਰ ' ਚ ਲੱਗੇ ਭੂਚਾਲ ਦੇ ਝਟਕੇ ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਫ਼ਰਵਰੀ 2026) ਚਿਹਰੇ ਦੀਆਂ ਝੁਰੀਆਂ ਅਤੇ ਦਾਗ-ਧੱਬਿਆਂ ਨੂੰ ਘਟਾਉਣ ਵਿੱਚ ਮਦਦਗਾਰ ਹੈ ਕੇਲੇ ਦਾ ਫੇਸ ਪੈਕआधार हाउसिंग फाइनेंस की मजबूत उड़ान

ਪੰਜਾਬ

30 ਕਰੋੜ ਦੀ ਹੈਰੋਇਨ ਸਣੇ ਅੰਮ੍ਰਿਤਸਰ ਤੋਂ 3 ਤਸਕਰ ਗ੍ਰਿਫ਼ਤਾਰ, ਕਾਲਜ ਦੀ ਵਿਦਿਆਰਥਣ ਵੀ ਸੀ ਸ਼ਾਮਲ

April 28, 2022 08:27 PM

ਅੰਮ੍ਰਿਤਸਰ : ਪੰਜਾਬ ਦੇ ਖੁਫੀਆ ਵਿਭਾਗ ਕਾਊਂਟਰ ਇੰਟੈਲੀਜੈਂਸ ਨੇ ਅੱਜ ਉਸ ਸਮੇਂ ਵੱਡੀ ਸਫਲਤਾ ਹਾਸਲ ਕੀਤੀ, ਜਦੋਂ ਉਨ੍ਹਾਂ ਨੇ 6 ਕਿਲੋਂ ਹੈਰੋਇਨ ਸਮੇਤ ਤਿੰਨ ਨਸ਼ਾਂ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਕਾਬੂ ਕੀਤੇ ਤਸਕਰਾਂ ’ਚ ਅੰਮ੍ਰਿਤਸਰ ਦੇ ਇਕ ਕਾਲਜ ਦੀ ਵਿਦਿਆਰਥਣ ਲਵਪ੍ਰੀਤ ਕੌਰ ਵੀ ਸ਼ਾਮਲ ਹੈ, ਜੋ ਕਿ ਕੋਟਕਪੂਰਾ ਦੀ ਰਹਿਣ ਵਾਲੀ ਹੈ।

ਉਕਤ ਵਿਦਿਆਰਥਣ ਇਨ੍ਹਾਂ ਸਮੱਗਲਰਾਂ ਨਾਲ ਮਿਲ ਕੇ ਹੈਰੋਇਨ ਦਾ ਕੰਮ ਕਰਦੀ ਸੀ। ਪੁਲਸ ਉਕਤ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ’ਤੇ ਲੈ ਕੇ ਜਾ ਰਹੀ ਹੈ ਤਾਂ ਕਿ ਪੁੱਛਗਿੱਛ ਦੌਰਾਨ ਕਈ ਖ਼ੁਲਾਸੇ ਹੋ ਸਕਣ।

ਮਿਲੀ ਜਾਣਕਾਰੀ ਅਨੁਸਾਰ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਕਾਰ ਦੇ ਅੰਦਰ ਕੁਝ ਲੋਕ ਸ਼ੱਕੀ ਤੌਰ ’ਤੇ ਘੁੰਮ ਰਹੇ ਹਨ। ਪੁਲਸ ਨੇ ਜਦੋਂ ਉਨ੍ਹਾਂ ਨੂੰ ਕਾਬੂ ਕੀਤਾ ਤਾਂ ਉਨ੍ਹਾਂ ਕੋਲੋਂ 6 ਕਿਲੋ ਹੈਰੋਇਨ ਬਰਾਮਦ ਹੋਈ।

ਸਭ ਤੋਂ ਵੱਡੀ ਗੱਲ ਇਹ ਹੈ ਕਿ ਹੈਰੋਇਨ ਦੇ ਇਸ ਮਾਮਲੇ ’ਚ ਇਕ ਵਿਦਿਆਰਥਣ ਵੀ ਹੈ, ਜੋ ਖਾਲਸਾ ਕਾਲਜ ’ਚ ਪੜ੍ਹਦੀ ਹੈ। ਦੱਸ ਦੇਈਏ ਕਿ ਬਰਾਮਦ ਹੋਈ 6 ਕਿਲੋਂ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ 30 ਕਰੋੜ ਰੁਪਏ ਹੈ।

 

Have something to say? Post your comment

 
 
 
 
 
Subscribe